ਨਥਾਣਾ, 16 ਜੁਲਾਈ (ਗੁਰਦਰਸ਼ਨ ਲੁੱਧੜ)-ਇਲਾਕੇ ਦੀਆਂ ਵੱਖ-ਵੱਖ ਖੇਡ ਸੰਸਥਾਵਾਂ ਅਤੇ ਸਾਹਿਤ ਸੰਗਠਨਾਂ ਵਲੋਂ ਕÏਮਾਂਤਰੀ ਪੱਧਰ 'ਤੇ ਨਾਮਣਾ ਖੱਟਣ ਵਾਲੇ ਬਜ਼ੁਰਗ ਦÏੜਾਕ ਫ਼ੌਜਾ ਸਿੰਘ ਦੇ ਦੁਨੀਆਂ ਤੋਂ ਰੁਖ਼ਸਤ ਹੋਣ ਉਪਰੰਤ ਉਸ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮੌਨ ਰੱਖੇ ਗਏ¢ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਦੇ ਮੁੱਖ ਸਰਪ੍ਰਸਤ ਗਿਆਨੀ ਕੌਰ ਸਿੰਘ ਕੋਠਾ ਗੁਰੂ ਅਤੇ ਪੰਜਾਬੀ ਸਾਹਿਤ ਸਭਾ ਨਥਾਣਾ ਦੇ ਪ੍ਰਧਾਨ ਮਿੱਠਾ ਸਿੰਘ ਸੇਖੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫ਼ੌਜਾ ਸਿੰਘ ਨੇ ਆਪਣੀ ਉਮਰ ਦÏਰਾਨ ਜਿੱਥੇ ਇੱਕ ਪੂਰੀ ਸਦੀ ਦਾ ਸਫ਼ਰ ਪਾਰ ਕਰਨ ਉਪਰੰਤ ਵੀ ਦÏੜਾਂ ਵਿੱਚ ਹਿੱਸਾ ਲੈ ਕੇ ਨÏਜਵਾਨਾਂ ਨੂੰ ਸਿਹਤ ਸੰਭਾਲਣ ਦੀ ਸਿੱਖਿਆ ਹਾਸਲ ਕਰਨ ਵੱਲ ਪ੍ਰੇਰਿਤ ਕੀਤਾ, ਉੱਥੇ ਕÏਮਾਂਤਰੀ ਪੱਧਰ 'ਤੇ ਇੱਕ ਸਿੱਖ ਦÏੜਾਕ ਵਜੋਂ ਪ੍ਰਸਿੱਧੀ ਹਾਸਲ ਕਰਕੇ ਸਮੁੱਚੇ ਸਿੱਖ ਭਾਈਚਾਰੇ ਦਾ ਖੇਡਾਂ ਦੇ ਖੇਤਰ ਵਿਚ ਨਾਂਅ ਰੌਸ਼ਨ ਕੀਤਾ¢ ਇਸ ਮੌਕੇ ਹਾਕੀ ਕਲੱਬ ਦੇ ਆਗੂ ਗੁਰਟੇਕ ਸਿੰਘ ਪੂਹਲੀ, ਜਸ਼ਨਦੀਪ ਸਿੰਘ ਬਾਬਾ, ਮਾਸਟਰ ਸੁਖਚੈਨ ਸਿੰਘ, ਸਤਵੰਤ ਸਿੰਘ ਸ਼ਨੀ, ਲਵਦੀਪ ਸਿੰਘ ਲੱਭੀ, ਅਮਰਜੀਤ ਸਿੰਘ, ਜਸਪ੍ਰੀਤ ਸਿੰਘ ਤੇ ਹੋਰਾਂ ਵਲੋਂ ਪੰਜਾਬ ਦੇ ਮਹਾਨ ਦÏੜਾਕ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ¢