03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਆਕਸਫ਼ੋਰਡ ਸਕੂਲ ਨੇ ਦਿੱਤਾ ਹਰੀ-ਭਰੀ ਦੀਵਾਲੀ ਮਨਾਉਣ ਦਾ ਸੁਨੇਹਾ

ਅਜੀਤ ਡੈਸਕ 19-10-2025
ਭਗਤਾ ਭਾਈਕਾ, 18 ਅਕਤੂਬਰ (ਸੁਖਪਾਲ ਸਿੰਘ ਸੋਨੀ)-'ਦ ਆਕਸਫ਼ੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ ਇਲਾਕੇ ਦੀ ਇੱਕ ਅਜਿਹੀ ਮਾਣਮੱਤੀ ਸੰਸਥਾ ਹੈ ਜਿਸ ਵਿਚ ਹਰ ਖ਼ਾਸ ਦਿਵਸ, ਤਿਉਹਾਰ ਨੂੰ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ |ਇਸ ਸੰਸਥਾ ਵਿਚ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਵਿਚ ਪਹਿਲੀ ਜਮਾਤ ਤੋਂ ਲੈਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਦੀਵਾ, ਮੋਮਬੱਤੀ ਦੀ ਸਜਾਵਟ, ਕਲਾਸ ਰੰਗੋਲੀ, ਗਰੀਟਿੰਗ ਕਾਰਡ, ਮੋਮਬੱਤੀ ਸਟੈਂਡ ਦੀ ਸਜਾਵਟ, ਪੂਜਾ-ਥਾਲੀ ਦੀ ਸਜਾਵਟ, ਅਖ਼ਬਾਰਾਂ ਦੇ ਲਿਫ਼ਾਫ਼ੇ ਬਣਾਉਣ ਅਤੇ ਪੈੱਨ ਹੋਲਡਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ | ਇਸ ਤੋਂ ਇਲਾਵਾ Tਹਰੀ-ਭਰੀ ਦੀਵਾਲੀUਅਤੇ 'ਪਟਾਕਿਆਂ ਨੂੰ ਨਾਂਹ' ਦੇ ਵੀ ਸਲੋਗਨ ਮੁਕਾਬਲੇ ਕਰਵਾਏ ਗਏ | ਦੂਸਰੀ ਜਮਾਤ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਰੰਗੋਲੀ, ਕਾਰਡ ਅਤੇ ਹਾਊਸ ਡਿਸਪਲੇਅ ਬੋਰਡ ਦੀ ਸਜਾਵਟ ਕਰਨੀ ਆਦਿ ਦਾ ਇੰਟਰ ਹਾਊਸ ਮੁਕਾਬਲਾ ਹੋਇਆ | ਸਾਰੇ ਵਿਦਿਆਰਥੀਆਂ ਨੇ ਜੀਅ-ਜਾਨ ਲਗਾ ਕੇ ਆਪਣੇ-ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ | ਰੰਗੋਲੀ ਮੁਕਾਬਲੇ ਵਿੱਚ ਛੋਹੀਆਂ ਗਈਆਂ ਵੱਖ-ਵੱਖ ਕਲਾਕਿ੍ਤੀਆਂ ਸਭ ਦਾ ਮਨ ਮੋਹ ਰਹੀਆਂ ਸਨ | ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਨੇ ਆਪਣੀਆਂ ਕਲਾ-ਕਿ੍ਤੀਆਂ ਰਾਹੀਂ ਹਰੀ ਭਰੀ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ | ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਕਿਹਾ ਕਿ ਇਹ ਤਿਉਹਾਰ ਸਾਡੀ ਪੂੰਜੀ, ਸਾਡਾ ਸਰਮਾਇਆ ਹਨ, ਜੋ ਸਾਨੂੰ ਵਿਰਾਸਤ ਵਿਚ ਮਿਲੇ ਹਨ | ਸਾਨੂੰ ਸਭ ਨੂੰ ਰਲ ਕੇ ਇਹ ਤਿਉਹਾਰ ਮਨਾਉਣੇ ਚਾਹੀਦੇ ਹਨ | ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੀਵਾਲੀ ਪ੍ਰਦੂਸ਼ਣ ਰਹਿਤ ਹੀ ਮਨਾਉਣੀ ਚਾਹੀਦੀ ਹੈ ਤਾਂ ਕਿ ਸਾਡਾ ਵਾਤਾਵਰਨ ਪ੍ਰਦੂਸ਼ਣ ਰਹਿਤ ਰਹੇ ਅਤੇ ਸਾਨੂੰ, ਜੀਵ-ਜੰਤੂਆਂ ਨੂੰ ਸਾਹ ਲੈਣ ਵਿਚ ਔਖ ਨਾ ਆਵੇ | ਉਨ੍ਹਾਂ ਵਿਸ਼ਲੇਸ਼ਣ ਕਰਦੇ ਹੋਏ ਦੱਸਿਆ ਕਿ ਅਸੀਂ ਕਰੋੜਾਂ ਰੁਪਏ ਪਟਾਕਿਆਂ ਦੇ ਰੂਪ ਵਿਚ ਜਲਾ ਦਿੰਦੇ ਹਾਂ | ਸਾਨੂੰ ਇਹ ਦਿਵਸ ਬਿਨ੍ਹਾਂ ਸ਼ੋਰ-ਸ਼ਰਾਬੇ ਤੋਂ ਸਦ-ਭਾਵਨਾ ਸਹਿਤ ਮਨਾਉਣਾ ਚਾਹੀਦਾ ਹੈ |ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ 'ਸ਼ੈਰੀ ਢਿੱਲੋਂ' (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਨੇ ਸਮੂਹ ਸਟਾਫ਼ ਨੂੰ ਤੋਹਫ਼ੇ ਦੇ ਕੇ ਦੀਵਾਲੀ ਦੀ ਵਧਾਈ ਦਿੱਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੀਵਾਲੀ ਹਰੀ-ਭਰੀ ਹੀ ਮਨਾਉਣ ਦਾ ਸੱਦਾ ਦਿੱਤਾ |
ਪਿਛਲੀ ਖ਼ਬਰ ਅਕਾਲ ਯੂਨੀਵਰਸਿਟੀ ਵਲੋਂ ਐਂਟੀ ਰੈਗਿੰਗ ਹਫ਼ਤਾ-2025 ਮਨਾਇਆ ਅਗਲੀ ਖ਼ਬਰ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਵਿਖੇ ਕਰਵਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।