ਮਹਿਰਾਜ, 18 ਜੁਲਾਈ (ਸੁਖਪਾਲ ਮਹਿਰਾਜ)-ਰਾਮਪੁਰਾ ਫੂਲ ਦੇ ਪਾਥਫਾਇੰਡਰ ਗਲੋਬਲ ਸਕੂਲ ਦੀ ਬੱਚਿਆਂ ਨਾਲ ਭਰੀ ਵੈਨ ਮਹਿਰਾਜ ਦੇ ਖੇਤਾਂ ਵਿਚ ਪਲਟ ਗਈ, ਪਰ ਖੁਸ਼ਕਿਸਮਤੀ ਨਾਲ ਵੈਨ ਵਿਚ ਸਵਾਰ ਕੁੱਲ 34 ਬੱਚੇ ਸੁਰੱਖਿਅਤ ਬਚ ਗਏ | ਜਦੋਂ ਇਹ ਘਟਨਾ ਵਾਪਰੀ ਤਾਂ ਆਸ-ਪਾਸ ਦੇ ਖੇਤਾਂ ਵਿਚ ਕੰਮ ਕਰ ਰਹੇ ਲੋਕਾਂ ਨੇ ਆ ਕੇ ਵੈਨ ਵਿਚੋਂ ਬੱਚਿਆਂ ਨੂੰ ਕੱਢਿਆ | ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਵੈਨ ਚਾਲਕ ਤੇਜ਼ ਰਫ਼ਤਾਰ ਦੇ ਨਾਲ-ਨਾਲ ਮੋਬਾਇਲ ਦੇਖ ਰਿਹਾ ਸੀ, ਜਿਸ ਕਾਰਨ ਵੈਨ ਪਲਟ ਗਈ ਤੇ ਮੌਕੇ ਤੋਂ ਫ਼ਰਾਰ ਹੋ ਗਿਆ | ਡਰਾਇਵਰ ਪ੍ਰਤੀ ਲੋਕਾਂ ਵਿਚ ਭਾਰੀ ਰੋਸ ਪਾਇਆ ਗਿਆ | ਸੂਚਨਾ ਮਿਲਣ 'ਤੇ ਥਾਣਾ ਰਾਮਪੁਰਾ ਸ਼ਹਿਰੀ ਦੀ ਪੁਲਿਸ ਵਲੋਂ ਜਾ ਕੇ ਮੌਕਾ ਵੇਖਿਆ ਗਿਆ ਤੇ ਮਾਪਿਆਂ ਦੇ ਬਿਆਨਾਂ ਦੇ ਆਧਾਰ 'ਤੇ ਡਰਾਇਵਰ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ |