28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਆਨਲਾਇਨ ਡਿਜੀਟਲ ਕਿਊ. ਆਰ. ਜਮ੍ਹਾਂਬੰਦੀਆਂ ਨੂੰ ਕੀਤਾ ਜਾਵੇ ਅਪਲੋਡ

ਅਜੀਤ ਡੈਸਕ 19-07-2025
ਬਠਿੰਡਾ, 18 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਈ.ਜੀ. ਰਜਿਸਟਰੇਸ਼ਨ ਸਬੰਧੀ ਵਕੀਲਾਂ, ਅਰਜ਼ੀ ਤੇ ਵਸੀਕਾ ਨਵੀਸਾਂ ਦੇ ਨਾਲ ਮੀਟਿੰਗ ਕਰਕੇ ਜਿਥੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਉਥੇ ਹੀ ਉਨ੍ਹਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕਰਨ ਦਾ ਭਰੋਸਾ ਵੀ ਦਿਵਾਇਆ | ਮੀਟਿੰਗ ਦੀ ਪ੍ਰਧਾਨਗੀਆਂ ਕਰਦਿਆਂ ਡਿਪਟੀ ਕਮਿਸ਼ਨਰ ਨੇ ਵਕੀਲਾਂ, ਅਰਜ਼ੀ, ਵਸੀਕਾ ਨਵੀਸਾਂ ਨੂੰ ਕਿਹਾ ਕਿ ਉਹ ਆਨਲਾਇਨ ਡਿਜੀਟਨ ਕਿਊ.ਆਰ. ਜਮ੍ਹਾਂਬੰਦੀਆਂ ਨੂੰ ਅਪਲੋਡ ਕਰਨਾ ਯਕੀਨੀ ਬਣਾਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਇਸ ਦੌਰਾਨ ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਉਣ ਦਿੱਤੀ ਜਾਵੇ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪੂਨਮ ਸਿੰਘ, ਐੱਸ. ਡੀ. ਐੱਮ. ਬਠਿੰਡਾ ਬਲਕਰਨ ਸਿੰਘ ਮਾਹਲ ਤੋਂ ਇਲਾਵਾ ਵਕੀਲਾ, ਅਰਜ਼ੀ, ਵਸੀਕਾ ਨਵੀਸਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੰਚਾਇਤੀ ਉਪ ਚੋਣਾਂ ਲਈ 60 ਨਾਮਜ਼ਦਗੀਆਂ ਪਾਈਆਂ ਗਈਆਂ ਯੋਗ <br/> ਅਗਲੀ ਖ਼ਬਰ ਹਰਸਿਮਰਤ ਕÏਰ ਬਾਦਲ ਵਲੋਂ ਪਾਣੀ ਨਾਲ ਭਰੇ ਖੇਤਾਂ ਦਾ ਕੀਤਾ ਦÏਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।