24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਸੀਵਰੇਜ ਵਰਕਰਜ਼ ਵਲੋਂ ਮੰਗਾਂ ਸੰਬੰਧੀ ਨਗਰ ਨਿਗਮ ਗੇਟ ਅੱਗੇ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 08-11-2025
ਬਠਿੰਡਾ, 7 ਨਵੰਬਰ (ਅਵਤਾਰ ਸਿੰਘ ਕੈਂਥ)-ਬਠਿੰਡਾ ਨਗਰ ਨਿਗਮ ਦੇ ਮੁੱਖ ਗੇਟ 'ਤੇ ਬਠਿੰਡਾ ਸੀਵਰੇਜ ਵਰਕਰਜ਼ ਯੂਨੀਅਨ ਦੇ ਮੁੱਖ ਆਗੂ ਰਵੀ ਕੁਮਾਰ ਚਾਵਰੀਆ ਦੀ ਅਗਵਾਈ ਹੇਠ ਇਕ ਗੇਟ ਰੈਲੀ ਨਗਰ ਨਿਗਮ ਦੇ ਗੇਟ ਅੱਗੇ ਕਰਦਿਆਂ ਮੁਕੰਮਲ ਹੜਤਾਲ ਕੀਤੀ ਗਈ¢ ਮੁੱਖ ਆਗੂ ਚਾਵਰੀਆਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੱਤ ਦਿਨ ਪਹਿਲਾਂ ਬਠਿੰਡਾ ਸੀਵਰੇਜ ਵਰਕਰਜ਼ ਯੂਨੀਅਨ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਸਬੰਧੀ ਬਠਿੰਡਾ ਨਗਰ ਨਿਗਮ ਦੇ ਮੇਅਰ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ ਸੀ¢ ਪ੍ਰੰਤੂ ਸੱਤ ਦਿਨ ਬੀਤਣ ਬਾਅਦ ਨਗਰ ਨਿਗਮ ਬਠਿੰਡਾ ਨੂੰ ਸਾਡੇ ਮੰਗ ਪੱਤਰ ਨੂੰ ਗੰਭੀਰਤਾ ਨਾਲ ਨਹੀਂ ਲਿਆ¢ ਇਸ ਦੇ ਵਿਰੋਧ ਵਿਚ ਅੱਜ ਆਪਣੀਆਂ ਮੰਗਾਂ ਮਨਾਉਣ ਸਬੰਧੀ ਨਗਰ ਨਿਗਮ ਅੱਗੇ ਸਵੇਰੇ ਤੋਂ ਲਗਾਤਾਰ ਹੜਤਾਲ ਕੀਤੀ ਗਈ ਹੈ | ਉਨ੍ਹਾਂ ਆਪਣੀਆਂ ਮੰਗਾਂ ਸਬੰਧੀ ਜਾਣਕਾਰੀ ਦਿੱਤੀ | ਯੂਨੀਅਨ ਦੀਆਂ ਮੰਗਾਂ 'ਚ 59 ਸੀਵਰੇਜ ਵਰਕਰਾਂ ਨੂੰ ਜਲਦੀ ਸਰਕਾਰੀ ਕਰਨ ਕਰਕੇ ਭਰਤੀ ਕੀਤਾ ਜਾਵੇ, ਸਾਰੇ ਸੇਵਾ-ਮੁਕਤ ਸਥਾਈ ਸੀਵਰ ਵਰਕਰਾਂ ਦੇ ਸਾਰੇ ਬਕਾਏ ਜਲਦੀ ਅਦਾ ਕੀਤੇ ਜਾਣ, ਬਠਿੰਡਾ ਦੀ ਆਬਾਦੀ ਮੁਤਾਬਿਕ 200 ਸੀਵਰ ਵਰਕਰਾਂ ਨੂੰ ਸਥਾਈ ਭਰਤੀ ਕਰਨੀ, ਕੋਈ ਵੀ ਕੰਪਨੀ ਬਠਿੰਡਾ ਨਹੀਂ ਆਵੇਗੀ ਜਦੋਂ ਤੱਕ ਬਠਿੰਡਾ ਨਗਰ ਨਿਗਮ ਸਾਡੇ ਅਸਥਾਈ ਸੀਵਰਮੈਨਾਂ ਦੇ ਮਸਲੇ ਦਾ ਹੱਲ ਨਹੀਂ ਕਰਦਾ ਅਤੇ ਸਰਕਾਰੀ ਨੌਕਰੀ ਨਹੀਂ ਦਿੰਦਾ, ਸੀਵਰਮੈਨ ਸੰਨੀ ਦਾਸ ਦੀ ਬਾਕੀ ਤਨਖ਼ਾਹ ਤੁਰੰਤ ਦਿੱਤੀ ਜਾਵੇ ਆਦਿ | ਉਨ੍ਹਾਂ ਜਾਣਕਾਰੀ ਦਿੰਦੇ ਕਿਹਾ ਕਿ ਬਠਿੰਡਾ ਵਿਚ ਮੋਟਰ ਵਾਹਨਾਂ 'ਤੇ ਤਾਇਨਾਤ ਸਾਰੇ ਸੀਵਰਮੈਨ ਹੜਤਾਲ ਵਿੱਚ ਸ਼ਾਮਲ ਹੋਣਗੇ¢ ਉਨ੍ਹਾਂ ਅੱਗੇ ਕਿਹਾ ਕਿ ਜੇਕਰ ਮਸਲਾ ਹੱਲ ਨਹੀਂ ਹੋਇਆ ਤਾਂ ਬਠਿੰਡਾ ਵਿਚ ਸਾਰੇ ਮੋਟਰ ਵਾਹਨ ਸੋਮਵਾਰ, 10 ਨਵੰਬਰ ਨੂੰ ਬੰਦ ਕਰ ਦਿੱਤੇ ਜਾਣਗੇ¢ ਇਹ ਹੜਤਾਲ ਸਾਡੀਆਂ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗੀ¢

ਪਿਛਲੀ ਖ਼ਬਰ ਪਾਵਰਕਾਮ ਇੰਜੀਨੀਅਰਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਰੈਲੀ ਦੌਰਾਨ ਨਾਅਰੇਬਾਜ਼ੀ <br/> ਅਗਲੀ ਖ਼ਬਰ ਪੁਲਿਸ ਨੇ 95 ਫ਼ੈਸਲਾਸ਼ੁਦਾ ਮੁਕੱਦਮਿਆਂ 'ਚ ਬਰਾਮਦ 106 ਵਹੀਕਲ ਖੁੱਲ੍ਹੀ ਬੋਲੀ ਲਗਾ ਕੇ ਕੀਤੇ ਨਿਲਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।