13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਪ੍ਰਭਾਤ ਫੇਰੀ 'ਚ ਸ਼ਾਮਿਲ ਸੰਗਤਾਂ ਲਈ ਛੋਲੇ ਪੂਰੀਆਂ ਦਾ ਲੰਗਰ ਵਰਤਾਇਆ

ਅਜੀਤ ਡੈਸਕ 04-11-2025
ਰਾਮਾਂ ਮੰਡੀ, 3 ਨਵੰਬਰ (ਤਰਸੇਮ ਸਿੰਗਲਾ)-ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸ਼੍ਰੀ ਸਿੰਘ ਸਭਾ ਰਾਮਾਂ ਵਲੋਂ ਆਯੋਜਿਤ ਪ੍ਰਭਾਤ ਫੇਰੀ ਵਿਚ ਸ਼ਾਮਿਲ ਸੰਗਤਾਂ ਲਈ ਅੱਜ ਰਾਮਾਂ ਸਹਾਰਾ ਵੈੱਲਫ਼ੇਅਰ ਕਲੱਬ ਅਤੇ ਹਰੇ ਕਿ੍ਸ਼ਨਾ ਵੈੱਲਫ਼ੇਅਰ ਕਲੱਬ ਦੇ ਸਰਪ੍ਰਸਤ ਡਾਕਟਰ ਕਲਿਆਣੀ ਦੇ ਗ੍ਰਹਿ ਵਿਖੇ ਛੋਲੇ ਪੂਰੀਆਂ ਅਤੇ ਚਾਹ ਦਾ ਲੰਗਰ ਵਰਤਾਇਆ ਗਿਆ | ਇਸ ਮੌਕੇ ਰਾਗੀ ਜੱਥੇ ਨੇ ਸੰਗਤਾਂ ਨੂੰ ਰਸਭਿੰਨਾ ਕੀਰਤਨ ਸੁਣਾ ਕੇ ਨਿਹਾਲ ਕੀਤਾ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਇਸ ਦੌਰਾਨ ਕਲਿਆਣੀ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਦੀਦਾਰ ਸਿੰਘ ਮੱਕੜ, ਅਮਰੀਕ ਸਿੰਘ ਘੁਲਿਆਣੀ ਜਨਰਲ ਸਕੱਤਰ ਅਤੇ ਅਮਰਜੀਤ ਸਿੰਘ ਅਸੀਜਾ ਨੂੰ ਸਿਰੋਪਾਓ ਦੀ ਬਖ਼ਸ਼ੀਸ਼ ਨਾਲ ਸਨਮਾਨ ਦਿੱਤਾ ਗਿਆ | ਗੁਰਦੁਆਰਾ ਕਮੇਟੀ ਵਲੋਂ ਵੀ ਡਾਕਟਰ ਕਲਿਆਣੀ ਦੇ ਪਰਿਵਾਰ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ | ਇਸ ਮੌਕੇ ਆਮ ਸੰਗਤਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਨਗਰ ਕੌਂਸਲ ਕਿ੍ਸ਼ਨ ਕਾਲਾ, ਸਾਬਕਾ ਪ੍ਰਧਾਨ ਵਿਜੇਪਾਲ, ਦਰਸ਼ਨ ਬਾਵਾ ਲੁਧਿਆਣਾ, ਕਰਿਆਣਾ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਬਾਂਸਲ, ਹਰੇ ਕਿ੍ਸ਼ਨਾ ਕਲੱਬ ਦੇ ਮੀਤ ਪ੍ਰਧਾਨ ਡਾਕਟਰ ਰਾਹੁਲ ਭੰਡਾਰੀ, ਚੌਧਰੀ ਕੈਲਾਸ਼ ਮਿੱਤਲ, ਚੌਧਰੀ ਭੂਸ਼ਣ , ਬੀ.ਜੇ.ਪੀ ਦੇ ਯੁਵਾ ਨੇਤਾ ਰਿਸੂ ਗਰਗ, ਸਹਾਰਾ ਆਈ ਕੇਅਰ ਸੈਂਟਰ ਦੇ ਚੇਅਰਮੈਨ ਹੰਸ ਰਾਜ ਖੰਨਾ, ਸੁਖਦੇਵ ਟੇਲਰ, ਹਰੇ ਕਿ੍ਸ਼ਨਾ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਭੋਲਾ ਸੋਨੀ, ਹੈਲਥ ਹੀਰੋ ਗਰੁੱਪ ਦੇ ਅੰਤਰਜਯਾਮੀ ਸਿੰਘ, ਮੁਨੀਸ਼ ਲਹਿਰੀ, ਮਹਿੰਦਰ ਮਾਨਸਾ ਅਤੇ ਸ੍ਰੀ ਤਰਸੇਮ ਬਾਂਸਲ ਹਾਜ਼ਰ ਸਨ |
ਪਿਛਲੀ ਖ਼ਬਰ ਪੱਛੜੀਆਂ ਸ਼ੇ੍ਰਣੀਆਂ ਪੰਜਾਬ ਦੇ ਚੇਅਰਮੈਨ 7 ਨੂੰ ਮਾਨਸਾ 'ਚ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਅਤੇ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕਰਵਾਇਆ ਗੁਰਮਤਿ ਸਮਾਗਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।