14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸਵ. ਕਾਮਰੇਡ ਫ਼ਕੀਰ ਚੰਦ ਸ਼ਰਮਾ ਦੀ 16ਵੀਂ ਬਰਸੀ ਮੌਕੇ ਸਮਾਗਮ 28 ਨੂੰ <br/>

ਅਜੀਤ ਡੈਸਕ 27-12-2025
ਫ਼ਿਰੋਜ਼ਪੁਰ, 26 ਦਸੰਬਰ (ਗੁਰਿੰਦਰ ਸਿੰਘ)-ਆਲ ਇੰਪਲਾਈਜ਼ ਕੋਆਰਡੀਨੇਸ਼ਨ ਕਮੇਟੀ ਫਿਰੋਜ਼ਪੁਰ ਤੇ ਜਨਤਕ ਜਥੇਬੰਦੀਆਂ ਵਲੋਂ ਐਨ.ਆਰ.ਐਮ.ਯੂ ਫਿਰੋਜ਼ਪੁਰ ਦੇ ਸਾਬਕਾ ਡਵੀਜ਼ਨਲ ਪ੍ਰਧਾਨ ਸਵ. ਕਾਮਰੇਡ ਫ਼ਕੀਰ ਚੰਦ ਸ਼ਰਮਾ ਦੀ 16ਵੀਂ ਬਰਸੀ ਪਿੰਡ ਬਜੀਦਪੁਰ ਵਿਖੇ 28 ਦਸੰਬਰ ਨੂੰ ਮਨਾਈ ਜਾ ਰਹੀ ਹੈ | ਇਸ ਸਬੰਧੀ ਆਲ ਇੰਪਲਾਈਜ਼ ਕੋਆਰਡੀਨੇਸ਼ਨ ਕਮੇਟੀ ਫ਼ਿਰੋਜਪੁਰ ਦੇ ਪ੍ਰਧਾਨ ਕਾਮਰੇਡ ਸੁਭਾਸ਼ ਸ਼ਰਮਾ ਅਤੇ ਪੈੱ੍ਰਸ ਸਕੱਤਰ ਕਿਸ਼ਨ ਚੰਦ ਜਾਗੋਵਾਲੀਆ ਨੇ ਦੱਸਿਆ ਕਿ ਸਵ. ਕਾਮਰੇਡ ਫ਼ਕੀਰ ਚੰਦ ਸ਼ਰਮਾ ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਫ਼ਿਰੋਜ਼ਪੁਰ, ਆਲ ਇੰਪਲਾਈਜ਼ ਕੋਆਰਡੀਨੇਸ਼ਨ ਕਮੇਟੀ ਫਿਰੋਜ਼ਪੁਰ ਤੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਲੰਬਾ ਸਮਾਂ ਪ੍ਰਧਾਨ ਰਹੇ | ਉਹਨਾਂ ਦੱਸਿਆ ਕਿ ਦੱਬੇ ਕੁਚਲੇ ਮੁਲਾਜ਼ਮਾਂ, ਮਜ਼ਦੂਰਾਂ, ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਕਰਦੇ ਰਹੇ ਕਾਮਰੇਡ ਫ਼ਕੀਰ ਚੰਦ ਦੀ 16ਵੀ ਬਰਸੀ 'ਤੇ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਅਤੇ ਸ਼ਰਧਾ ਦੇ ਫ਼ੁਲ ਭੇਟ ਕਰਨ ਲਈ ਮੁਲਾਜ਼ਮ, ਪੈਨਸ਼ਨਰ, ਸਮਾਜ ਸੇਵੀ ਜਥੇਬੰਦੀਆਂ ਅਤੇ ਪਿੰਡ ਬਜੀਦਪੁਰ ਦੇ ਵਸਨੀਕਾਂ ਦੇ ਸਹਿਯੋਗ ਨਾਲ 28 ਦਸੰਬਰ ਦਿਨ ਐਤਵਾਰ ਨੂੰ ਉਹਨਾਂ ਦੀ ਯਾਦ ਵਿਚ ਬਣਾਏ ਯਾਦਗਾਰ ਹਾਲ ਪਿੰਡ ਬਜੀਦਪੁਰ ਵਿਖੇ 16ਵੀਂ ਬਰਸੀ ਮਨਾਈ ਜਾਵੇਗੀ,11-30 ਵਜੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਜਾਣਗੇ | ਉਪਰੰਤ ਸ਼ਰਧਾ ਦੇ ਫ਼ੁਲ ਭੇਟ ਕੀਤੇ ਜਾਣਗੇ | ਗੁਰੂ ਕਾ ਲੰਗਰ ਅਤੁੱਟ ਵਰਤੇਗਾ | ਉਹਨਾਂ ਸਮੂਹ ਮੁਲਾਜ਼ਮਾਂ, ਪੈਨਸ਼ਨਰਾਂ, ਮਜ਼ਦੂਰਾਂ, ਕਿਸਾਨਾਂ ਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਸ਼ਰਧਾਂਜਲੀ ਸਮਾਗਮ ਵਿਚ ਪਹੁੰਚਣ ਦੀ ਅਪੀਲ ਕੀਤੀ |

ਪਿਛਲੀ ਖ਼ਬਰ ਬਿਜਲੀ ਖਪਤਕਾਰਾਂ ਨੂੰ ਐਸ.ਡੀ.ਓ. ਪਾਵਰ ਕਾਰਪੋਰੇਸ਼ਨ ਗੁਰੂਹਰਸਹਾਏ ਵਲੋਂ ਭੇਜੇ ਨੋਟਿਸ ਸਾੜ ਕੇ ਕੀਤਾ ਪ੍ਰਦਰਸ਼ਨ <br/> ਅਗਲੀ ਖ਼ਬਰ ਦੋ ਵਿਅਕਤੀ ਹੈਰੋਇਨ ਸਮੇਤ ਕੀਤੇ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।