ਮਹਿਮਾ ਸਰਜਾ, 18 ਜੁਲਾਈ (ਬਲਦੇਵ ਸੰਧੂ)-ਬਠਿੰਡਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਹਰਸਿਮਰਤ ਕÏਰ ਬਾਦਲ ਨੇ ਹਲਕਾ ਬਠਿੰਡਾ ਦੇ ਕੋਠੇ ਨਾਥੀਆਣਾ ਤੇ ਮਹਿਮਾ ਭਗਵਾਨਾ, ਮਹਿਮਾ ਸਰਜਾ ਵਿਖੇ ਮੀਂਹ ਨਾਲ ਪਾਣੀ ਵਿਚ ਡੁੱਬੇ ਝੋਨੇ ਖੇਤਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ¢ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦੇ ਹੋਏ ਹਲਕੇ ਦੇ ਮÏਜੂਦਾ ਵਿਧਾਇਕ ਨੂੰ ਲਾਹਨਤਾਂ ਪਾਉਂਦੇ ਹੋਏ ਕਿਹਾ, ਕਿ ਵਿਧਾਇਕ ਕੋਲ ਕਿਸਾਨਾਂ ਦੀ ਗੱਲ ਸੁਣਨ ਦਾ ਟਾਈਮ ਨਹੀਂ¢ ਸੰਸਦ ਮੈਂਬਰ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ ਦਾ ਮਖ਼ੌਲ ਉਡਾਉਂਦੇ ਹੋਏ ਕਿਹਾ ਮੁਰਗੀ ਮਰੀ ਦੇ ਪੈਸੇ ਦਿੱਤੇ ਜਾਣ ਦੇ ਦਾਅਵੇ ਹਵਾ ਹੋ ਗਏ¢ ਉਨ੍ਹਾਂ ਕਿਹਾ ਝੋਨੇ ਦੀ ਫ਼ਸਲ ਮੀਂਹ ਕਾਰਨ ਤਬਾਹ ਹੋ ਗਈ ਹੈ, ਪਰ ਕਿਸੇ ਵੀ ਨੁਮਾਇੰਦੇ ਨੇ ਕਿਸਾਨਾਂ ਦੀ ਸਾਰ ਤੱਕ ਨਹੀਂ ਲਈ¢ ਉਨ੍ਹਾਂ ਬਠਿੰਡਾ ਪ੍ਰਸ਼ਾਸਨ ਨੂੰ ਵੀ ਨਹੀਂ ਬਖਸਿਆ ਕਿਹਾ ਉਨ੍ਹਾਂ ਕੋਲ ਮੀਟਿੰਗਾਂ ਤੋਂ ਵਿਹਲ ਨਹੀਂ¢ ਗÏਰਤਲਬ ਹੈ, ਕਿ ਪਿੰਡ ਕੋਠੇ ਨਾਥੀਆਣਾ, ਮਹਿਮਾ ਭਗਵਾਨਾ ਅਤੇ ਮਹਿਮਾ ਸਰਜਾ ਦੇ ਰਕਬੇ ਅਧੀਨ ਲਗਭਗ 150 ਏਕੜ ਪਾਣੀ ਵਿਚ ਡੁੱਬ ਗਈ ਹੈ¢ ਕਿਸਾਨ ਬਲਵਿੰਦਰ ਸਿੰਘ, ਇਕਬਾਲ ਸਿੰਘ, ਗੁਰਤੇਜ ਸਿੰਘ, ਜਸਕਰਨ ਸਿੰਘ, ਪੰਜਾਬ ਸਿੰਘ, ਸੁਰਜੀਤ ਸਿੰਘ, ਤੇਜ਼ ਸਿੰਘ ਅਤੇ ਗੁਰਜੰਟ ਸਿੰਘ ਨੇ ਹਰ ਸਾਲ ਫ਼ਸਲ ਖ਼ਰਾਬ ਹੋਣ ਦਾ ਰੋਣਾ ਰੋਇਆ¢ ਉਨ੍ਹਾਂ ਵੀਰਵਾਰ ਨੂੰ ਆਪਣੇ ਦੌਰੇ ਦੀ ਸ਼ੁਰੂਆਤ ਇਤਿਹਾਸਕ ਗੁਰਦੁਆਰਾ ਸਾਹਿਬ ਲੱਖੀ ਜੰਗਲ ਵਿਖੇ ਮੱਥਾ ਟੇਕਣ ਤੋਂ ਬਾਅਦ ਸ਼ੁਰੂ ਕੀਤਾ¢ ਉਨ੍ਹਾਂ ਕਿਸਾਨਾਂ ਦੇ ਡੁੱਬੇ ਹੋਏ ਝੋਨੇ ਵਿਚੋਂ ਪਾਣੀ ਨਿਕਾਸੀ ਲਈ ਤਿੰਨ ਲੱਖ ਰੁਪਏ ਗ੍ਰਾਂਟ ਦੇਣ ਦਾ ਵਾਅਦਾ ਕੀਤਾ¢ ਇਸ ਤੋਂ ਬਾਅਦ ਵਿਚ, ਹਰਸਿਮਰਤ ਕÏਰ ਨੇ ਸੋਗ ਪ੍ਰਗਟਾਵੇ ਦÏਰਾਨ ਪਿੰਡ ਸਿਵੀਆਂ ਵਿਖੇ ਪਹੁੰਚ ਕੇ ਅਜੈਬ ਸਿੰਘ ਦੇ ਪੋਤਰੇ ਦੀ ਮÏਤ 'ਤੇ ਦੁੱਖ ਸਾਂਝਾ ਕੀਤਾ, ਜਦਕਿ ਗੋਨਿਆਣੇ ਦੇ ਟਕਸਾਲੀ ਆਗੂ ਪ੍ਰਸ਼ੋਤਮ ਦਾਸ ਟੰਡਨ ਦੀ ਧਰਮ ਪਤਨੀ ਦੇ ਦੇਹਾਂਤ ਉੱਤੇ ਵੀ ਅਫ਼ਸੋਸ ਪ੍ਰਗਟ ਕੀਤਾ¢ ਇਸ ਮÏਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਹਲਕਾ ਇੰਚਾਰਜ ਮਾਨ ਸਿੰਘ ਗੁਰੂ, ਕੋਠੇ ਨਾਥੀਆਣੇ ਦੇ ਸਰਪੰਚ ਰਾਜਵਿੰਦਰ ਸਿੰਘ ਨਹਿਰੂ ਬਲਦੇਵ ਸਿੰਘ ਮਹਿਮਾ ਸਰਜਾ, ਜਗਤਾਰ ਸਿੰਘ ਤਾਰਾ ਬਰਾੜ, ਸੁਖਚੈਨ ਸਿੰਘ ਮਹਿਮਾ ਸਰਜਾ, ਜਸਪ੍ਰੀਤ ਸਿੰਘ ਬਰਾੜ, ਬੇਅੰਤ ਸਿੰਘ ਲੱਖੀ ਜੰਗਲ, ਬੂਟਾ ਸਿੰਘ ਮਹਿਮਾ ਭਗਵਾਨਾ ਆਦਿ ਮÏਜੂਦ ਸਨ¢