28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਅੱਧਾ ਕਿੱਲੋ ਹੈਰੋਇਨ ਸਮੇਤ ਵਿਦਿਆਰਥੀ ਕਾਬੂ <br/>

ਕਥਿਤ ਦੋਸ਼ੀ ਬਰਾਮਦ ਕੀਤੀ ਗਈ ਹੈਰੋੋਇਨ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਨਰਿੰਦਰ ਸਿੰਘ | ਤਸਵੀਰ : ਲਵਲੀ <br/> 19-07-2025
ਬਠਿੰਡਾ, 18 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਇਕ ਪਾਸੇ ਸੂਬਾ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਨਸ਼ਿਆਂ ਦੇ ਖਿਲਾ ਫ਼ ਜੰਗੀ ਪੱਧਰ 'ਤੇ ਮੁਹਿੰਮ ਵਿੱਢੀ ਹੋਈ ਹੈ, ਪਰ ਦੂਜੇ ਪਾਸੇ ਗੁਆਂਢੀ ਮੁਲਕ ਪਾਕਿਸਤਾਨ ਤੋਂ ਲਗਾਤਾਰ ਪੰਜਾਬ 'ਚ ਹੈਰੋਇਨ ਦੀ ਸਪਲਾਈ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਪਿਛਲੇ ਦਸ ਕੁ ਦਿਨਾਂ ਦੌਰਾਨ ਪਾਕਿਸਤਾਨ ਤੋਂ ਬਠਿੰਡਾ 'ਚ 45 ਕਿੱਲੋ ਹੈਰੋਇਨ ਪੁੱਜ ਚੁੱਕੀ ਹੈ, ਜਿੱਥੇ ਬੀਤੀ 8 ਜੁਲਾਈ ਨੂੰ ਬਠਿੰਡਾ ਪੁਲਿਸ ਨੇ ਮਲੋਟ ਨਾਲ ਸਬੰਧਿਤ ਫਾਰਚੂਨਰ ਗੱਡੀ ਸਵਾਰ ਅੱਧੀ ਦਰਜਨ ਨੌਜਵਾਨਾਂ ਨੂੰ 40 ਕਿੱਲੋ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਸੀ, ਉੱਥੇ ਹੁਣ ਇਕ ਪਾੜੇ (ਵਿਦਿਆਰਥੀ) ਨੂੰ ਅੱਧਾ ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ | ਪੁਲਿਸ ਅਨੁਸਾਰ ਹੈਰੋਇਨ ਦੀਆਂ ਇਹ ਦੋਵੇਂ ਖੇਪਾਂ ਸੂਬੇ ਦੀ ਪਾਕਿਸਤਾਨ ਨਾਲ ਲੱਗਦੀ ਜ਼ਿਲ੍ਹਾ ਫ਼ਾਜ਼ਿਲਕਾ ਦੀ ਹੱਦ ਰਾਹੀਂ ਪਾਕਿਸਤਾਨ ਤੋਂ ਬਠਿੰਡਾ (ਪੰਜਾਬ) 'ਚ ਪੁੱਜੀਆਂ ਸਨ | ਇਸ ਸਬੰਧੀ ਪੈ੍ਰਸ ਕਾਨਫਰੰਸ ਕਰਦਿਆਂ ਐੱਸ. ਪੀ. (ਸਿਟੀ) ਨਰਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਜਦੋਂ ਡੀ.ਐੱਸ.ਪੀ. (ਸਿਟੀ-1) ਸੰਦੀਪ ਸਿੰਘ ਭਾਟੀ ਦੀ ਨਿਗਰਾਨੀ ਹੇਠਾਂ ਥਾਣਾ ਕੈਨਾਲ ਕਲੋਨੀ ਦੇ ਮੁੱਖ ਅਧਿਕਾਰੀ ਹਰਜੀਵਨ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਸ਼ੱਕੀ ਵਿਅਕਤੀਆਂ ਸਬੰਧੀ ਸਥਾਨਕ ਕਿਸਾਨ ਚੌਂਕ 'ਚ ਜਾਂਚ ਕੀਤੀ ਜਾ ਰਹੀ ਸੀ ਤਾਂ ਸ਼ੱਕ ਦੇ ਆਧਾਰ 'ਤੇ ਇਕ ਬਿਨ੍ਹਾਂ ਨੰਬਰੀ ਮੋਟਰ ਸਾਈਕਲ ਸਵਾਰ ਨੂੰ ਰੋਕਿਆ ਗਿਆ ਤੇ ਜਦੋਂ ਉਸ ਦੇ ਮੋਟਰ ਸਾਈਕਲ ਨਾਲ ਬੰਨੇ ਬੈਗ ਦੀ ਗਜ਼ਟਿਡ ਅਧਿਕਾਰੀ ਦੀ ਮੌਜੂਦਗੀ 'ਚ ਤਲਾਸ਼ੀ ਲਈ ਤਾਂ ਉਸ ਦੇ ਬੈਗ 'ਚੋਂ 500 ਗ੍ਰਾਮ (ਅੱਧਾ ਕਿੱਲੋ) ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੇ ਆਧਾਰ 'ਤੇ ਉੱਕਤ ਮੋਟਰ ਸਾਈਕਲ ਸਵਾਰ ਨੂੰ ਤੁਰੰਤ ਹਿਰਾਸਤ 'ਚ ਲੈ ਲਿਆ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਰਫ਼ ਗੋਰੀ ਵਾਸੀ ਬੀੜ ਤਲਾਬ ਬਸਤੀ (ਬਠਿੰਡਾ) ਵਜੋਂ ਹੋਈ ਹੈ, ਜਿਸ ਦੇ ਖਿਲਾਫ਼ ਥਾਣਾ ਕੈਨਾਲ ਕਲੋਨੀ 'ਚ ਨਸ਼ਾ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਹੋਰ ਪੁੱਛ-ਗਿੱਛ ਲਈ ਉਸ ਦਾ ਅਦਾਲਤ ਤੋਂ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ | ਐੱਸ. ਪੀ. ਨੇ ਦੱਸਿਆ ਕਿ ਕਥਿਤ ਦੋਸ਼ੀ ਨੇ ਮੁੱਢਲੀ ਪੁੱਛ-ਗਿੱਛ ਦੌਰਾਨ ਮੰਨਿਆ ਕਿ ਫ਼ਾਜ਼ਿਲਕਾ ਨਾਲ ਸਬੰਧਿਤ ਇਕ ਵਿਅਕਤੀ ਨੇ ਉਸ ਕੋਲ ਇਹ ਹੈਰੋਇਨ ਬਠਿੰਡਾ ਵਿਖੇ ਪਹੁੰਚਾਈ ਸੀ, ਜੋ ਉਸ ਕੋਲ ਅੱਗਿਓਾ ਪਾਕਿਸਤਾਨ ਤੋਂ ਪੁੱਜੀ ਸੀ ਤੇ ਇਸ ਹੈਰੋਇਨ ਨੂੰ ਉਸ ਨੇ ਅੱਗੇ ਸਪਲਾਈ ਕਰਨਾ ਸੀ | ਪੁਲਿਸ ਅਨੁਸਾਰ ਕਥਿਤ ਦੋਸ਼ੀ ਜ਼ਿਲ੍ਹੇ ਦੇ ਇਕ ਵਿੱਦਿਅਕ ਅਦਾਰੇ 'ਚ ਬੀ. ਏ. ਦੀ ਪੜ੍ਹਾਈ ਕਰਦਾ ਹੈ ਤੇ ਪੈਸੇ ਦੇ ਲਾਲਚ 'ਚ ਉਸ ਨੇ ਨਸ਼ੇ ਦੀ ਸਪਲਾਈ ਦਾ ਰਾਹ ਚੁਣਿਆ ਹੈ, ਜਿਸ ਦੇ ਇਸ ਮਾਮਲੇ ਮਾਲ ਜੁੜੇ ਅਗਲੇ-ਪਿਛਲੇ ਸਬੰਧਾਂ ਦੀ ਪੜ੍ਹਤਾਲ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਰਮੇਸ਼ ਕੁਮਾਰ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਡਰਾਈਵਰ ਦੀ ਅਣਗਹਿਲੀ ਨਾਲ ਸਕੂਲ ਦੀ ਬੱਚਿਆਂ ਨਾਲ ਭਰੀ ਵੈਨ ਖੇਤ 'ਚ ਪਲਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।