26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਡੀ.ਸੀ.ਐਮ ਗਰੁੱਪ ਦੇ ਸਕੂਲਾਂ ਵਿਚ ਕਿ੍ਸਮਿਸ ਮੌਕੇ ਵਿਸ਼ੇਸ਼ ਸਮਾਗਮ <br/>

ਅਜੀਤ ਡੈਸਕ 25-12-2025
ਫਿਰੋਜ਼ਪੁਰ, 24 ਦਸੰਬਰ (ਗੁਰਿੰਦਰ ਸਿੰਘ)- ਕਿ੍ਸਮਸ ਦੇ ਮੌਕੇ 'ਤੇ ਡੀ.ਸੀ.ਐੱਮ ਗਰੁੱਪ ਆਫ਼ ਸਕੂਲਜ਼ ਅਧੀਨ ਸਾਰੇ ਸਕੂਲਾਂ ਵਿਚ ਵਿਸ਼ੇਸ਼ ਸਮਾਗਮ ਕਰਵਾਏ ਗਏ, ਜਿਸ ਵਿਚ ਬੱਚੇ ਆਪਣੇ ਘਰਾਂ ਤੋਂ ਸੈਂਟਾ ਕਲਾਜ਼ ਦੇ ਰੂਪ ਵਿਚ ਆਏ ਅਤੇ ਸਕੂਲ ਵਲੋਂ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਦਾਸ ਐਂਡ ਬ੍ਰਾਊਨ ਵਰਲਡ ਸਕੂਲ ਦੀ ਪਿ੍ੰਸੀਪਲ ਰੁਚੀ ਪਾਂਡੇ ਨੇ ਵਿਦਿਆਰਥੀਆਂ ਨੂੰ ਪ੍ਰਭੂ ਈਸਾ ਮਸੀਹ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪ੍ਰਭੂ ਈਸਾ ਮਸੀਹ ਨੇ ਸਾਰਿਆਂ ਨੂੰ ਏਕਤਾ, ਸ਼ਾਂਤੀ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ | ਇਸ ਸਮੇਂ ਦੌਰਾਨ, ਛੋਟੇ ਬੱਚੇ ਸੈਂਟਾ ਕਲਾਜ਼ ਦੇ ਰੂਪ ਵਿਚ ਘਰੋਂ ਆਏ ਅਤੇ ਤੋਹਫ਼ੇ ਵੰਡੇ | ਡੀ.ਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਪਿ੍ੰਸੀਪਲ ਯਚਨਾ ਚਾਵਲਾ ਨੇ ਦੱਸਿਆ ਕਿ ਕਿ੍ਸਮਿਸ ਮੌਕੇ ਸਕੂਲ ਵਿਚ ਇਕ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ | ਵਿਦਿਆਰਥੀਆਂ ਨੂੰ ਪ੍ਰਭੂ ਈਸਾ ਮਸੀਹ ਦੇ ਜਨਮ ਨਾਲ ਸਬੰਧਤ ਜਾਣਕਾਰੀ ਦਿੱਤੀ ਗਈ ਅਤੇ ਬੱਚਿਆਂ ਨੂੰ ਦੱਸਿਆ ਗਿਆ ਕਿ 25 ਦਸੰਬਰ ਪੂਰੀ ਦੁਨੀਆ ਵਿਚ ਵੱਡੇ ਦਿਨ ਵਜੋਂ ਮਨਾਇਆ ਜਾਂਦਾ ਹੈ | ਇਸ ਮੌਕੇ ਡਿਪਟੀ ਪਿ੍ੰਸੀਪਲ ਮਨੀਸ਼ ਬੰਗਾ, ਮੁੱਖ ਅਧਿਆਪਕਾ ਰਿਤਿਕਾ ਸੋਨੀ, ਹਿਨਾ ਅਰੋੜਾ ਅਤੇ ਹੋਰ ਹਾਜ਼ਰ ਸਨ | ਡੀ.ਸੀ.ਐਮ ਇੰਟਰਨੈਸ਼ਨਲ ਸਕੂਲ ਵਿਖੇ ਕਿ੍ਸਮਸ ਨੂੰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ | ਪਿ੍ੰਸੀਪਲ ਅਨੁਰਾਧਾ ਚੰਦੇਲ ਨੇ ਕਿਹਾ ਕਿ ਛੋਟੇ ਬੱਚਿਆਂ ਨੇ ਸਾਰਿਆਂ ਨੂੰ ਮਨਮੋਹਕ ਨਾਚ ਪੇਸ਼ ਕੀਤਾ ਅਤੇ ਜਿੰਗਲ ਬੈੱਲ-ਜਿੰਗਲ ਬੈੱਲ 'ਤੇ ਡਾਂਸ ਕੀਤਾ | ਪਿ੍ੰਸੀਪਲ ਨੇ ਪ੍ਰਭੂ ਯਿਸੂ ਦੇ ਜਨਮਦਿਨ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਵਿਦਿਆਰਥੀਆਂ ਨਾਲ ਕੇਕ ਵੀ ਕੱਟਿਆ |

ਪਿਛਲੀ ਖ਼ਬਰ ਜ਼ੋਨ ਫ਼ਤਿਹਗੜ੍ਹ ਸਭਰਾ ਤੋਂ ਕੁਲਵਿੰਦਰ ਕੌਰ ਗਿੱਲ ਨੇ ਵੱਡੀ ਬਹੁਮਤ ਨਾਲ ਹਾਸਲ ਕੀਤੀ ਸ਼ਾਨਦਾਰ ਜਿੱਤ <br/> ਅਗਲੀ ਖ਼ਬਰ ਗਿਆਨ ਜੋਤੀ ਸਕੂਲ ਵਲੋਂ ਅਧਿਆਪਕ-ਮਾਪੇ ਮਿਲਣੀ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।