27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਮਾਤਾ ਸਾਹਿਬ ਕੌਰ ਸਕੂਲ ਵਿਖੇ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ-ਪਿੰ੍ਰਸੀਪਲ ਡਾ. ਵੰਦਨਾ ਧਵਨ <br/>

ਅਜੀਤ ਡੈਸਕ 25-12-2025
ਗੁਰੂਹਰਸਹਾਏ, 24 ਦਸੰਬਰ (ਕਪਿਲ ਕੰਧਾਰੀ)-ਸਥਾਨਕ ਸ਼ਹਿਰ ਦੇ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਸਕੂਲ ਪਿੰ੍ਰਸੀਪਲ ਡਾ. ਵੰਦਨਾ ਧਵਨ ਦੀ ਅਗਵਾਈ ਹੇਠ ਸਿੱਖ ਇਤਿਹਾਸ ਦੇ ਅਦੁੱਤੀ ਸਫ਼ਰ ਏ ਸ਼ਹਾਦਤ ਨੂੰ ਯਾਦ ਕਰਨ ਲਈ ਇਕ ਭਾਵੁਕ ਅਤੇ ਪੇ੍ਰਰਨਾ ਦਾਇਕ ਸਮਾਗਮ ਕਰਵਾਇਆ ਗਿਆ | ਜਾਣਕਾਰੀ ਦਿੰਦੇ ਹੋਏ ਸਕੂਲ ਪਿ੍ੰਸੀਪਲ ਡਾ. ਵੰਦਨਾ ਧਵਨ ਦੇ ਦੱਸਿਆ ਕਿ ਇਹ ਦਿਹਾੜਾ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਨੋਖੀ ਕੁਰਬਾਨੀ ਨੂੰ ਸਮਰਪਿਤ ਸੀ | ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਇਤਿਹਾਸ ਨਾਲ ਜਾਣੂ ਕਰਵਾਉਂਦਿਆਂ ਹੋਇਆਂ ਦੱਸਿਆ ਗਿਆ ਕਿ ਸ਼ਹਾਦਤ ਕੋਈ ਖੇਲ ਨਹੀਂ ਹੁੰਦੀ ਇਹ ਸੱਚ ਨਿਆਂ ਅਤੇ ਇਨਸਾਫ਼ ਲਈ ਆਪਣਾ ਸਭ ਕੁੱਝ ਵਾਰ ਦੇਣ ਦੀ ਜ਼ਿਉਦੀ ਜਾਗਦੀ ਕਹਾਣੀ ਹੁੰਦੀ ਹੈ | ਸਮਾਗਮ ਦੌਰਾਨ ਬੱਚਿਆਂ ਨੇ ਇਸ ਮਹਾਨ ਸਫ਼ਰ ਨਾਲ ਜੁੜੀਆਂ ਕਵਿਤਾਵਾਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ 'ਤੇ ਕੁੱਝ ਪ੍ਰਭਾਵਸ਼ਾਲੀ ਸਤਰਾਂ ਬੋਲੀਆਂ | ਇਸ ਮੌਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚੋਂ ਸੁੰਦਰ ਵਿਚਾਰ ਅਤੇ ਸ਼ਬਦਾਂ ਦੇ ਅਰਥ ਬੱਚਿਆਂ ਨੂੰ ਸਮਝਾਏ ਗਏ | ਇਸ ਮੌਕੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਸ਼ਬਦ ਵੀ ਗਾਇਆ ਗਿਆ |

ਪਿਛਲੀ ਖ਼ਬਰ ਸੜਕ ਹਾਦਸੇ ਵਿਚ ਜਾਨ ਗਵਾ ਚੱੁਕੇ ਵਿਅਕਤੀ ਦੇ ਪਰਿਵਾਰ ਨੂੰ ਦਿੱਤਾ 6 ਲੱਖ 80 ਹਜ਼ਾਰ ਦਾ ਚੈੱਕ ਅਗਲੀ ਖ਼ਬਰ ਮਿਡ ਡੇ ਮੀਲ ਯੋਜਨਾ ਤਹਿਤ ਕੁੱਕ ਕਮ ਹੈਲਪਰਾਂ ਦੇ ਕਰਵਾਏ ਜ਼ਿਲ੍ਹਾ ਪੱਧਰੀ ਕੁਕਿੰਗ ਮੁਕਾਬਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।