ਫ਼ਿਰੋਜ਼ਪੁਰ, 19 ਨਵੰਬਰ (ਰਾਕੇਸ਼ ਚਾਵਲਾ)-ਸਦਰ ਪੁਲਿਸ ਵਲੋਂ 545 ਗਰਾਮ ਹੈਰੋਇਨ ਬਰਾਮਦ ਕਰ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਦਰਜ ਮਾਮਲੇ ਵਿਚ ਬੀ.ਐੱਸ. ਨੇਗੀ ਅਸਿਸਟੈਂਟ ਕਮਾਡੈਂਟ ਨੇ ਲਿਖੇ ਪੱਤਰ ਵਿਚ ਦੱਸਿਆ ਕਿ 17 ਨਵੰਬਰ ਨੂੰ ਪੁਲਿਸ ਨਾਲ ਸਾਂਝੇ ਅਪ੍ਰੇਸ਼ਨ ਦੌਰਾਨ ਇਕ ਪੈਕੇਜ ਗੱਟੀ ਰਾਜੋ ਕੇ ਖੇਤਾਂ ਵਿਚੋਂ ਬਰਾਮਦ ਕੀਤਾ | ਜਿਸ ਨੂੰ ਖ਼ੋਲ੍ਹ ਕੇ ਵੇਖਿਆ ਤਾਂ 545 ਗਰਾਮ ਹੈਰੋਇਨ ਬਰਾਮਦ ਹੋਈ | ਸਹਾਇਕ ਥਾਣੇਦਾਰ ਸੁਰਜੀਤ ਸਿੰਘ ਮਾਮਲੇ ਦੀ ਤਫ਼ਤੀਸ਼ ਕਰ ਰਹੇ ਹਨ |