28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਕਰਿਆਣਾ ਸਟੋਰ ਦੀ ਦੁਕਾਨ 'ਚੋਂ ਸਾਮਾਨ ਚੋਰੀ <br/>

ਚੋਰੀ ਨਾਲ ਹੋਏ ਨੁਕਸਾਨ ਬਾਰੇ ਜਾਣਕਾਰੀ ਦਿੰਦਾ ਹੋਇਆ ਪੀੜ੍ਹਤ ਦੁਕਾਨਦਾਰ | ਤਸਵੀਰ : ਸਿੰਗਲਾ <br/> 19-07-2025
ਰਾਮਾਂ ਮੰਡੀ, 18 ਜੁਲਾਈ (ਤਰਸੇਮ ਸਿੰਗਲਾ)-ਬੀਤੀ ਰਾਤ ਸਥਾਨਕ ਸ੍ਰੀ ਗਊਸ਼ਾਲਾ ਰੋਡ 'ਤੇ ਸਥਿਤ ਮਲੂਕਾ ਕਰਿਆਣਾ ਸਟੋਰ ਦੀ ਦੁਕਾਨ ਦਾ ਤਾਲਾ ਪਲੇਟ ਤੋੜਕੇ ਨਾਮਲੂਮ ਚੋਰ ਕਰੀਬ 50,000 ਰੁਪਏ ਮੁੱਲ ਦਾ ਮਹਿੰਗਾ ਕਰਿਆਣਾ ਸਮਾਨ ਚੋਰੀ ਕਰਕੇ ਲੈ ਗਏ | ਪੀੜ੍ਹਤ ਵਲੋਂ ਸਥਾਨਕ ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਪੁਲਿਸ ਦੁਕਾਨ ਦੇ ਸਮਾਨ ਦਾ ਜਾਇਜ਼ਾ ਲਿਆ ਗਿਆ | ਮੌਕੇ 'ਤੇ ਪਹੁੰਚੇ ਹੋਲਸੇਲ ਐਂਡ ਰਿਟੇਲ ਕਰਿਆਣਾ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਬਾਂਸਲ ਤੇ ਹੋਰ ਅਹੁਦੇਦਾਰਾਂ ਨੇ ਵਪਾਰੀ ਦੀ ਚੋਰੀ ਨਾਲ ਹੋਏ ਨੁਕਸਾਨ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰਾਂ ਨੂੰ ਵਪਾਰੀਆਂ ਤੋਂ ਟੈਕਸ ਵਸੂਲਣ ਦਾ ਕੋਈ ਹੱਕ ਨਹੀਂ ਹੈ, ਕਿਉਂਕਿ ਚੋਰ, ਲੁਟੇਰਿਆਂ ਨੇ ਵਪਾਰੀਆਂ ਦਾ ਕਾਰੋਬਾਰ ਕਰਨਾ ਹੀ ਮੁਸ਼ਕਿਲ ਕੀਤਾ ਹੋਇਆ ਹੈ ਤੇ ਸਰਕਾਰਾਂ ਨੇ ਵਪਾਰੀਆਂ ਦੀ ਜਾਨਮਾਲ ਦੀ ਸੁਰੱਖਿਆ ਕਰਨ ਦੀ ਬਜਾਏ ਖ਼ਤਰੇ ਵਿਚ ਪਾਈ ਹੋਈ ਹੈ | ਵਪਾਰੀ ਸਰਕਾਰਾਂ ਨੂੰ ਜਹਾਜ਼ਾਂ ਤੇ ਸੈਰ ਕਰਨ ਲਈ ਟੈਕਸ ਨਹੀਂ ਦਿੰਦੇ ਤੇ ਮੰਗ ਕੀਤੀ ਹੈ ਕਿ ਮੰਡੀ ਵਿਚ ਹੋਈਆਂ ਹਜ਼ਾਰਾਂ ਚੋਰੀਆਂ ਦੀਆਂ ਘਟਨਾਵਾਂ ਦੀ ਜਾਂਚ ਕਰਵਾ ਕੇ ਵਪਾਰੀਆਂ ਨੂੰ ਟੈਕਸਾਂ ਦੀ ਆਮਦਨ ਵਿਚੋਂ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ | ਕਿਉਂਕਿ ਚੋਰਾਂ ਨੂੰ ਲੱਭਣ ਲਈ ਪੁਲਿਸ ਪ੍ਰਸ਼ਾਸਨ ਵੀ ਵਪਾਰੀਆਂ ਨੂੰ ਕੋਈ ਸਹਿਯੋਗ ਨਹੀਂ ਦਿੰਦਾ, ਚੋਰ ਫੜੇ ਜਾਣ ਤੋਂ ਬਾਅਦ ਵੀ ਵਪਾਰੀਆਂ ਨੂੰ ਨੁਕਸਾਨ ਦੀ ਭਰਪਾਈ ਨਹੀਂ ਕਰਾਈ ਜਾਂਦੀ |

ਪਿਛਲੀ ਖ਼ਬਰ ਡਰਾਈਵਰ ਦੀ ਅਣਗਹਿਲੀ ਨਾਲ ਸਕੂਲ ਦੀ ਬੱਚਿਆਂ ਨਾਲ ਭਰੀ ਵੈਨ ਖੇਤ 'ਚ ਪਲਟੀ <br/> ਅਗਲੀ ਖ਼ਬਰ ਐੱਨ. ਡੀ. ਪੀ. ਐੱਸ. ਐਕਟ ਦੇ ਮਾਮਲੇ 'ਚੋਂ ਦੋ ਬਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।