30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਨਿੱਜੀ ਸਕੂਲ ਦੀ ਬੱਚਿਆਂ ਨਾਲ ਭਰੀ ਵੈਨ ਪਲਟੀ, ਜਾਨੀ ਨੁਕਸਾਨ ਤੋਂ ਬਚਾਅ <br/>

ਅਜੀਤ ਡੈਸਕ 20-07-2025
ਸੰਗਤ ਮੰਡੀ, 19 ਜੁਲਾਈ (ਅੰਮਿ੍ਤਪਾਲ ਸ਼ਰਮਾ)-ਸੰਗਤ ਮੰਡੀ ਨੇੜਲੇ ਪਿੰਡ ਗੁਰਥੜੀ ਦੇ ਇਕ ਨਿੱਜੀ ਸਕੂਲ ਦੀ ਬੱਚਿਆਂ ਨਾਲ ਭਰੀ ਵੈਨ ਪਲਟ ਜਾਣ ਕਾਰਨ ਕਈ ਬੱਚੇ ਜ਼ਖ਼ਮੀ ਹੋ ਗਏ, ਜਦ ਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਜਾਣਕਾਰੀ ਅਨੁਸਾਰ ਪਿੰਡ ਗੁਰਥੜੀ ਦੇ ਨੇੜਲੇ ਇਕ ਨਿੱਜੀ ਸਕੂਲ ਦੀ ਬੱਚਿਆਂ ਨਾਲ ਭਰੀ ਸਕੂਲ ਵੈਨ ਛੱੁਟੀ ਹੋਣ ਤੋਂ ਬਾਅਦ ਬੱਚਿਆਂ ਨੂੰ ਘਰੋ-ਘਰੀ ਛੱਡਣ ਲਈ ਪਿੰਡ ਜੱਸੀ ਬਾਗ਼ਵਾਲੀ ਹੋ ਕੇ ਸੰਗਤ ਮੰਡੀ ਵੱਲ ਜਾ ਰਹੀ ਸੀ | ਜਦੋਂ ਵੈਨ ਲਸਾੜਾ ਸੇਮ ਨਾਲੇ ਦੇ ਨਜ਼ਦੀਕ ਪੱੁਜੀ ਤਾਂ ਕਿਸੇ ਕਾਰਨ ਬੇਕਾਬੂ ਹੁੰਦੀ ਹੋਈ ਵੈਨ ਸੜਕ ਦੇ ਨਾਲ ਲੱਗਦੇ ਖੇਤ 'ਚ ਨਹਿਰੀ ਪਾਣੀ ਵਾਲੇ ਖਾਲ 'ਚ ਪਲਟ ਗਈ, ਗਨੀਮਤ ਰਹੀ ਕਿ ਬੱਸ ਦਰੱਖ਼ਤ ਨਾਲ ਲੱਗ ਕੇ ਪੂਰੀ ਤਰ੍ਹਾਂ ਪਲਟਣ ਤੋਂ ਬੱਚ ਗਈ ਨਹੀਂ ਤਾਂ ਹੋਰ ਵੱਧ ਨੁਕਸਾਨ ਹੋ ਜਾਣਾ ਸੀ | ਹਾਦਸੇ ਕਾਰਨ ਸਕੂਲੀ ਬੱਚਿਆਂ 'ਚ ਚੀਕ ਚਿਹਾੜਾ ਪੈ ਗਿਆ, ਜਿਸ ਦਾ ਪਤਾ ਲੱਗਦੇ ਹੀ ਬੱਚਿਆਂ ਦੇ ਮਾਪੇ ਵਾਹੋ-ਦਾਹੀ ਹਾਦਸੇ ਵਾਲੀ ਥਾਂ ਵੱਲ ਭੱਜੇ | ਸੜਕ ਸੁਰੱਖਿਆ ਫੋਰਸ ਦੇ ਸਹਾਇਕ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਦੇ ਹੀ ਉਹ ਆਪਣੀ ਟੀਮ ਸਮੇਤ ਘਟਨਾ ਸਥਾਨ 'ਤੇ ਪੱੁਜੇ ਅਤੇ ਬੱਚਿਆਂ ਨੂੰ ਵੈਨ 'ਚੋਂ ਬਾਹਰ ਕੱਢ ਕੇ ਮੁੱਢਲੀ ਸਹਾਇਤਾ ਤੋਂ ਬਾਅਦ ਪੱਕਾ ਕਲਾਂ ਦੇ ਨਿੱਜੀ ਹਸਪਤਾਲ ਵਿਚ ਭੇਜ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ, ਪਰ ਜ਼ਖ਼ਮੀ ਹੋਏ ਕਈ ਬੱਚਿਆਂ ਨੂੰ ਮੱਲ੍ਹਮ ਪੱਟੀ ਤੋਂ ਬਾਅਦ ਘਰਾਂ ਨੂੰ ਭੇਜ ਦਿੱਤਾ ਹੈ ਤੇ ਖੇਤਾਂ 'ਚ ਡਿੱਗੀ ਸਕੂਲ ਵੈਨ ਨੂੰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ | ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਨੰਬਰ ਵਾਲੀ ਸਕੂਲ ਵੈਨ ਤੇ ਸਰਕਾਰੀ ਹਦਾਇਤਾਂ ਦੀ ਅਣਦੇਖ਼ੀ ਕਰਦੇ ਹੋਏ ਕਿਸੇ ਵੀ ਸਕੂਲ ਦਾ ਨਾਂਅ ਤੱਕ ਵੀ ਨਹੀਂ ਸੀ ਲਿਖਿਆ ਗਿਆ ਤੇ ਬਿਨ੍ਹਾਂ ਪਰਮਿਟ ਦੇ ਚੱਲਦੀਆਂ ਸਕੂਲ ਵੈਨਾਂ ਪੰਜਾਬ ਸਰਕਾਰ ਨੂੰ ਵੀ ਸ਼ਰੇ੍ਹਆਮ ਲੱਖਾਂ ਦਾ ਚੂਨਾ ਲਗਾ ਰਹੀਆਂ ਹਨ, ਜਿਸ ਵੱਲ ਸਰਕਾਰ ਨੂੰ ਤੁਰੰਤ ਗੌਰ ਕਰਨੀ ਚਾਹੀਦੀ ਹੈ ਤਾਂ ਜੋ ਸਕੂਲ ਪ੍ਰਬੰਧਕਾਂ ਵਲੋਂ ਗੈਰ-ਕਾਨੂੰਨੀ ਬੱਸਾਂ ਚਲਾਕੇ ਅਨਮੋਲ ਜਿੰਦੜੀਆਂ ਨਾਲ ਖ਼ਿਲਵਾੜ ਨਾ ਕੀਤਾ ਸਕੇ | ਹਾਦਸੇ ਦੇ ਕਾਰਨਾਂ ਦਾ ਪਤਾ ਕਰਨ ਲਈ ਸਕੂਲ ਦੇ ਐਮ. ਡੀ. ਸਮੇਤ ਪਿ੍ੰਸੀਪਲ ਤੇ ਹੋਰਨਾਂ ਪ੍ਰਬੰਧਕਾਂ ਨਾਲ ਫੋਨ 'ਤੇ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਉਠਾਉਣਾ ਮੁਨਾਸਿਬ ਨਹੀਂ ਸਮਝਿਆ |

ਪਿਛਲੀ ਖ਼ਬਰ ਦੋ ਅÏਰਤਾਂ ਸਮੇਤ ਤਿੰਨ ਨਸ਼ਾ ਤਸਕਰ 38.50 ਗ੍ਰਾਮ ਚਿੱਟੇ ਸਮੇਤ ਆਏ ਪੁਲਿਸ ਅੜਿੱਕੇ <br/> ਅਗਲੀ ਖ਼ਬਰ ਬਜ਼ੁਰਗ ਮਹਿਲਾ ਦੀ ਮੌਤ ਦਾ ਕਾਰਨ ਬਣਿਆ, ਪੋਤੀ ਦਾ ਅਦਾਲਤੀ ਵਿਆਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।