16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਬੰਗੀ ਰੋਡ 'ਤੇ ਮਹਿਲਾਵਾਂ ਵਲੋਂ ਲਾਇਆ ਧਰਨਾ ਜਾਰੀ <br/>

ਅਜੀਤ ਡੈਸਕ 17-07-2025
ਰਾਮਾਂ ਮੰਡੀ, 16 ਜੁਲਾਈ (ਤਰਸੇਮ ਸਿੰਗਲਾ)-ਸਥਾਨਕ ਬੰਗੀ ਰੋਡ 'ਤੇ ਓਵਰਫ਼ਲੋ ਸੀਵਰੇਜ ਅਤੇ ਟੁੱਟੀ ਸੜਕ ਤੋਂ ਪ੍ਰੇਸ਼ਾਨ ਘਰਾਂ ਦੀਆਂ ਮਹਿਲਾਵਾਂ ਵਲੋਂ ਬੰਗੀ ਰੋਡ ਜਾਮ ਕਰਕੇ ਲਾਇਆ ਧਰਨਾ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ¢ ਜਾਮ ਦੇ ਕਾਰਨ ਸਕੂਲ ਆਉਣ ਜਾਣ ਲਈ ਬੱਚਿਆਂ ਤੋਂ ਇਲਾਵਾ ਪਿੰਡਾਂ ਦੇ ਲੋਕਾਂ ਨੂੰ ਵੀ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ 5 ਕਿੱਲੋਮੀਟਰ ਤੋਂ ਵੱਧ ਬਾਘਾ ਪਿੰਡ ਵਿੱਚ ਦੀ ਘੁੰਮ ਕੇ ਜਾਣਾ ਪਿਆ¢ ਧਰਨੇ ਵਿਚ ਮਹਿਲਾਵਾਂ ਦੇ ਨਾਲ ਉਨ੍ਹਾਂ ਦੇ ਪਰਿਵਾਰ ਵੀ ਸ਼ਾਮਲ ਹੋਏ ¢ ਧਰਨਾਕਾਰੀਆਂ ਨੇ ਪ੍ਰਦਰਸ਼ਨ ਦÏਰਾਨ ਪੰਜਾਬ ਸਰਕਾਰ ਵਿਰੁੱਧ ਮੁਰਦਾਬਾਦ ਦੇ ਨਾਅਰੇ ਲਾਏ ਅਤੇ ਆਮ ਆਦਮੀ ਪਾਰਟੀ ਦੇ ਮੁਕੰਮਲ ਬਾਈਕਾਟ ਦਾ ਐਲਾਨ ਕੀਤਾ¢ ਧਰਨਾਕਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਰਡ ਦੀ ਐਮਸੀ ਰਾਕੇਸ਼ ਰਾਣੀ ਦੇ ਪਤੀ ਵਲੋਂ ਵੀ ਸੁਣਵਾਈ ਨਾ ਹੋਣ ਕਾਰਨ ਧਰਨਾਕਾਰੀਆਂ ਦਾ ਸਾਥ ਦਿੱਤਾ ਜਾ ਰਿਹਾ ਹੈ¢ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਬਦਲਾਅ ਦਾ ਸੁਪਨਾ ਦਿਖਾ ਕੇ ਲੋਕਾਂ ਨੂੰ ਨਰਕ 'ਚ ਧੱਕ ਦਿੱਤਾ ਗਿਆ ਹੈ¢ ਮਹਿਲਾਵਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰਾਂ ਮਹਿਲਾਵਾਂ ਨੂੰ ਬਰਾਬਰਤਾ ਦਾ ਹੱਕ ਦੇਣ ਲਈ ਹਰ ਖੇਤਰ ਵਿਚ ਰਾਖਵਾਂਕਰਨ ਦੇਣ ਦੇ ਦਾਅਵੇ ਕਰਦੀਆਂ ਹਨ, ਦੂਜੇ ਪਾਸੇ ਮਹਿਲਾਵਾਂ ਦੀ ਸੁਣਵਾਈ ਨਾ ਹੋਣ ਕਾਰਨ ਉਹ ਧਰਨਾ ਲਾਉਣ ਲਈ ਮਜਬੂਰ ਹਨ¢ ਜਦੋਂਕਿ ਅੱਜ ਵਾਰਡ ਦੀ ਕÏਾਸਲਰ, ਨਗਰ ਕÏਾਸਲ ਦੀ ਪ੍ਰਧਾਨ, ਹਲਕੇ ਦੀ ਵਿਧਾਇਕਾ, ਜ਼ਿਲ੍ਹੇ ਦੀ ਐਸ਼.ਐਸ.ਪੀ.ਅਤੇ ਦੇਸ਼ ਦੇ ਸਭ ਤੋਂ ਉਚ ਅਹੁਦੇ ਰਾਸ਼ਟਰਪਤੀ ਦੇ ਪਦ ਤੇ ਵੀ ਮਹਿਲਾਵਾਂ ਹੀ ਬੈਠੀਆਂ ਹਨ¢ ਦੇ ਬਾਵਜੂਦ ਵੀ ਮਹਿਲਾਵਾਂ ਦੀ ਕੋਈ ਸੁਣਵਾਈ ਨਹੀਂ ਹੈ¢ ਉਨ੍ਹਾਂ ਕਿਹਾ ਕਿ ਜਦੋਂ ਤੱਕ ਸੀਵਰੇਜ ਅਤੇ ਸੜਕ ਦਾ ਹੱਲ ਨਹੀਂ ਕੀਤਾ ਜਾਂਦਾ ਧਰਨਾ ਅਤੇ ਜਾਮ ਜਾਰੀ ਰਹੇਗਾ¢ ਉਨ੍ਹਾਂ ਨੇ ਅਗਲੇ ਸਾਲ ਹੋਣ ਵਾਲੀਆਂ ਨਗਰ ਕÏਾਸਲ ਚੋਣਾਂ ਅਤੇ 2027 ਵਿਚ ਵਿਧਾਨਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਮੁਕੰਮਲ ਬਾਈਕਾਟ ਦਾ ਵੀ ਐਲਾਨ ਕੀਤਾ ਹੈ¢

ਪਿਛਲੀ ਖ਼ਬਰ ਫਾਟਕ ਜ਼ਿਆਦਾ ਦੇਰ ਬੰਦ ਰਹਿਣ ਕਾਰਨ ਫਸੇ ਵਾਹਨ ਚਾਲਕਾਂ ਨੇ ਰੇਲ ਮੰਤਰਾਲੇ ਵਿਰੁੱਧ ਕੀਤੀ ਨਾਅਰੇਬਾਜ਼ੀ <br/> ਅਗਲੀ ਖ਼ਬਰ ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।