30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਦੋ ਅÏਰਤਾਂ ਸਮੇਤ ਤਿੰਨ ਨਸ਼ਾ ਤਸਕਰ 38.50 ਗ੍ਰਾਮ ਚਿੱਟੇ ਸਮੇਤ ਆਏ ਪੁਲਿਸ ਅੜਿੱਕੇ <br/>

ਅਜੀਤ ਡੈਸਕ 20-07-2025
ਗੋਨਿਆਣਾ, 19 ਜੁਲਾਈ (ਲਛਮਣ ਦਾਸ ਗਰਗ)-ਸੂਬੇ 'ਚ ਚਲਾਏ ਗਏ 'ਯੁੱਧ ਨੱਸ਼ਿਆਂ ਵਿਰੁੱਧ' ਅਭਿਆਨ ਤਹਿਤ ਥਾਣਾ ਨੇਹੀਂਆਂ ਵਾਲਾ ਦੀ ਪੁਲਿਸ ਨੇ ਪਿੰਡ ਹਰਰਾਏਪੁਰ 'ਚੋਂ ਦੋ ਵੱਖ-ਵੱਖ ਥਾਵਾਂ ਤੋਂ ਦੋ ਅÏਰਤਾਂ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ 38.50 ਗ੍ਰਾਮ ਚਿੱਟੇ ਸਮੇਤ ਕਾਬੂ ਕੀਤਾ ਹੈ | ਥਾਣਾ ਮੁਖੀ ਅਮਰਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਹਰਰਾਏਪੁਰ ਵਿਚ ਵੱਖ-ਵੱਖ ਥਾਵਾਂ 'ਤੇ ਕੁਝ ਨਸ਼ਾ ਤਸਕਰ ਨਸ਼ੇ ਦੀ ਖਰੀਦੋ ਫਰੋਖਤ ਕਰਨ ਦੀ ਆੜ 'ਚ ਘੁੰਮ ਰਹੇ ਹਨ, ਜਿਨ੍ਹਾਂ ਵਿਚ ਕੁਝ ਅÏਰਤਾਂ ਵੀ ਸ਼ਾਮਿਲ ਦੱਸੀਆਂ ਜਾਦੀਆਂ ਹਨ, ਜਿਸ ਤਹਿਤ ਪੁਲਿਸ ਨੇ ਮਹਿਲਾ ਪੁਲਿਸ ਦੀ ਸਹਾਇਤਾ ਨਾਲ ਟਰੈਪ ਲਗਾ ਕੇ ਸੜਕ 'ਤੇ ਜਾ ਰਹੀਆਂ ਦੋ ਅÏਰਤਾਂ ਦੀ ਜਦੋਂ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 5.50 ਗ੍ਰਾਮ ਚਿੱਟਾ ਬਰਾਮਦ ਹੋਇਆ | ਉਕਤ ਔਰਤਾਂ ਦੀ ਪਹਿਚਾਣ ਸਿਮਰਾ ਦੇਵੀ ਪਤਨੀ ਵਿਜੈ ਕੁਮਾਰ ਤੇ ਸ਼ਾਲੂ ਪਤਨੀ ਵਿਨੋਦ ਕੁਮਾਰ ਵਾਸੀਆਨ ਗੋਨਿਆਣਾ ਮੰਡੀ ਵਜੋਂ ਹੋਈ ਹੈ | ਉਕਤ ਅਫ਼ਸਰ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਪਿੰਡ ਹਰਰਾਏਪੁਰ ਕੋਲ ਪੁਲਿਸ ਨੇ ਇਕ ਸ਼ੱਕੀ ਵਿਅਕਤੀ ਨੂੰ ਜਦੋਂ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਵੀ ਚਿੱਟਾ ਬਰਾਮਦ ਹੋਇਆ, ਪੁਲਿਸ ਨੇ ਚਿੱਟੇ ਦਾ ਵਜ਼ਨ 33 ਗ੍ਰਾਮ ਦੱਸਿਆ ਹੈ, ਪੁਲਿਸ ਨੇ ਉਕਤ ਨਸ਼ਾ ਤਸਕਰ ਦੀ ਪਹਿਚਾਣ ਜਗਦੇਵ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਹਰਰਾਏਪੁਰ ਵਜੋਂ ਕੀਤੀ ਹੈ | ਪੁਲਿਸ ਨੇ ਸਿਮਰਾ ਦੇਵੀ ਤੇ ਸ਼ਾਲੂ ਵਾਸੀਆਨ ਗੋਨਿਆਣਾ ਮੰਡੀ ਅਤੇ ਜਗਦੇਵ ਸਿੰਘ ਵਾਸੀ ਹਰਰਾਏਪੁਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਜੇ. ਐਮ. ਐਸ. ਇਮੀਗ੍ਰੇਸ਼ਨ ਨੇ ਲਗਵਾਇਆ ਆਸਟ੍ਰੇਲੀਆ ਦਾ ਵਿਜ਼ਟਰ ਵੀਜ਼ਾ ਅਗਲੀ ਖ਼ਬਰ ਨਿੱਜੀ ਸਕੂਲ ਦੀ ਬੱਚਿਆਂ ਨਾਲ ਭਰੀ ਵੈਨ ਪਲਟੀ, ਜਾਨੀ ਨੁਕਸਾਨ ਤੋਂ ਬਚਾਅ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।