ਭਗਤਾ ਭਾਈਕਾ, 21 ਜੁਲਾਈ (ਸੁਖਪਾਲ ਸਿੰਘ ਸੋਨੀ)-ਭਗਤਾ ਭਾਈਕਾ ਦੇ ਵਾਰਡ ਨੰਬਰ-5 ਅਤੇ 6 'ਚੋਂ ਦਰਜਨਾਂ ਪਰਿਵਾਰਾਂ ਨੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਮੌਜੂਦਗੀ 'ਚ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਹੈ | ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਦਾ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਨਫ਼ਰਤ ਦੀ ਸਿਆਸਤ ਕਰਨ ਨਹੀਂ ਆਏ ਬਲਕਿ ਅਸੀਂ ਤਾਂ ਕੰਮਾਂ ਤੇ ਪਿਆਰ ਨਾਲ ਲੋਕਾਂ ਦੇ ਦਿਲ ਜਿੱਤਣ ਆਏ ਹਾਂ | ਇਸ ਮੌਕੇ ਮਹਿਲਾ ਆਗੂ ਗੁਰਵਿੰਦਰ ਕੌਰ ਭਗਤਾ ਨੇ ਕਿਹਾ ਕਿ 'ਆਪ' ਸਰਕਾਰ ਹਰ ਵਰਗ ਦੇ ਲੋਕਾਂ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕਰਕੇ ਉਨ੍ਹਾਂ ਨੂੰ ਵੱਡੀ ਪੱਧਰ ਤੇ ਰਾਹਤ ਪ੍ਰਦਾਨ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਹਲਕੇ ਅੰਦਰ ਲਗਾਤਾਰ ਆਪ ਦੀ ਲੋਕ ਪ੍ਰੀਆ ਵਿਚ ਅਥਾਹ ਵਾਧਾ ਹੋ ਰਿਹਾ ਹੈ | ਇਸ ਮੌਕੇ ਬਲਵਿੰਦਰ ਸਿੰਘ ਸਾਬਕਾ ਮੈਂਬਰ, ਜਗਰਾਜ ਸਿੰਘ, ਜਸ਼ਨ ਡੀ. ਜੇ. ਭਗਤਾ, ਪ੍ਰਗਟ ਸਿੰਘ, ਨਿਰਭੈ ਸਿੰਘ, ਰਾਜਾ ਸਿੰਘ ਅਤੇ ਲਛਮਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਾਈਚਾਰੇ ਦੀ ਧਰਮਸ਼ਾਲਾ ਵਿਚ ਪੱਥਰ ਲੱਗਣ ਵਾਲਾ ਸੀ | ਇਸ ਸਬੰਧੀ ਵਿਧਾਇਕ ਸਿੱਧੂ ਨੂੰ ਜਾਣੂ ਕਰਵਾਇਆ ਤਾਂ ਉਨ੍ਹਾਂ ਵਲੋਂ ਪਾਰਟੀਬਾਜ਼ੀ ਤੋਂ ਉਪਰ ਉੱਠਕੇ ਪੱਥਰ ਲਗਵਾ ਦਿੱਤਾ ਗਿਆ | ਸਮੁੱਚੇ ਭਾਈਚਾਰੇ ਵਲੋਂ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਮਾਰਕੀਟ ਕਮੇਟੀ ਭਗਤਾ ਦੇ ਚੇਅਰਮੈਨ ਬੇਅੰਤ ਸਿੰਘ ਧਾਲੀਵਾਲ, ਸਾਬਕਾ ਬਲਾਕ ਸੰਮਤੀ ਚੇਅਰਮੈਨ ਗੁਰਪ੍ਰੀਤ ਸਿੰਘਸਲਾਬਤਪੁਰਾ, ਸੀਨੀਅਰ ਆਗੂ ਬੰਟੀ ਭਗਤਾ, ਗੁਰਮੁਖ ਸਿੰਘ ਬਰਾੜ ਕੋਇਰ ਸਿੰਘ ਵਾਲਾ, ਡਾ. ਕੇਵਲ ਸਿੰਘ ਭਗਤਾ, ਸਰਪੰਚ ਕਾਕਾ ਸਿੰਘਖਾਨਦਾਨ, ਬਿੰਦਰ ਖਾਨਦਾਨ, ਗੁਰਵਿੰਦਰ ਕੌਰ ਰਾਣੀ, ਪੰਨੂੰ ਸਿੰਘ ਨੰਬਰਦਾਰ, ਰਾਕੇਸ਼ ਕੁਮਾਰ ਅਰੋੜਾ, ਏਕਮ ਭਗਤਾ, ਨੈਬ ਹਮੀਰਗੜ੍ਹ, ਰਿੱਕੀਭਗਤਾ, ਰਾਜਾ ਹਮੀਰਗੜ੍ਹ ਸਮੇਤ ਵੱਡੀ ਗਿਣਤੀ ਵਿਚ 'ਆਪ' ਦੇ ਆਗੂ ਤੇ ਵਰਕਰ ਮੌਜੂਦ ਸਨ |