25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਦੂਨ ਸਕੂਲ ਵਿਚ ਵਿੱਦਿਅਕ ਵਿਸ਼ਿਆਂ ਸੰਬੰਧੀ ਵਰਕਸ਼ਾਪ ਪ੍ਰੋਗਰਾਮ

ਅਜੀਤ ਡੈਸਕ 22-07-2025
ਨਥਾਣਾ, 21 ਜੁਲਾਈ (ਗੁਰਦਰਸ਼ਨ ਲੁੱਧੜ)-ਦੂਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਲਿਆਣ ਸੁੱਖਾ ਵਿਖੇ ਵੱਖ-ਵੱਖ ਵਿੱਦਿਅਕ ਵਿਸ਼ਿਆਂ ਨਾਲ ਸਬੰਧਿਤ ਵਰਕਸ਼ਾਪ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੌਰਾਨ ਵਿੱਦਿਅਕ ਪੱਧਰ 'ਤੇ ਤਕਨੀਕੀ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਵੱਖ-ਵੱਖ ਵਿਸ਼ਿਆਂ ਦੀਆਂ ਬਰੀਕੀਆਂ ਬਾਰੇ ਦੱਸਿਆ ਗਿਆ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਸਕੂਲ ਵਿਚ ਇਹ ਵਿਦਿਆਰਥੀਆਂ ਵਿਚ ਕਲਾਸ ਸਿਲੇਬਸ ਨਾਲ ਸੰਬੰਧਿਤ ਹਰ ਵਿਸ਼ੇ ਪ੍ਰਤੀ ਰੁਚੀ ਸਥਾਪਿਤ ਕਰਨ ਵਾਸਤੇ ਉਕਤ ਗਤੀਵਿਧੀਆਂ ਸਮੇਂ-ਸਮੇਂ 'ਤੇ ਕਰਵਾਈਆਂ ਜਾਂਦੀਆਂ ਹਨ | ਇਸ ਪ੍ਰੋਗਰਾਮ ਦੌਰਾਨ ਤੀਜੀ ਤੋਂ ਪੰਜਵੀਂ ਕਲਾਸ ਤੱਕ ਅੰਗਰੇਜ਼ੀ ਅਤੇ ਛੇਵੀਂ ਤੋਂ ਅੱਠਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਗਣਿਤ ਦੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਰਾਜਨ ਖੁਰਾਣਾ ਨੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਸਾਰੇ ਅਧਿਆਪਕਾਂ ਦੀ ਹੌਸਲਾ ਅਫਜਾਈ ਕੀਤੀ |
ਪਿਛਲੀ ਖ਼ਬਰ ਮਹਾਂਵੀਰ ਦਲ ਸਥਿਤ ਮੰਦਿਰ ਵਿਖੇ ਸ਼ਿਵ ਪਰਿਵਾਰ ਦੀਆਂ ਮੂਰਤੀਆਂ ਸਥਾਪਿਤ ਅਗਲੀ ਖ਼ਬਰ ਨਥੇਹਾ ਸਕੂਲ ਦਾ ਨਵਾਂ ਨਾਂਅ ਸ਼ਹੀਦ ਸਿਪਾਹੀ ਗੁਰਤੇਜ ਸਿੰਘ ਸਰਕਾਰੀ ਸਕੂਲ ਨਥੇਹਾ ਹੋਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।