25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਮਹਾਂਵੀਰ ਦਲ ਸਥਿਤ ਮੰਦਿਰ ਵਿਖੇ ਸ਼ਿਵ ਪਰਿਵਾਰ ਦੀਆਂ ਮੂਰਤੀਆਂ ਸਥਾਪਿਤ

ਅਜੀਤ ਡੈਸਕ 22-07-2025
ਬਠਿੰਡਾ, 21 ਜੁਲਾਈ (ਪੱਤਰ ਪ੍ਰੇਰਕ)-ਸ੍ਰੀ ਸਨਾਤਮ ਧਰਮ ਮਹਾਂਵੀਰ ਦਲ ਬਠਿੰਡਾ ਸਥਿਤ ਮੰਦਰ ਵਿਖੇ ਸ਼ਿਵ ਪਰਿਵਾਰ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ | ਇਸ ਦੌਰਾਨ ਸ਼ਰਧਾਲੂਆਂ ਨੇ 'ਬੰਮ-ਬੰਮ ਬੋਲੇ, ਜੈ ਸ਼ਿਵ ਭੋਲੇ' ਦਾ ਗੁਣਗਾਨ ਕੀਤਾ ਤੇ ਹਵਨ ਕੀਤਾ ਗਿਆ | ਇਸ ਮੌਕੇ ਆਲ ਇੰਡੀਆ ਮਹਾਂਵੀਰ ਦਲ ਦੇ ਕਾਰਜਕਾਰੀ ਪ੍ਰਧਾਨ ਐਡਵੋਕੇਟ ਰਾਜਨ ਗਰਗ ਨੇ ਦੱਸਿਆ ਕਿ 103 ਸਾਲ ਪੁਰਾਣੇ ਮੰਦਿਰ ਵਿਚ ਸ਼ਿਵ ਭੋਲੇ, ਨੰਦੀ ਜੀ ਤੇ ਸਾਰੇ ਪਰਿਵਾਰ ਦੀਆਂ ਮੂਰਤੀਆਂ ਦੀ ਸਥਾਪਨਾ ਪੂਰਨ ਵਿਧੀ ਵਿਧਾਨ ਨਾਲ ਕੀਤੀ ਗਈ ਹੈ ਤੇ ਲੋਕਾਂ ਨੂੰ ਸਮਰਪਿਤ ਕੀਤੀ ਹੈ | ਉਨ੍ਹਾਂ ਕਿਹਾ ਕਿ ਪ੍ਰਾਚੀਨ ਮੰਦਰ ਹੋਣ ਕਰਕੇ ਅਕਸਰ ਸ਼ਰਧਾਲੂ ਇਸ ਗੱਲ ਦੀ ਮੰਗ ਕਰਦੇ ਸਨ ਕਿ ਇਸ ਮੰਦਰ ਦਾ ਨਵੀਨੀਕਰਨ ਹੋਣਾ ਚਾਹੀਦਾ ਹੈ ਅਤੇ ਨਵੀਂ ਸਥਾਪਨਾ ਹੋਣੀ ਚਾਹੀਦੀ ਹੈ | ਜਿਸ ਕਰਕੇ ਮਹਾਂਵੀਰ ਦਲ ਬਠਿੰਡਾ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਤੇ ਸਾਥੀਆਂ ਤੇ ਸਮੂਹ ਸ਼ਰਧਾਲੂਆਂ ਨੇ ਮਿਲ ਕੇ ਮੰਦਿਰ ਦਾ ਨਵੀਨੀਕਰਨ ਕੀਤਾ ਹੈ | ਉਨ੍ਹਾਂ ਕਿਹਾ ਕਿ ਇਹ ਸਾਵਣ ਦਾ ਮਹੀਨਾ ਸਭ ਤੋਂ ਪਵਿੱਤਰ ਮਹੀਨਾ ਹੈ ਤੇ ਇਸ ਮਹੀਨੇ ਨਾਲ ਪ੍ਰਭੂ ਸ਼ਿਵ ਭੋਲੇ ਦਾ ਵਿਸ਼ੇਸ਼ ਨਾਤਾ ਹੈ | ਉਨ੍ਹਾਂ ਨੇ ਸ਼ਿਵ ਪਰਿਵਾਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਸ਼ਰਧਾਲੂਆਂ ਨੂੰ ਮੂਰਤੀਆਂ ਸਥਾਪਿਤ ਵਿਚ ਕਰਨ ਲਈ ਮੁਬਾਰਕਵਾਦ ਦਿੱਤੀ |
ਪਿਛਲੀ ਖ਼ਬਰ ਦਸਮੇਸ਼ ਡੈਂਟਲ ਹਸਪਤਾਲ ਫ਼ਰੀਦਕੋਟ ਨੇ ਮੁਫ਼ਤ ਦੰਦਾਂ ਦਾ ਜਾਂਚ ਕੈਂਪ ਅਗਲੀ ਖ਼ਬਰ ਦੂਨ ਸਕੂਲ ਵਿਚ ਵਿੱਦਿਅਕ ਵਿਸ਼ਿਆਂ ਸੰਬੰਧੀ ਵਰਕਸ਼ਾਪ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।