ਮੁੱਦਕੀ, 19 ਨਵੰਬਰ (ਭੁਪਿੰਦਰ ਸਿੰਘ)-ਨਜ਼ਦੀਕੀ ਪਿੰਡ ਲੋਹਾਮ ਵਿਚ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਐਡਵੋਕੇਟ ਰਜਨੀਸ਼ ਦਹੀਆ ਹਲਕਾ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਵਲੋਂ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਗਿਆ | ਸਰਪੰਚ ਜਸਲੀਨ ਕੌਰ ਪਤਨੀ ਲਖਵੀਰ ਸਿੰਘ ਲੋਹਾਮ ਨੇ ਦੱਸਿਆ ਕਿ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵਲੋਂ ਪਿੰਡ ਲੋਹਾਮ ਵਿਚ ਬਣਾਏ ਜਾ ਰਹੇ ਆਧੁਨਿਕ ਖੇਡ ਸਟੇਡੀਅਮ 'ਤੇ ਕਰੀਬ 21 ਲੱਖ ਰੁਪਏ ਖ਼ਰਚ ਕਰਕੇ ਨਵੀਂ ਤਕਨੀਕ ਦਾ ਖੇਡ ਮੈਦਾਨ ਖਿਡਾਰੀਆਂ ਦੇ ਸਪੁਰਦ ਕੀਤਾ ਜਾਵੇਗਾ | ਇਸ ਮੌਕੇ ਵਿਧਾਇਕ ਦਹੀਆ ਨਾਲ ਬਲਾਕ ਅਧਿਕਾਰੀ ਜਗਜੀਤ ਸਿੰਘ ਪੰਚਾਇਤ ਸਕੱਤਰ, ਬਲਜਿੰਦਰ ਸਿੰਘ ਜੇ.ਈ, ਇਸਾਂਤ ਚਾਵਲਾ ਜੇ.ਈ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਵਿਧਾਇਕ ਦਹੀਆ ਨੇ ਨੀਂਹ ਪੱਥਰ ਰੱਖਣ ਤੋਂ ਬਾਅਦ ਖੇਡ ਮੈਦਾਨ ਦੇ ਨਕਸ਼ੇ ਬਾਰੇ ਲਖਵੀਰ ਸਿੰਘ ਲੋਹਾਮ ਨਾਲ ਵਿਚਾਰ ਚਰਚਾ ਕੀਤੀ | ਇਸ ਮੌਕੇ ਲਖਵੀਰ ਸਿੰਘ ਸਰਪੰਚ ਪਤੀ, ਰਣਜੀਤ ਸਿੰਘ ਪੰਚ, ਮਨਪ੍ਰੀਤ ਕੌਰ ਪੰਚ, ਜਸਪ੍ਰੀਤ ਕੌਰ ਪੰਚ, ਨਛੱਤਰ ਸਿੰਘ ਪੰਚ, ਅੰਗਰੇਜ਼ ਸਿੰਘ ਪੰਚ, ਹਰਦੀਪ ਸਿੰਘ ਪੰਚ, ਜਸਪ੍ਰੀਤ ਕੌਰ ਪੰਚ, ਮਨਪ੍ਰੀਤ ਸਿੰਘ, ਵਿਰਸਾ ਸਿੰਘ, ਸੁਖਚੈਨ ਸਿੰਘ, ਬਲਵੀਰ ਸਿੰਘ, ਬਾਬੂ ਸਿੰਘ, ਲਵਪ੍ਰੀਤ ਸਿੰਘ, ਰਾਣਾ ਖ਼ਾਨ, ਗੁਰਮੀਤ ਸਿੰਘ, ਸ਼ਾਹ ਮੁਹੰਮਦ, ਗੁਰਜੀਤ ਸਿੰਘ, ਪੱਪੂ ਪ੍ਰਧਾਨ, ਕੈਪਟਨ ਬਲਵਿੰਦਰ ਸਿੰਘ, ਸੁਖਮੰਦਰ ਸਿੰਘ ਰੇਡਰ, ਕਰਮਜੀਤ ਸਿੰਘ ਪਤਲੀ, ਗੁਰਜੰਟ ਸਿੰਘ ਸਰਪੰਚ ਭੋਲੂ ਵਾਲਾ, ਅਮਰਪ੍ਰੀਤ ਸਿੰਘ ਸਰਪੰਚ ਲੱਲੇ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ |