14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਬਿਜਲੀ ਖਪਤਕਾਰਾਂ ਨੂੰ ਐਸ.ਡੀ.ਓ. ਪਾਵਰ ਕਾਰਪੋਰੇਸ਼ਨ ਗੁਰੂਹਰਸਹਾਏ ਵਲੋਂ ਭੇਜੇ ਨੋਟਿਸ ਸਾੜ ਕੇ ਕੀਤਾ ਪ੍ਰਦਰਸ਼ਨ <br/>

ਅਜੀਤ ਡੈਸਕ 27-12-2025
ਗੁਰੂਹਰਸਹਾਏ, 26 ਦਸੰਬਰ (ਹਰਚਰਨ ਸਿੰਘ ਸੰਧੂ)-ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਅਨੁਸਾਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਗੁਰੂਹਰਸਹਾਏ ਅਤੇ ਜ਼ੋਨ ਸ਼ਹੀਦ ਊਧਮ ਭਗਤ ਸਿੰਘ ਦੇ ਬਿਜਲੀ ਖਪਤਕਾਰਾਂ ਵਲੋਂ ਕਿਸਾਨ ਆਗੂ ਧਰਮ ਸਿੰਘ ਸਿੱਧੂ ਅਤੇ ਗੁਰਬਖ਼ਸ਼ ਸਿੰਘ ਦੀ ਅਗਵਾਈ ਗਵਾਹੀ ਹੇਠ ਪਿਛਲੇ ਦਿਨੀਂ ਸੈਂਕੜੇ ਮੀਟਰ ਬਿਜਲੀ ਦਫਤਰ ਗੁਰੂਹਰਸਹਾਏ ਵਿਖੇ ਜਮ੍ਹਾ ਕਰਵਾਏ ਗਏ ਸਨ | ਐਸ.ਡੀ.ਓ ਪਾਵਰ ਕਾਰਪੋਰੇਸ਼ਨ ਵਲੋਂ ਇਹਨਾਂ ਖਪਤਕਾਰਾਂ ਨੂੰ ਆਪਣੇ ਪੱਧਰ 'ਤੇ ਨੋਟਿਸ ਭੇਜ ਕੇ ਜੁਰਮਾਨੇ ਭਰਨ ਦੀ ਚੇਤਾਵਨੀ ਦਿੱਤੀ ਸੀ | ਜਿਸ ਦਾ ਜਥੇਬੰਦੀ ਵਲੋਂ ਸਖ਼ਤ ਨੋਟਿਸ ਲਿਆ ਗਿਆ ਅਤੇ ਅੱਜ ਸਾਰੇ ਨੋਟਿਸ ਐਸ.ਡੀ.ਓ ਦੇ ਦਫਤਰ ਸਾਹਮਣੇ ਅੱਗ ਲਾ ਕੇ ਸਾੜ ਦਿੱਤੇ ਗਏ ਹਨ, ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਕਿਸਾਨ ਆਗੂਆਂ ਨੇ ਬਿਜਲੀ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਖਪਤਕਾਰ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਬੰਧਿਤ ਅਧਿਕਾਰੀਆਂ ਦਾ ਵਿਰੋਧ ਕਰਕੇ ਸ਼ਾਂਤਮਈ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਜਥੇਬੰਦੀ ਵਲੋਂ ਐਸ.ਡੀ.ਓ ਨੂੰ ਮੰਗ ਪੱਤਰ ਸੌਂਪਦੇ ਹੋਏ ਅਜਿਹੇ ਨੋਟਿਸ ਜਾਰੀ ਨਾ ਕਰਨ ਦੀ ਅਪੀਲ ਕੀਤੀ | ਇਸ ਮੌਕੇ ਮੇਜਰ ਸਿੰਘ, ਮੰਗਲ ਸਿੰਘ, ਕੁਲਦੀਪ ਸਿੰਘ, ਫੁੰਮਣ ਸਿੰਘ, ਨਿਸ਼ਾਨ ਸਿੰਘ, ਬੁੱਧ ਸਿੰਘ, ਪਿਆਰਾ ਸਿੰਘ, ਦਰਸ਼ਨ ਸਿੰਘ, ਬਲਵੀਰ ਸਿੰਘ, ਸ਼ਿੰਗਾਰਾ ਸਿੰਘ, ਸੁੱਚਾ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਨੂੰ ਜਨਮ ਦਿਨ 'ਤੇ ਕਾਂਗਰਸੀਆਂ ਨੇ ਕੀਤਾ ਯਾਦ <br/> ਅਗਲੀ ਖ਼ਬਰ ਸਵ. ਕਾਮਰੇਡ ਫ਼ਕੀਰ ਚੰਦ ਸ਼ਰਮਾ ਦੀ 16ਵੀਂ ਬਰਸੀ ਮੌਕੇ ਸਮਾਗਮ 28 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।