19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਮਾਤਾ ਸਾਹਿਬ ਕÏਰ ਗਰਲਜ਼ ਕਾਲਜ ਵਿਖੇ ਗੁਰਮਤਿ ਸਮਾਗਮ ਕਰਵਾਇਆ

ਅਜੀਤ ਡੈਸਕ 04-11-2025
ਤਲਵੰਡੀ ਸਾਬੋ, 3 ਨਵੰਬਰ (ਰਵਜੋਤ ਸਿੰਘ ਰਾਹੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਮਾਤਾ ਸਾਹਿਬ ਕÏਰ ਗਰਲਜ਼ ਕਾਲਜ ਵਿਖੇ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦਿਵਸ ਅਤੇ ਨÏਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮੀਤ ਸਮਾਗਮ ਕਰਵਾਇਆ ਗਿਆ¢ ਧਾਰਮਿਕ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ¢ ਬਾਅਦ 'ਚ ਕਾਲਜ ਸਟਾਫ਼ ਅਤੇ ਵਿਦਿਆਰਥਣਾਂ ਵਲੋਂ ਸੁਖਮਨੀ ਸਾਹਿਬ ਦਾ ਪਾਠ ਨਾਲ ਕੀਤਾ ਗਿਆ¢ ਉਪਰੰਤ ਗੁਰਮਤਿ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਵਲੋਂ ਕੀਰਤਨ ਕੀਤਾ ਗਿਆ¢ ਵਿਦਿਆਰਥਣ ਪਿ੍ਆ ਕÏਰ ਅਤੇ ਉਸ ਦੀ ਟੀਮ ਨੇ ਕਵੀਸ਼ਰੀ ਦੀ ਪੇਸ਼ਕਾਰੀ ਕੀਤੀ¢ ਵਿਦਿਆਰਥਣ ਮਨਵੀਰ ਕੌਰ ਵਲੋਂ ਮਾਤਾ ਸਾਹਿਬ ਕÏਰ ਜੀ ਦੇ ਵਿਸ਼ਾਲ ਅਤੇ ਪ੍ਰੇਰਣਾਦਾਇਕ ਜੀਵਨ ਨੂੰ ਪੇਸ਼ ਕਰਦੀ ਕਵਿਤਾ ਪੇਸ਼ ਕੀਤੀ ਗਈ¢ ਕਾਲਜ ਪਿ੍ੰਸੀਪਲ ਨੇ ਗੁਰਮਤਿ ਸੰਗੀਤ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਨÏਜਵਾਨ ਪੀੜ੍ਹੀ ਨੂੰ ਜਿੱਥੇ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਉੱਥੇ ਹੀ ਵਿਦਿਆਰਥਣਾਂ ਵਿੱਚ ਅਧਿਆਤਮਿਕਤਾ, ਸੇਵਾ ਭਾਵਨਾ ਅਤੇ ਆਪਣੇ ਵਿਰਸੇ ਦੇ ਨੈਤਿਕ ਮੁੱਲਾਂ ਨੂੰ ਪਛਾਣਨ ਵਿੱਚ ਯੋਗਦਾਨ ਵੀ ਪਾਉਂਦੇ ਹਨ¢ ਇਸ ਮੌਕੇ ਕਾਲਜ ਸਟਾਫ਼ ਤੇ ਵਿਦਿਆਰਥਣਾਂ ਤੋਂ ਇਲਾਵਾ ਇਲਾਕੇ ਦੀ ਸੰਗਤ ਮÏਜੂਦ ਸੀ¢
ਪਿਛਲੀ ਖ਼ਬਰ ਕੋਟਫੱਤਾ ਦੇ ਗੁਰਮਾਨ ਸਿੰਘ ਧਨੋਆ ਨੇ ਕਰਾਟੇ ਚੈਂਪੀਅਨਸ਼ਿਪ 'ਚ ਬਲੈਕ ਬੈਲਟ ਐਵਾਰਡ ਜਿੱਤਿਆ ਅਗਲੀ ਖ਼ਬਰ ਦਾਨੀ ਸੱਜਣਾਂ ਵਲੋਂ ਸਰਕਾਰੀ ਸਕੂਲ ਦੀ ਆਰਥਿਕ ਸਹਾਇਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।