27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਮਿਡ ਡੇ ਮੀਲ ਯੋਜਨਾ ਤਹਿਤ ਕੁੱਕ ਕਮ ਹੈਲਪਰਾਂ ਦੇ ਕਰਵਾਏ ਜ਼ਿਲ੍ਹਾ ਪੱਧਰੀ ਕੁਕਿੰਗ ਮੁਕਾਬਲੇ <br/>

ਅਜੀਤ ਡੈਸਕ 25-12-2025
ਫ਼ਿਰੋਜ਼ਪੁਰ, 24 ਦਸੰਬਰ (ਗੁਰਿੰਦਰ ਸਿੰਘ)-ਪੰਜਾਬ ਸਟੇਟ ਮਿਡ-ਡੇ-ਮੀਲ ਸੁਸਾਇਟੀ ਵਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਬਲਾਕ ਪੱਧਰ 'ਤੇ ਕਰਵਾਈ ਗਈ ਕੁਕਿੰਗ ਪ੍ਰਤੀਯੋਗਤਾ ਵਿਚ ਜਿੱਤ ਹਾਸਲ ਕਰਨ ਵਾਲੇ ਕੁੱਕ ਕਮ ਹੈਲਪਰਾਂ ਲਈ ਜ਼ਿਲ੍ਹਾ ਪੱਧਰੀ ਕੁਕਿੰਗ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ | ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਫ਼ਿਰੋਜ਼ਪੁਰ ਸੁਨੀਤਾ ਰਾਣੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਕੋਮਲ ਅਰੋੜਾ ਦੀ ਅਗਵਾਈ ਹੇਠ ਸਫਲਤਾ ਪੂਰਵਕ ਸੰਪੰਨ ਇਸ ਪ੍ਰਤੀਯੋਗਤਾ ਦੌਰਾਨ ਭਾਗੀਦਾਰਾਂ ਵਲੋਂ ਤਿਆਰ ਕੀਤੇ ਗਏ ਵੱਖ-ਵੱਖ ਪੌਸ਼ਟਿਕ ਵਿਅੰਜਨਾਂ ਦੀ ਕਾਫ਼ੀ ਸਰਾਹਨਾ ਕੀਤੀ ਗਈ | ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਾ ਰਾਣੀ ਵਲੋਂ ਪ੍ਰਤੀਯੋਗਤਾ ਵਿਚ ਭਾਗ ਲੈਣ ਵਾਲੇ ਕੁੱਕ ਕਮ ਹੈਲਪਰਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਗਿਆ ਕਿ ਇਸ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਨਾਲ ਉਨ੍ਹਾਂ ਦਾ ਮਨੋਬਲ ਵਧਦਾ ਹੈ ਅਤੇ ਮਿਡ ਡੇ ਮੀਲ ਦੀ ਗੁਣਵੱਤਾ ਵਿਚ ਸੁਧਾਰ ਹੁੰਦਾ ਹੈ | ਉਨ੍ਹਾਂ ਕੁੱਕ ਕਮ ਹੈਲਪਰਾਂ ਨੂੰ ਭਵਿੱਖ ਵਿਚ ਵੀ ਇਸੇ ਜਜ਼ਬੇ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ | ਇਹਨਾਂ ਮੁਕਾਬਲਿਆਂ ਵਿਚ ਰਾਜਵੀਰ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਸ਼ਕੂਰ ਨੇ ਪਹਿਲਾ ਸਥਾਨ, ਰਾਜਵੀਰ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਦਿਲਾਰਾਮ ਨੇ ਦੂਜਾ ਅਤੇ ਕਰਮਜੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਪੁਲਿਸ ਲਾਈਨ ਨੇ ਤੀਸਰਾ ਸਥਾਨ ਹਾਸਲ ਕੀਤਾ | ਇਸ ਕੁਕਿੰਗ ਪ੍ਰਤੀਯੋਗਤਾ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਕੱੁਕ ਕਮ ਹੈਲਪਰਾਂ ਨੂੰ ਇਨਾਮ ਵਜੋਂ ਨਕਦ ਇਨਾਮ ਅਤੇ ਮੈਡਲ ਪਾ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਮਿਡ ਡੇ ਮੀਲ ਲੇਖਾਕਾਰ ਮੈਡਮ ਡਾਲੀ, ਜ਼ਿਲ੍ਹਾ ਮਿਡ ਡੇ ਮੀਲ ਡਾਟਾ ਐਂਟਰੀ ਗੁਰਮੀਤ ਸਿੰਘ, ਮੈਡਮ ਪੂਨਮ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਸਕੂਲ ਵਿਖੇ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ-ਪਿੰ੍ਰਸੀਪਲ ਡਾ. ਵੰਦਨਾ ਧਵਨ <br/> ਅਗਲੀ ਖ਼ਬਰ ਰਿਹਾਇਸ਼ੀ ਖੇਤਰ ਨੇੜੇ ਅਨਾਜ ਦੇ ਗੁਦਾਮ ਬਣਨ ਤੋਂ ਰੋਕਣ ਲਈ ਵੱਖ-ਵੱਖ ਪਿੰਡਾਂ ਦੇ ਵਸਨੀਕਾਂ ਨੇ ਕੀਤੀ ਮੀਟਿੰਗ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।