ਕੋਟਫੱਤਾ, 19 ਜੁਲਾਈ (ਰਣਜੀਤ ਸਿੰਘ ਬੁੱਟਰ)-ਕੋਟ ਸ਼ਮੀਰ ਦੇ 63 ਸਾਲਾ ਨੰਬਰਦਾਰ ਬਲਵਿੰਦਰ ਸਿੰਘ ਨੇ ਇੰਟਰਨੈਸ਼ਨਲ ਖੇਡਾਂ ਵਿਚ ਮੈਡਲ ਲੈਣ ਦਾ ਆਪਣਾ ਸੁਪਨਾ ਪੂਰਾ ਕਰ ਲਿਆ ਹੈ | ਸਿੰਗਾਪੁਰ ਮਾਸਟਰ ਅਥਲੈਟਿਕਸ ਐਸੋਸੀਏਸ਼ਨ ਵਲੋਂ ਸਿੰਗਾਪੁਰ ਵਿਚ ਇੰਟਰਨੈਸ਼ਨਲ ਮੀਟ ਕਰਵਾਈ ਗਈ, ਜਿਸ ਵਿਚ ਤਕਰੀਬਨ 15 ਦੇਸ਼ਾਂ ਦੇ ਸੈਂਕੜੇ ਖਿਡਾਰੀਆਂ ਨੇ ਭਾਗ ਲਿਆ | ਇਨ੍ਹਾਂ ਖੇਡਾਂ ਵਿਚ ਨੰਬਰਦਾਰ ਨੇ 800 ਮੀਟਰ ਦੌੜ ਲਗਾਕੇ ਕਾਂਸੀ ਦਾ ਤਮਗਾ ਜਿੱਤਿਆ | ਇੱਥੇ ਇਹ ਵੀ ਵਰਨਣ ਯੋਗ ਹੈ ਕਿ ਇਨ੍ਹਾਂ ਖੇਡਾਂ ਵਿਚ ਹਰ ਦੇਸ਼ ਵਿਚੋਂ ਚੋਟੀ ਦੇ ਖਿਡਾਰੀ ਭਾਗ ਲੈਂਦੇ ਹਨ | ਇਨ੍ਹਾਂ ਖੇਡਾਂ ਵਿਚ ਮੈਡਲ ਪ੍ਰਾਪਤ ਕਰਨ ਤੋਂ ਬਾਅਦ ਨੰਬਰਦਾਰ ਨੇ ਦੱਸਿਆ ਕਿ ਮੇਰੇ ਹੌਂਸਲੇ ਹੋਰ ਵੀ ਬੁਲੰਦ ਹੋ ਗਏ ਹਨ ਅਤੇ ਆਉਣ ਵਾਲੇ ਸਮੇਂ ਵਿਚ ਮੈਂ ਵਰਲਡ ਗੇਮਾਂ ਵਿਚ ਭਾਗ ਲੈਣ ਲਈ ਆਪਣੀ ਤਿਆਰੀ ਸ਼ੁਰੂ ਕਰਾਂਗਾ | ਬੁਲੰਦ ਹੌਸਲੇ ਦਾ ਮਾਲਕ ਇਹ ਕੋਟਸ਼ਮੀਰ ਦਾ 63 ਸਾਲਾ ਗੱਭਰੂ ਪਿਛਲੇ ਸਮੇਂ ਵਿਚ ਮਲੇਸ਼ੀਆ ਫਿਨਲੈਂਡ ਆਦਿ ਕਈ ਦੇਸ਼ਾਂ ਦੀਆਂ ਮਾਸਟਰ ਗੇਮਾਂ ਵਿਚ ਭਾਗ ਲੈ ਕੇ ਆਪਣੇ ਦੇਸ਼ ਲਈ ਤਮਗ਼ੇ ਜਿੱਤ ਚੁੱਕਾ ਹੈ | ਪਿੰਡ ਕੋਟਸ਼ਮੀਰ ਵਲੋਂ ਪਿੰਡ ਪਹੁੰਚਣ ਤੇ ਨੰਬਰਦਾਰ ਦਾ ਵਿਸ਼ੇਸ਼ ਸਨਮਾਨ ਕੀਤਾ