16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਫਾਟਕ ਜ਼ਿਆਦਾ ਦੇਰ ਬੰਦ ਰਹਿਣ ਕਾਰਨ ਫਸੇ ਵਾਹਨ ਚਾਲਕਾਂ ਨੇ ਰੇਲ ਮੰਤਰਾਲੇ ਵਿਰੁੱਧ ਕੀਤੀ ਨਾਅਰੇਬਾਜ਼ੀ <br/>

ਦੋ ਘੰਟੇ ਫਾਟਕ ਬੰਦ ਰਹਿਣ ਕਾਰਨ ਰੇਲ ਮੰਤਰਾਲੇ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਲੋਕ ਅਤੇ ਫਾਟਕ ਖੁੱਲਣ ਤੋਂ ਬਾਅਦ ਵੀ ਜਾਮ ਵਿਚ ਫਸੇ ਵਾਹਨਾਂ ਦੀਆਂ ਤਸਵੀਰਾਂ | ਤਸਵੀਰਾਂ: ਤਰਸੇਮ ਸਿੰਗਲਾ <br/> 17-07-2025
ਰਾਮਾਂ ਮੰਡੀ, 16 ਜੁਲਾਈ (ਤਰਸੇਮ ਸਿੰਗਲਾ)-ਸਥਾਨਕ ਰਾਮਸਰਾ ਰੇਲਵੇ ਫਾਟਕਾਂ ਵਿਚਕਾਰ ਖੜੀ ਮਾਲ-ਗੱਡੀ ਕਾਰਨ ਕਰੀਬ ਦੋ ਘੰਟੇ ਫਾਟਕ ਬੰਦ ਰਿਹਾ, ਜਿਸ ਕਾਰਨ ਫਾਟਕਾਂ ਦੇ ਦੋਵੇਂ ਪਾਸੇ ਦੋ/ਤਿੰਨ ਕਿੱਲੋਮੀਟਰ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ¢ ਫਾਟਕਾਂ ਤੇ ਫਸੇ ਵਾਹਨ ਚਾਲਕਾਂ ਨੇ ਰੇਲ ਮੰਤਰਾਲੇ ਵਿਰੁੱਧ ਨਾਅਰੇਬਾਜ਼ੀ ਕੀਤੀ¢ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇੱਕ ਪਾਸੇ ਰੇਲ ਵਿਭਾਗ ਸਟੇਸ਼ਨਾਂ ਦਾ ਆਧੁਨਿਕੀਕਰਨ ਅਤੇ ਯਾਤਰੀਆਂ ਨੂੰ ਸਹੂਲਤਾਂ ਦੇ ਵੱਡੇ-ਵੱਡੇ ਦਾਅਵੇ ਕਰ ਰਿਹਾ ਹੈ, ਦੂਜੇ ਪਾਸੇ ਰਾਮਾਂ ਦਾ ਰਾਮਸਰਾ ਰੇਲਵੇ ਫਾਟਕ ਅਕਸਰ ਹੀ ਮਾਲ-ਗੱਡੀਆਂ ਦੀਆਂ ਸਪੈਸ਼ਲਾਂ ਲੱਗਣ ਕਾਰਨ ਲੰਬਾ ਸਮਾਂ ਬੰਦ ਹੀ ਰਹਿੰਦਾ ਹੈ ਅਤੇ ਫਾਟਕ ਖੁੱਲਣ ਤੋਂ ਬਾਅਦ ਰਿਫਾਇਨਰੀ ਵਿਚ ਆਵਾਜਾਈ ਕਰਨ ਵਾਲੇ ਵੱਡੇ ਘੋੜੇ ਟਰਾਲੇ ਫਸ ਜਾਣ ਕਾਰਨ ਘੰਟਾ ਭਰ ਜਾਮ ਨਹੀਂ ਖੁੱਲ੍ਹਦਾ ਅਤੇ ਫਾਟਕ ਦੁਬਾਰਾ ਬੰਦ ਕਰਨ ਦਾ ਵੀ ਸਮਾਂ ਹੋ ਜਾਂਦਾ ਹੈ¢ ਫਾਟਕਾਂ ਤੇ ਖੜੇ ਵਾਹਨ ਚਾਲਕਾਂ ਨੂੰ ਫਾਟਕ ਖੁੱਲਣ ਦੇ ਸਮੇਂ ਬਾਰੇ ਜਾਣਕਾਰੀ ਦੇਣ ਲਈ ਵੀ ਵਿਭਾਗ ਅਨਾਊਾਸਮੈਂਟ ਦਾ ਕੋਈ ਪ੍ਰਬੰਧ ਨਹੀਂ ਹੈ¢ ਉਨ੍ਹਾਂ ਕਿਹਾ ਕਿ ਲੋਕ ਲੰਬੇ ਸਮੇਂ ਤੋਂ ਅੰਡਰ ਬਿ੍ਜ ਬਣਾਉਣ ਦੀ ਮੰਗ ਵੀ ਕਰ ਰਹੇ ਹਨ, ਪਰ ਰੇਲਵੇ ਵਿਭਾਗ ਕਈ ਸਾਲ ਤੋਂ ਪੁਲ ਬਣਾਉਣ ਲਈ ਸਿਰਫ਼ ਸਰਵੇ ਹੀ ਕਰ ਰਿਹਾ ਹੈ¢ ਉਨ੍ਹਾਂ ਕਿਹਾ ਕਿ ਇਹ ਭਾਰਤ ਦੇਸ਼ ਹੈ, ਜਿੱਥੇ ਸਰਕਾਰਾਂ ਨੂੰ ਜਗਾਉਣ ਲਈ ਧਰਨੇ ਪ੍ਰਦਰਸ਼ਨ ਕਰਨੇ ਪੈਂਦੇ ਹਨ¢ ਧਰਨਿਆਂ ਤੋਂ ਬਾਅਦ ਹੀ ਮੁਸ਼ਕਿਲਾਂ ਦਾ ਹੱਲ ਕੀਤਾ ਜਾਂਦਾ ਹੈ¢ ਉਨ੍ਹਾਂ ਰੇਲ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਫਾਟਕਾਂ ਤੇ ਫਾਟਕ ਬੰਦ ਅਤੇ ਖੁੱਲਣ ਦੇ ਸਮੇਂ ਦੀ ਜਾਣਕਾਰੀ ਦੇਣ ਲਈ ਅਨਾਊਾਸਮੈਂਟ ਦਾ ਪ੍ਰਬੰਧ ਕੀਤਾ ਜਾਵੇ¢

ਪਿਛਲੀ ਖ਼ਬਰ ਬਜ਼ੁਰਗ ਦÏੜਾਕ ਫ਼ੌਜਾ ਸਿੰਘ ਦੇ ਦਿਹਾਂਤ 'ਤੇ ਸ਼ੋਕ ਜ਼ਾਹਿਰ <br/> ਅਗਲੀ ਖ਼ਬਰ ਬੰਗੀ ਰੋਡ 'ਤੇ ਮਹਿਲਾਵਾਂ ਵਲੋਂ ਲਾਇਆ ਧਰਨਾ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।