18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਕੋਟਫੱਤਾ ਦੇ ਗੁਰਮਾਨ ਸਿੰਘ ਧਨੋਆ ਨੇ ਕਰਾਟੇ ਚੈਂਪੀਅਨਸ਼ਿਪ 'ਚ ਬਲੈਕ ਬੈਲਟ ਐਵਾਰਡ ਜਿੱਤਿਆ

ਅਜੀਤ ਡੈਸਕ 04-11-2025
ਕੋਟਫੱਤਾ, 3 ਨਵੰਬਰ (ਰਣਜੀਤ ਸਿੰਘ ਬੁੱਟਰ)-ਪਿੰਡ ਕੋਟਫੱਤਾ ਦੇ ਵਸਨੀਕ ਐਡਵੋਕੇਟ ਤੇ ਅਦਾਕਾਰ ਸਤਵਿੰਦਰ ਸਿੰਘ ਧਨੋਆ ਦੇ ਹੋਣਹਾਰ ਪੁੱਤਰ ਗੁਰਮਾਨ ਸਿੰਘ ਧਨੋਆ ਨੇ ਕਰਾਟੇ ਚੈਂਪੀਅਨਸ਼ਿਪ ਦੇ ਸਰਬੋਤਮ ਐਵਾਰਡ ਬਲੈਕ ਬੈਲਟ ਨੂੰ ਆਪਣੇ ਨਾਮ ਕਰ ਲਿਆ ਹੈ ਜਿਸ ਦੀ ਖਬਰ ਪਿੰਡ ਪਹੁੰਚਣ ਤੇ ਸਿੱਧ ਬਾਬਾ ਭਾਈ ਰਾਮ ਸਿੰਘ ਯੁਵਕ ਸੇਵਾਵਾਂ ਕਲੱਬ ਕੋਟਫੱਤਾ ਦੇ ਅਹੁਦੇਦਾਰਾਂ ਤੇ ਵਰਕਰਾਂ, ਬਾਬਾ ਵਸਾਊ ਦਾਸ ਕਲੱਬ ਕੋਟਫੱਤਾ ਦੇ ਅਹੁਦੇਦਾਰਾਂ ਤੇ ਵਰਕਰਾਂ, ਕ੍ਰਿਕਟ ਕਲੱਬ ਕੋਟਫੱਤਾ ਤੇ ਸਤਵਿੰਦਰ ਸਿੰਘ ਧਨੋਆ ਨੂੰ ਚਾਹੁਣ ਵਾਲਿਆਂ ਨੇ ਉਨ੍ਹਾਂ ਨੂੰ ਬੇਟੇ ਦੀ ਪ੍ਰਾਪਤੀ ਤੇ ਵਧਾਈ ਦਿੱਤੀ | ਜ਼ਿਕਰਯੋਗ ਹੈ ਕਿ ਗੁਰਮਾਨ ਸਿੰਘ ਧਨੋਆ ਨੇ ਕਰਾਟੇ ਵਿਚ ਪੰਜਾਬ ਪੱਧਰ 'ਤੇ 3 ਸੋਨ ਤਗਮੇ ਜਿੱਤਣ ਤੋਂ ਇਲਾਵਾ ਨੈਸ਼ਨਲ ਪੱਧਰ ਤੇ ਇੱਕ ਸੋਨੇ ਦਾ ਤੇ ਦੋ ਚਾਂਦੀ ਤਮਗੇ ਵੀ ਜਿੱਤੇ ਹਨ | ਇੱਥੇ ਦੱਸ ਦੇਈਏ ਕਿ ਗੁਰਮਾਨ ਸਿੰਘ ਧਨੋਆ ਡਿਸਕਸ ਥਰੋ ਦਾ ਵੀ ਚੰਗਾ ਖਿਡਾਰੀ ਹੈ ਜਿਸ ਵਿੱਚ ਉਹ ਸਕੂਲੀ ਸਟੇਟ ਸਿਲਵਰ ਮੈਡਲ ਦੇ ਨਾਲ ਨਾਲ ਦੋ ਵਾਰ ਜ਼ਿਲ੍ਹਾ ਗੋਲਡ ਮੈਡਲ ਵੀ ਪ੍ਰਾਪਤ ਕਰ ਚੁੱਕਾ ਹੈ | ਪਿੰਡ ਦੇ ਇਸ ਨੌਜਵਾਨ ਦੀ ਪ੍ਰਾਪਤੀ 'ਤੇ ਸਮੁੱਚੇ ਨਗਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ |
ਪਿਛਲੀ ਖ਼ਬਰ ਗੁਰੂ ਕਾਂਸੀ ਸਕੂਲ ਵਿਖੇ ਰਾਸ਼ਟਰੀ ਏਕਤਾ ਦਿਵਸ ਦੇ ਸੰਬੰਧ ਵਿਚ ਰਨ ਫ਼ਾਰ ਯੂਨਿਟੀ ਈਵੈਂਟ ਅਗਲੀ ਖ਼ਬਰ ਮਾਤਾ ਸਾਹਿਬ ਕÏਰ ਗਰਲਜ਼ ਕਾਲਜ ਵਿਖੇ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।