ਭਾਈਰੂਪਾ, 19 ਜੁਲਾਈ (ਵਰਿੰਦਰ ਲੱਕੀ)-ਨਸ਼ਾ ਮੁਕਤੀ ਖੇਡ ਕਲੱਬ ਖਾਨਾ ਪੱਤੀ ਭਗਤਾ ਭਾਈ ਦੇ ਪ੍ਰਧਾਨ ਬਹਾਦਰ ਸਿੰਘ ਬਰਾੜ ਵਲੋਂ ਡੀ. ਐੱਸ. ਪੀ. ਫੂਲ ਪ੍ਰਦੀਪ ਸਿੰਘ ਵਲੋਂ ਪਿੰਡ ਗੁੰਮਟੀ ਕਲਾਂ ਦੇ ਖਿਡਾਰੀਆਂ ਨੂੰ ਭੇਜੀਆਂ ਗਈਆਂ ਖੇਡ ਕਿੱਟਾਂ ਦੀ ਵੰਡ ਕੀਤੀ ਗਈ | ਇਸ ਮੌਕੇ ਪਿੰਡ ਦੇ ਸਰਪੰਚ ਕੁਲਜਿੰਦਰ ਸਿੰਘ ਰਵੀ ਤੇ ਸਮੂਹ ਗ੍ਰਾਮ ਪੰਚਾਇਤ ਦੀ ਹਾਜ਼ਰੀ 'ਚ ਖਿਡਾਰੀਆਂ ਨੂੰ ਵਾਲੀਵਾਲ ਸਮੈਸਿੰਗ, ਫੁੱਟਬਾਲ ਤੇ ਹੋਰ ਖੇਡਾਂ ਦਾ ਸਮਾਨ ਦਿੱਤਾ ਗਿਆ | ਇਸ ਮੌਕੇ ਬਾਬਾ ਸੁਰਜੀਤ ਦਾਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਕਲੱਬ ਗੁੰਮਟੀ ਕਲਾਂ ਦੇ ਮੈਂਬਰ ਹਾਜ਼ਰ ਸਨ |