ਫ਼ਰੀਦਕੋਟ, 7 ਨਵੰਬਰ (ਜਸਵੰਤ ਸਿੰਘ ਪੁਰਬਾ)-ਮਾਊਾਟ ਲਿਟਰਾ ਜ਼ੀ ਸਕੂਲ ਫ਼ਰੀਦਕੋਟ ਵਲੋਂ ਵਿਦਿਆਰਥੀਆਂ ਦਾ ਵਿੱਦਿਅਕ ਫੇਰਾ ਲਗਾਇਆ ਗਿਆ | ਇਸ ਦੌਰਾਨ ਬੱਚਿਆਂ ਨੂੰ ਸੁਪਰਮਾਰਕੀਟ, ਸੁਪਰਸਟੋਰ ਤੇ ਵਿਸ਼ਾਲ ਮੇਗਾ ਮਾਰਟ ਫ਼ਰੀਦਕੋਟ 'ਚ ਲਿਜਾਇਆ ਗਿਆ | ਇਸ ਦੌਰੇ ਦੌਰਾਨ ਬੱਚਿਆਂ ਨੇ ਜਾਣਿਆ ਕਿ ਚੀਜ਼ਾਂ ਦੀ ਖ਼ਰੀਦਦਾਰੀ ਕਰਦਿਆਂ ਕਿਵੇਂ ਸਮਝਦਾਰੀ ਨਾਲ ਫ਼ੈਸਲੇ ਕਰਨੇ ਚਾਹੀਦੇ ਹਨ ਤੇ ਕਿਸ ਤਰ੍ਹਾਂ ਸਾਨੂੰ ਪੈਸੇ ਦੀ ਕੀਮਤ ਨੂੰ ੂ ਸਮਝਣਾ ਚਾਹੀਦਾ ਹੈ | ਇਸ ਦੌਰੇ ਦੀ ਇੰਚਾਰਜ ਅਧਿਆਪਕਾ ਪੂਨਮ ਤੇ ਅਮਨ ਰਹੀਆਂ ਜਿਨ੍ਹਾਂ ਨੇ ਬੱਚਿਆਂ ਨੂੰ ਹਰ ਗਤੀਵਿਧੀ ਵਿਚ ਸਮਰਪਿਤ ਤੌਰ 'ਤੇ ਮਾਰਗਦਰਸ਼ਨ ਦਿੱਤਾ | ਇਸ ਮੌਕੇ ਚੇਅਰਮੈਨ ਤੇ ਡਾਇਰੈਕਟਰ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |