04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਧਰਮ ਪ੍ਰਚਾਰ ਕਮੇਟੀ ਵਲੋਂ ਗੁਰਦੁਆਰਾ ਕੀਰਤਨਪੁਰਾ ਸਾਹਿਬ ਲਈ ਕੀਰਤਨੀ ਸਾਜ਼ ਭੇਟ <br/>

ਗੁਰਦੁਆਰਾ ਕੀਰਤਨਪੁਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਕੀਰਤਨੀ ਸਾਜ ਭੇਟ ਕਰਨ ਸਮੇਂ ਦੀ ਤਸਵੀਰ | <br/> 20-07-2025
ਤਲਵੰਡੀ ਸਾਬੋ, 19 ਜੁਲਾਈ (ਰਣਜੀਤ ਸਿੰਘ ਰਾਜੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਵਿਚ ਸ਼ਬਦ ਕੀਰਤਨ ਸਮੇਂ ਲੋੜੀਂਦੇ ਸਾਜ ਮੁਹੱਈਆ ਕਰਵਾਉਣ ਦੀ ਲੜੀ 'ਚ ਅੱਜ ਧਰਮ ਪ੍ਰਚਾਰ ਉਪ ਦਫ਼ਤਰ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਲੋਂ ਪਿੰਡ ਸ਼ੇਖਪੁਰਾ ਦੇ ਗੁਰਦੁਆਰਾ ਕੀਰਤਨਪੁਰਾ ਸਾਹਿਬ ਲਈ ਕੀਰਤਨੀ ਸਾਜ ਭੇਟ ਕੀਤੇ ਗਏ | ਧਰਮ ਪ੍ਰਚਾਰ ਉਪ ਦਫ਼ਤਰ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਦੇ ਯਤਨਾਂ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਾਵਨ ਅਸਥਾਨ ਗੁਰਦੁਆਰਾ ਕੀਰਤਨਪੁਰਾ ਸਾਹਿਬ ਲਈ ਕੀਰਤਨੀ ਸਾਜ ਜਿਨ੍ਹਾਂ ਵਿਚ ਹਰਮੋਨੀਅਮ ਅਤੇ ਤਬਲਾ ਸ਼ਾਮਿਲ ਹਨ ਦੇਣ ਦੀ ਮਨਜ਼ੂਰੀ ਦਿੱਤੀ ਗਈ ਹੈ | ਅੱਜ ਉਕਤ ਕੀਰਤਨੀ ਸਾਜ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਸੌਂਪਣ ਸਮੇਂ ਧਰਮ ਪ੍ਰਚਾਰ ਉਪ ਦਫ਼ਤਰ ਇੰਚਾਰਜ ਭਾਈ ਭੋਲਾ ਸਿੰਘ ਨੇ ਕਿਹਾ ਕਿ ਧਾਰਮਿਕ ਸਮਾਗਮਾਂ ਸਮੇਂ ਮਰਿਯਾਦਾ ਤਹਿਤ ਸ਼ਬਦ ਕੀਰਤਨ ਦਾ ਗਾਇਨ ਜ਼ਰੂਰ ਹੋਵੇ ਇਸ ਲਈ ਇਹ ਕੀਰਤਨੀ ਸਾਜ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ | ਉਧਰ ਕੀਰਤਨੀ ਸਾਜ ਦੇਣ 'ਤੇ ਗੁ:ਕੀਰਤਨਪੁਰਾ ਸਾਹਿਬ ਦੇ ਮੁਖੀ ਬਾਬਾ ਅਜੀਤ ਸਿੰਘ ਤੇ ਮੁੱਖ ਗ੍ਰੰਥੀ ਅਜੈਬ ਸਿੰਘ ਨੇ ਜਥੇਦਾਰ ਬਾਬਾ ਟੇਕ ਸਿੰਘ ਦੇ ਨਾਲ-ਨਾਲ ਧਰਮ ਪ੍ਰਚਾਰ ਕਮੇਟੀ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰਦੁਆਰਾ ਇੰਸਪੈਕਟਰ ਗੁਰਤੇਜ ਸਿੰਘ ਵੀ ਮੌਜੂਦ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਵਿਦਿਆਰਥੀਆਂ ਨੂੰ ਬੂਟੇ ਲਗਾਉਣ ਬਾਰੇ ਕੀਤਾ ਜਾਗਰੂਕ <br/> ਅਗਲੀ ਖ਼ਬਰ ਸਿਲਵਰ ਓਕਸ ਸਕੂਲ ਵਿਖੇ ਸ਼ੂਟਿੰਗ ਰੇਂਜ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।