25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਜੈ ਦੁਰਗਾ ਮੰਦਰ ਕੋਟਸ਼ਮੀਰ ਵਿਚ ਤੁਲਸੀ ਦੇ ਵਿਆਹ ਦੀ ਕੀਤੀ ਪੂਜਾ <br/>

ਅਜੀਤ ਡੈਸਕ 08-11-2025
ਕੋਟਫੱਤਾ, 7 ਨਵੰਬਰ (ਰਣਜੀਤ ਸਿੰਘ ਬੁੱਟਰ)-ਜੈ ਦੁਰਗਾ ਮਾਈਸਰ ਮੰਦਰ ਕੋਟਸ਼ਮੀਰ ਵਿਖੇ ਹਿੰਦੂ ਧਰਮ ਦੀਆਂ ਸੰਗਤਾਂ ਨੇ ਮਿਲਕੇ ਤੁਲਸੀ ਦੇ ਵਿਆਹ ਦੀ ਪੂਜਾ ਕੀਤੀ | ਇਸ ਮੌਕੇ ਜਾਣਕਾਰੀ ਦਿੰਦਿਆਂ ਹੋਇਆ ਬਲਜਿੰਦਰ ਸ਼ਰਮਾ, ਮੰਦਰ ਦੇ ਪ੍ਰਧਾਨ ਅਮਨਦੀਪ ਚਹਿਲ ਨੇ ਦੱਸਿਆ ਕਿ ਦੇਵ ਉਤਬਾਨੀ ਏਕਾਦਸੀ ਦੇ ਅਗਲੇ ਦਿਨ ਭਾਵ ਦਵਾਦਸੀ ਤਿਥੀ ਨੂੰ ਤੁਲਸੀ ਦਾ ਵਿਆਹ ਕੀਤਾ ਜਾਂਦਾ ਹੈ | ਹਿੰਦੂ ਧਰਮ ਦੇ ਅਨੁਸਾਰ ਤੁਲਸੀ ਨੂੰ ਸਬ ਤੋਂ ਵੱਧ ਸਤਿਕਾਰ ਯੋਗ ਪੌਦਾ ਮੰਨਿਆ ਜਾਂਦਾ ਹੈ | ਤੁਲਸੀ ਦਾ ਵਿਆਹ ਹਿੰਦੂ ਕੈਲੰਡਰ ਦੇ ਕੱਤਕ ਮਹੀਨੇ ਦੇ ਸ਼ੁਕਲ ਪੱਖ ਦੀ ਦਵਾਦਸੀ ਨੂੰ ਕੀਤਾ ਜਾਂਦਾ ਹੈ | ਇਸ ਤਹਿਤ ਜੈ ਦੁਰਗਾ ਮਾਈਸਰ ਮੰਦਰ ਕੋਟਸ਼ਮੀਰ ਵਿਚ ਵੀ ਤੁਲਸੀ ਦਾ ਵਿਆਹ ਕੀਤਾ ਗਿਆ | ਇਸ ਮੌਕੇ ਮੰਦਰ ਦੇ ਪੁਜਾਰੀ ਕਰਨ ਸ਼ਰਮਾ, ਸਪਨਾ ਬਾਂਸਲ, ਮਮਤਾ ਬਾਂਸਲ, ਕਵਿਤਾ ਸ਼ਰਮਾ, ਰਾਜ ਬਾਂਸਲ, ਸੀਮਾ ਬਾਂਸਲ, ਮਮਤਾ ਸ਼ਰਮਾ, ਰੇਸ਼ਮਾ ਬਾਂਸਲ, ਅਮਨਦੀਪ ਸ਼ਰਮਾ ਆਦਿ ਸ਼ਾਮਿਲ ਹੋਏ |

ਪਿਛਲੀ ਖ਼ਬਰ ਸੂਬੇ 'ਚ ਭਾਜਪਾ ਲਗਾਤਾਰ ਮਜ਼ਬੂਤੀ ਵੱਲ-ਬੌਬੀ ਸਿੰਗਲਾ <br/> ਅਗਲੀ ਖ਼ਬਰ ਅੱਖਾਂ ਦੀ ਜਾਂਚ ਦਾ 19ਵਾਂ ਮੁਫ਼ਤ ਕੈਂਪ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।