ਬਠਿੰਡਾ, 7 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਪੁਲਿਸ ਵਲੋਂ ਵੱਖ-ਵੱਖ ਮੁਕੱਦਮਿਆਂ ਵਿਚ ਥਾਣਿਆਂ ਅੰਦਰ ਖੜ੍ਹੇ ਵਹੀਕਲਾਂ ਦੀ ਪੁਲਿਸ ਲਾਈਨ ਬਠਿੰਡਾ ਵਿਖੇ ਖੁੱਲ੍ਹੀ ਬੋਲੀ ਕਰਵਾ ਕੇ 106 ਵਹੀਕਲ ਨਿਲਾਮ ਕੀਤੇ ਗਏ ਹਨ¢ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਦੱਸਿਆ ਕਿ ਥਾਣਿਆਂ ਅੰਦਰ ਵੱਖ-ਵੱਖ ਮੁਕੱਦਮਿਆਂ ਵਿਚ ਕਾਫ਼ੀ ਗਿਣਤੀ ਵਿਚ ਵਹੀਕਲ ਖੜ੍ਹੇ ਹਨ¢ ਇਨ੍ਹਾਂ ਵਹੀਕਲਾਂ ਨਾਲ ਸਬੰਧਿਤ ਮੁਕੱਦਮਿਆਂ ਦਾ ਫ਼ੈਸਲਾ ਹੋ ਚੁੱਕਾ ਹੈ, ਪਰ ਕਿਸੇ ਵਿਅਕਤੀ ਵਲੋਂ ਇਹ ਵਹੀਕਲ ਕਲੇਮ ਨਹੀ ਕੀਤੇ ਗਏ¢ ਇਨ੍ਹਾਂ ਵਹੀਕਲਾਂ ਕਰਕੇ ਥਾਣਿਆਂ ਵਿਚ ਕਾਫ਼ੀ ਜਗ੍ਹਾ ਘੇਰੀ ਹੋਈ ਹੈ | ਜ਼ਿਲ੍ਹਾ ਪੁਲਿਸ ਮੁਖੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਹੀਕਲ ਡਿਸਪੋਜਲ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿਚ ਕਾਨੂੰਨੀ ਪ੍ਰਕਿਰਿਆ ਅਪਣਾਉਂਦੇ ਹੋਏ ਜ਼ਿਲ੍ਹਾ ਬਠਿੰਡਾ ਦੇ ਪੁਲਿਸ ਥਾਣਾ ਸਦਰ ਬਠਿੰਡਾ, ਕੋਟਫੱਤਾ, ਨੇਹੀਆਂਵਾਲਾ, ਨਥਾਣਾ, ਕੋਤਵਾਲੀ, ਥਰਮਲ, ਕੈਨਾਲ ਕਾਲੋਨੀ, ਬਾਲਿਆਂਵਾਲੀ ਵਿਚ ਖੜੇ ਕੁੱਲ 95 ਫੈਸਲਾਸ਼ੁਦਾ ਮੁਕੱਦਮੇ ਐੱਨ.ਡੀ.ਪੀ.ਐੱਸ ਐਕਟ, ਆਈ.ਪੀ.ਸੀ ਅਤੇ ਹੋਰ ਮੁਕੱਦਮਿਆਂ ਵਿਚ ਬਰਾਮਦਸ਼ੁਦਾ 106 ਵਹੀਕਲ (ਬਿਨਾਂ ਕਾਗ਼ਜ਼ਾਤ ਅਤੇ ਦੁਬਾਰਾ ਨਾ ਵਰਤੋਂ ਯੋਗ/ਸਕਰੈਪ ਦੀ ਨਿਲਾਮੀ (ਖੁੱਲ੍ਹੀ ਬੋਲੀ) ਕਰਵਾਈ ਗਈ¢ਇਨ੍ਹਾਂ ਵਿਚ 76 ਦੋ-ਪਹੀਆ ਵਾਹਨ ਅਤੇ 30 ਚਾਰ-ਪਹੀਆ ਵਾਹਨਾਂ ਜਿਨ੍ਹਾਂ ਦੀ ਕਮੇਟੀ ਵਲੋਂ ਰਿਜ਼ਰਵ ਕੀਮਤ 16,01,900 ਰੁਪਏ ਨਿਰਧਾਰਿਤ ਰੱਖੀ ਗਈ ਸੀ¢ ਇਨ੍ਹਾਂ ਵਹੀਕਲਾਂ ਦੀ ਬੋਲੀ 25,49,000 ਰੁਪਏ ਸਮੇਤ (ਜੀਐਸਟੀ) ਵਿਚ ਨਿਲਾਮ ਕੀਤੇ ਗਏ ਹਨ¢ ਇਸ ਬੋਲੀ ਵਿਚ 106 ਵਾਹਨਾਂ ਦੀ ਨਿਲਾਮੀ ਕੀਤੀ ਗਈ¢ ਨਿਲਾਮੀ ਦੀ ਕੁਲ ਰਕਮ 25,49,000 ਰੁਪਏ ਸਮੇਤ (ਜੀਐੱਸਟੀ) ਸਰਕਾਰੀ ਖ਼ਜ਼ਾਨੇ ਵਿਚ ਜਮਾਂ ਕਰਵਾਈ ਗਈ ਹੈ¢ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਬਾਕੀ ਰਹਿੰਦੇ ਵਹੀਕਲਾਂ ਸੰਬੰਧੀ ਵੀ ਰਿਕਾਰਡ ਤਿਆਰ ਕਰਵਾਇਆ ਜਾ ਰਿਹਾ ਹੈ ਅਤੇ ਇਹ ਵਹੀਕਲ ਵੀ ਜਲਦੀ ਨਿਲਾਮ ਕੀਤੇ ਜਾਣਗੇ¢ ਇਸ ਮੌਕੇ ਜਸਮੀਤ ਸਿੰਘ ਸਾਹੀਵਾਲ ਪੀ.ਪੀ.ਐੱਸ, ਐੱਸ.ਪੀ ਇੰਨਵੈਸਟੀਗੇਸ਼ਨ ਬਠਿੰਡਾ, ਜਗਦੀਸ਼ ਕੁਮਾਰ ਬਿਸ਼ਨੋਈ ਪੀ.ਪੀ.ਐੱਸ, ਐੱਸ.ਪੀ ਹੈੱਡਕੁਆਰਟਰ ਬਠਿੰਡਾ, ਮਨਜੀਤ ਸਿੰਘ ਪੀ.ਪੀ.ਐੱਸ, ਡੀ.ਐੱਸ.ਪੀ ਹੋਮੀਸਾਈਡ, ਰਾਹੁਲ ਭਾਰਦਵਾਜ ਪੀ.ਪੀ.ਐੱਸ, ਡੀ.ਐੱਸ.ਪੀ ਹੈੱਡਕੁਆਰਟਰ ਬਠਿੰਡਾ, ਇੰਸਪੈਕਟਰ ਗੁਰਵਿੰਦਰ ਸਿੰਘ ਮੋਟਰ ਵਹੀਕਲ ਇੰਸਪੈਕਟਰ, ਮਨਜਿੰਦਰ ਸਿੰਘ ਏ.ਡੀ.ਏ ਬਠਿੰਡਾ, ਸੁਖਨੈਬ ਸਿੰਘ ਸਰਵਿਸ ਇੰਜੀਨੀਅਰ ਪੀ.ਆਰ.ਟੀ.ਸੀ ਬਠਿੰਡਾ ਅਤੇ ਵਹੀਕਲ ਕਮੇਟੀ ਮੈਂਬਰ ਹਾਜ਼ਰ ਸਨ¢