03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਵਿਖੇ ਕਰਵਾਈਆਂ

ਅਜੀਤ ਡੈਸਕ 19-10-2025
ਤਲਵੰਡੀ ਸਾਬੋ, 18 ਅਕਤੂਬਰ (ਰਣਜੀਤ ਸਿੰਘ ਰਾਜੂ)- ਸਿੱਖਿਆ ਅਤੇ ਖੇਡ ਵਿਭਾਗ ਦੇ ਹੁਕਮਾਂ ਅਤੇ ਮਨਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ, ਲਖਵਿੰਦਰ ਸਿੰਘ ਬੀ.ਪੀ.ਈ.ਓ, ਜਸਵੀਰ ਸਿੰਘ ਬੀ.ਐੱਸ.ਓ, ਪਰਮਜੀਤ ਸਿੰਘ ਸੈਂਟਰ ਹੈੱਡ ਅਧਿਆਪਕ ਜਗਾ ਰਾਮ ਤੀਰਥ ਦੀ ਅਗਵਾਈ ਹੇਠ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਵਿਖੇ ਕਰਵਾਈਆਂ ਗਈਆਂ | ਪ੍ਰਬੰਧਕਾਂ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਪਹਿਲੇ ਦਿਨ ਪਰਮਜੀਤ ਸਿੰਘ ਸੈਂਟਰ ਹੈੱਡ ਅਧਿਆਪਕ ਨੇ ਜੀ ਆਇਆਂ ਆਖਿਆ | ਅਥਲੈਟਿਕਸ ਮੁਕਾਬਲਿਆਂ ਦੀ ਸ਼ੁਰੂਆਤ ਕਰਦਿਆਂ 100 ਮੀਟਰ, 200 ਮੀਟਰ, 400 ਮੀਟਰ ਅਤੇ 600 ਮੀਟਰ ਲੜਕੇ-ਲੜਕੀਆਂ ਦੀਆਂ ਦੌੜਾਂ ਤੋਂ ਇਲਾਵਾ ਜਿਮਨਾਸਟਿਕ ਲੜਕੇ ਲੜਕੀਆਂ, ਸ਼ਤਰੰਜ, ਯੋਗਾ, ਬੈਡਮਿੰਟਨ, ਸ਼ਾਟਪੁੱਟ ਤੇ ਲੰਬੀ ਛਾਲ ਦੇ ਮੁਕਾਬਲੇ ਕਰਵਾਏ ਗਏ | ਦੂਸਰੇ ਦਿਨ ਦੀਆਂ ਖੇਡਾਂ ਵਿਚ ਜਿੱਥੇ ਕਬੱਡੀ ਨੈਸ਼ਨਲ (ਲੜਕੀਆਂ) ਦੇ ਮੁਕਾਬਲੇ ਕਰਵਾਏ ਗਏ ਉੱਥੇ ਫੁੱਟਬਾਲ (ਲੜਕੀਆਂ), ਹਾਕੀ (ਲੜਕੀਆਂ), ਕਰਾਟੇ (ਲੜਕੀਆਂ) ਅਤੇ ਮਿੰਨੀ ਹੈਂਡਬਾਲ (ਲੜਕੀਆਂ) ਦੀਆਂ ਖੇਡਾਂ ਕਰਵਾਈਆਂ ਗਈਆਂ | ਖੇਡ ਮੁਕਾਬਲਿਆਂ ਦੇ ਨਤੀਜਿਆਂ ਮੁਤਾਬਿਕ ਸੈਂਟਰ ਜਗਾ ਰਾਮ ਤੀਰਥ ਦੀ ਕਬੱਡੀ ਨੈਸ਼ਨਲ (ਲੜਕੀਆਂ) ਦੀ ਟੀਮ ਨੇ ਸੈਂਟਰ ਰਾਮਾਂ ਪਿੰਡ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ | ਹਾਕੀ (ਲੜਕੀਆਂ) ਵਿਚ ਪਹਿਲਾ ਸਥਾਨ ਤਲਵੰਡੀ ਸਾਬੋ ਸੈਂਟਰ, ਦੂਸਰਾ ਸਥਾਨ ਜਗਾ ਰਾਮ ਤੀਰਥ ਸੈਂਟਰ ਅਤੇ ਤੀਸਰਾ ਸਥਾਨ ਬੁਰਜ ਸੇਮਾ ਸੈਂਟਰ ਨੇ ਪ੍ਰਾਪਤ ਕੀਤਾ | ਮਿੰਨੀ ਹੈਂਡਬਾਲ (ਲੜਕੀਆਂ) ਚ ਪਹਿਲਾ ਸਥਾਨ ਕਲਾਲਵਾਲਾ ਸੈਂਟਰ ਅਤੇ ਦੂਸਰਾ ਸਥਾਨ ਬੁਰਜ ਸੇਮਾ ਨੇ ਹਾਸਲ ਕੀਤਾ ਜਦੋਂਕਿ ਬੈਡਮਿੰਟਨ (ਲੜਕੀਆਂ) ਮੁਕਾਬਲੇ ਵਿਚ ਬੁਰਜ ਸੇਮਾ ਨੇ ਪਹਿਲਾ ਅਤੇ ਰਾਮਾਂ ਪਿੰਡ ਨੇ ਦੂਸਰਾ ਸਥਾਨ ਹਾਸਲ ਕੀਤਾ | ਫੁੱਟਬਾਲ (ਲੜਕੀਆਂ) ਵਿਚ ਪਹਿਲਾ ਸਥਾਨ ਤਲਵੰਡੀ ਸਾਬੋ ਸੈਂਟਰ ਅਤੇ ਦੂਸਰਾ ਸਥਾਨ ਜਗਾ ਰਾਮ ਤੀਰਥ ਨੇ ਹਾਸਲ ਕੀਤਾ | ਖੋ-ਖੋ (ਲੜਕੀਆਂ) ਮੁਕਾਬਲੇ ਵਿਚ ਬੁਰਜ ਸੇਮਾ ਨੇ ਪਹਿਲਾ, ਰਾਮਾਂ ਪਿੰਡ ਨੇ ਦੂਸਰਾ ਸਥਾਨ ਹਾਸਲ ਕੀਤਾ | ਇਸ ਮੌਕੇ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਵਿਜੈ ਕੁਮਾਰ ਸੈਂਟਰ ਹੈੱਡ ਅਧਿਆਪਕ ਬੁਰਜ ਸੇਮਾ, ਜਗਜੀਤ ਸਿੰਘ ਸੈਂਟਰ ਹੈੱਡ ਅਧਿਆਪਕ ਕਲਾਲਵਾਲਾ, ਗੁਰਦੀਪ ਸਿੰਘ ਸੈਂਟਰ ਹੈੱਡ ਅਧਿਆਪਕ ਤਲਵੰਡੀ ਸਾਬੋ, ਬਲਵਿੰਦਰ ਸਿੰਘ ਸੈਂਟਰ ਹੈੱਡ ਅਧਿਆਪਕ ਬੰਗੀ ਕਲਾਂ, ਰਣਦੀਪ ਕੌਰ ਖ਼ਾਲਸਾ ਸੈਂਟਰ ਹੈੱਡ ਅਧਿਆਪਕ ਰਾਮਾਂ ਪਿੰਡ, ਗੁਰਜੰਟ ਸਿੰਘ ਨਥੇਹਾ ਤੋਂ ਇਲਾਵਾ ਵੱਡੀ ਗਿਣਤੀ ਅਧਿਆਪਕਾਂ ਨੇ ਸੇਵਾਵਾਂ ਨਿਭਾਈਆਂ, ਜਦੋਂਕਿ ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਗੁਰਮੇਲ ਸਿੰਘ ਗਿਆਨਾ ਨੇ ਬਾਖ਼ੂਬੀ ਨਿਭਾਈ |
ਪਿਛਲੀ ਖ਼ਬਰ ਆਕਸਫ਼ੋਰਡ ਸਕੂਲ ਨੇ ਦਿੱਤਾ ਹਰੀ-ਭਰੀ ਦੀਵਾਲੀ ਮਨਾਉਣ ਦਾ ਸੁਨੇਹਾ ਅਗਲੀ ਖ਼ਬਰ ਚੂਰਾ ਪੋਸਤ ਸਮੇਤ ਇਕ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।