ਬਠਿੰਡਾ, 19 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹੇ ਅੰਦਰ ਵੱਖ-ਵੱਖ ਪਿੰਡਾਂ ਦੇ 46 ਵਾਰਡਾਂ ਲਈ ਪੰਚਾਂ ਦੀ 27 ਜੁਲਾਈ ਨੂੰ ਹੋਣ ਵਾਲੀ ਉਪ ਚੋਣ ਲਈ ਕੁੱਲ ਭਰੇ ਗਏ 60 ਨਾਮਜ਼ਦਗੀ ਪੱਤਰਾ 'ਚੋਂ 15 ਨਾਮਜ਼ਦਗੀ ਪੱਤਰ ਅੱਜ ਵਾਪਸ ਲਏ ਗਏ | ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼Ïਕਤ ਅਹਿਮਦ ਪਰੇ ਨੇ ਸਾਂਝੀ ਕੀਤੀ | ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਦੇੇ ਵੱਖ-ਵੱਖ ਪਿੰਡਾਂ ਦੇ 46 ਵਾਰਡਾਂ ਵਿਚ ਪੰਚ ਦੀ ਚੋਣ ਹੋਣੀ ਸੀ | ਇਨ੍ਹਾਂ 46 ਵਾਰਡਾਂ 'ਚੋਂ 4 ਵਾਰਡਾਂ ਜਿਨ੍ਹਾਂ ਵਿਚ ਬਲਾਕ ਤਲਵੰਡੀ ਸਾਬੋ ਦੇ ਪਿੰਡ ਲੈਲੇਵਾਲਾ ਦੇ ਵਾਰਡ ਨੰਬਰ 3, ਬਲਾਕ ਨਥਾਣਾ ਦੇ ਪਿੰਡ ਚੱਕ ਬਖਤੂ ਦੇ ਵਾਰਡ ਨੰਬਰ 3, ਬਲਾਕ ਰਾਮਪੁਰਾ ਦੇ ਪਿੰਡ ਕੋਟੜਾ ਕੋੜਾ ਦੇ ਵਾਰਡ ਨੰਬਰ 4 ਤੇ ਰਾਮਪੁਰਾ ਦੇ ਹੀ ਪਿੰਡ ਭੂੰਦੜ ਦੇ ਵਾਰਡ ਨੰਬਰ 1 ਵਿਖੇ ਕਿਸੇ ਵੀ ਉਮੀਦਵਾਰ ਵਲੋਂ ਨਾਮਜ਼ਦਗੀ ਪੱਤਰ ਨਹੀਂ ਭਰੇ ਗਏ ਸਨ, ਜਿਸ ਕਾਰਨ ਬਾਕੀ 42 ਵਾਰਡਾਂ ਦੀ ਚੋਣ ਹੋਣੀ ਸੀ | ਅੱਜ ਕੁਲ 60 ਉਮੀਦਵਾਰਾਂ 'ਚੋਂ ਨਾਮਜ਼ਦਗੀਆਂ ਵਾਪਸ ਲੈਣ ਦੇ ਆਖ਼ਰੀ ਦਿਨ 15 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਅਤੇ ਬਾਕੀ 42 ਵਾਰਡਾਂ ਵਿਚ ਪੰਚੀ ਦੀ ਚੋਣ ਲਈ 45 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਸਨ | ਇਨ੍ਹਾਂ 'ਚੋਂ 39 ਵਾਰਡ ਅਜਿਹੇ ਸਨ, ਜਿਥੇ ਸਿਰਫ਼ ਇਕ-ਇਕ ਹੀ ਉਮੀਦਵਾਰ ਚੋਣ ਮੈਦਾਨ 'ਚ ਰਹਿ ਗਿਆ ਸੀ, ਜੋ ਕਿ ਸਾਰੇ 39 ਉਮੀਦਵਾਰ ਬਿਨਾਂ ਚੋਣ ਲੜੇ ਜੇਤੂ ਰਹੇ ਹਨ | ਉਨ੍ਹਾਂ ਅੱਗੇ ਦੱਸਿਆ ਕਿ ਹੁਣ ਜ਼ਿਲ੍ਹੇ 'ਚ ਸਿਰਫ਼ 3 ਪੰਚੀ ਦੇ ਉਮੀਦਵਾਰਾਂ, ਜਿਨ੍ਹਾਂ 'ਚ ਬਲਾਕ ਫੂਲ ਦੇ ਪਿੰਡ ਟੱਲਵਾਲੀ ਦੇ ਵਾਰਡ ਨੰਬਰ 2, ਬਲਾਕ ਭਗਤਾ ਭਾਈਕਾ ਦੇ ਪਿੰਡ ਹਮੀਰਗੜ੍ਹ ਦੇ ਵਾਰਡ ਨੰਬਰ 3 ਤੇ ਬਲਾਕ ਬਠਿੰਡਾ ਦੇ ਪਿੰਡ ਦਿਉਣ ਦੇ ਵਾਰਡ ਨੰਬਰ 2 'ਤੇ ਚੋਣ ਹੋਵੇਗੀ | ਜ਼ਿਲ੍ਹਾ ਚੋਣ ਅਫ਼ਸਰ ਸ਼Ïਕਤ ਅਹਿਮਦ ਪਰੇ ਨੇ ਹੋਰ ਦੱਸਿਆ ਕਿ 27 ਜੁਲਾਈ ਨੂੰ ਵੋਟਾਂ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਤੇ ਉਸੇ ਦਿਨ ਹੀ ਨਤੀਜੇ ਐਲਾਨੇ ਜਾਣਗੇ |