27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਸਿਖਲਾਈ ਲੈ ਰਹੇ ਅਗਨੀਵੀਰ ਦੀ ਦਿਲ ਦਾ ਦÏਰਾ ਪੈਣ ਨਾਲ ਮÏਤ <br/>

ਅਜੀਤ ਡੈਸਕ 19-11-2025
ਕੁੱਲਗੜ੍ਹੀ, 19 ਨਵੰਬਰ(ਸੁਖਜਿੰਦਰ ਸਿੰਘ ਸੰਧੂ)-ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਲੋਹਗੜ੍ਹ ਦੇ ਵਾਸੀ ਜਸ਼ਨਪ੍ਰੀਤ ਸਿੰਘ ਪੁੱਤਰ ਸਵ. ਸੁਰਜੀਤ ਸਿੰਘ ਭਾਰਤੀ ਫ਼ੌਜ 'ਚ ਅਗਨੀ ਵੀਰ ਭਰਤੀ ਹੋਇਆ ਸੀ | ਜਿਸ ਦੀ ਦਿਲ ਦਾ ਦÏਰਾ ਪੈਣ ਨਾਲ ਮÏਤ ਹੋ ਗਈ ਹੈ | ਪਿੰਡ ਵਾਸੀ ਅਮਰਜੀਤ ਸਿੰਘ ਬੱਬੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ਼ਰੀਬ ਪਰਿਵਾਰ ਨਾਲ ਸਬੰਧਿਤ ਇਹ 21 ਸਾਲ ਦਾ ਨÏਜਵਾਨ ਪਿਛਲੇ ਸਮੇਂ ਫ਼ੌਜ 'ਚ ਭਰਤੀ ਹੋਇਆ ਸੀ ਜਿਸ ਦੀ ਸਿਖਲਾਈ ਚੱਲ ਰਹੀ ਸੀ ਉਸ ਨੇ 20 ਦਿਨਾਂ ਬਾਅਦ ਪਹਿਲੀ ਵਾਰ ਛੁੱਟੀ ਆ ਪਰਿਵਾਰ ਨੂੰ ਮਿਲਣਾ ਸੀ, ਪਰ ਅਚਾਨਕ ਇਹ ਭਾਣਾ ਵਰਤਣ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ | ਨÏਜਵਾਨ ਦੀ ਮÏਤ ਨਾਲ ਸਮੁੱਚੇ ਨਗਰ ਵਿਚ ਸੋਗ ਦੀ ਲਹਿਰ ਹੈ | ਉਹਨਾਂ ਦੱਸਿਆ ਮਿ੍ਤਕ ਦੇ ਪਿਤਾ ਦੀ 5 ਸਾਲ ਪਹਿਲਾਂ ਮÏਤ ਹੋ ਗਈ ਮਾੜੇ ਆਰਥਿਕ ਹਾਲਤ ਨਾਲ ਜੂਝ ਰਹੇ ਪਰਿਵਾਰ ਨੂੰ ਜਸ਼ਨਪ੍ਰੀਤ ਸਿੰਘ ਦੇ ਭਰਤੀ ਹੋਣ ਨਾਲ ਚੰਗੇ ਦਿਨ ਆਉਣ ਦੀਆਂ ਉਮੀਦਾਂ ਜਾਗੀਆਂ ਸਨ ਪਰ ਇਸ ਦੁਖਦਾਈ ਘਟਨਾ ਨਾਲ ਉਹਨਾਂ ਦੀਆਂ ਸਾਰੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ | ਮਿ੍ਤਕ ਨÏਜਵਾਨ ਦੀਆਂ ਅੰਤਿਮ ਰਸਮਾਂ ਲਈ ਉਸ ਦੀ ਦੇਹ ਕੱਲ੍ਹ ਤੱਕ ਪਿੰਡ ਲੋਹਗੜ੍ਹ ਪਹੁੰਚਣ ਦੀ ਉਮੀਦ ਹੈ |

ਪਿਛਲੀ ਖ਼ਬਰ ਫ਼ਰਦ ਕੇਂਦਰ ਮੁਲਾਜ਼ਮਾਂ ਵਲੋਂ ਮੰਗਾਂ ਨਾ ਮੰਨੇ ਜਾਣ 'ਤੇ 2,3,4 ਦਸੰਬਰ ਨੂੰ ਰੋਸ ਪ੍ਰਦਰਸ਼ਨ ਦਾ ਐਲਾਨ ਅਗਲੀ ਖ਼ਬਰ ਕੇਂਦਰੀ ਜੇਲ੍ਹ ਚੋਂ ਮੋਬਾਈਲ ਫੋਨ ਅਤੇ ਪਾਬੰਦੀਸ਼ੁਦਾ ਪਦਾਰਥ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।