ਫਿਰੋਜ਼ਪੁਰ, 18 ਨਵੰਬਰ (ਸੁਖਵਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਵਿੱਢੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਪੰਜਾਬ ਦੀਆਂ ਜੇਲ੍ਹਾਂ ਵਿਚ ਵੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ | ਜਿਸ ਦੇ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਵੀ ਜੇਲ੍ਹ ਪ੍ਰਸ਼ਾਸਨ ਵਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਚੈਕਿੰਗ ਦੌਰਾਨ ਜੇਲ੍ਹ ਵਿਚੋਂ ਮੋਬਾਈਲ ਫੋਨ ਅਤੇ ਪਾਬੰਦੀਸ਼ੁਦਾ ਪਦਾਰਥ ਬਰਾਮਦ ਹੋਣਾ ਜੇਲ੍ਹ ਸੁਰੱਖਿਆ ਅਧਿਕਾਰੀਆਂ ਦੇ ਲਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਸ਼ਰਮਾ ਸਿੰਘ ਨੇ ਦੱਸਿਆ ਹੈ ਕਿ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਵੱਲੋਂ ਭੇਜੇ ਪੱਤਰਾਂ ਵਿਚ ਲਿਖਿਆ ਹੈ ਕਿ 17 ਦਿਨਾਂ ਦੀ ਚੈਕਿੰਗ ਦੌਰਾਨ ਪਹਿਲਾਂ ਤੋਂ ਹੀ ਸਜ਼ਾ ਭੁਗਤ ਰਹੇ ਹਵਾਲਾਤੀਆਂ ਤੋਂ 3 ਟੱਚ ਸਕਰੀਨ ਮੋਬਾਈਲ ਫੋਨ,3 ਕੀ ਪੈਡ ਮੋਬਾਈਲ ਫੋਨ,7 ਪੁੜੀਆਂ ਨਸ਼ੀਲਾ ਜਾਪਦਾ ਪਦਾਰਥ,4 ਬਿੱਟਾ ਤੰਬਾਕੂ, 8 ਕੁਲ ਲਿਪਾ ਬਰਾਮਦ ਕਰਕੇ ਹਵਾਲਾਤੀਆਂ ਤੇ ਕਾਨੂੰਨੀ ਕਾਰਵਾਈ ਕਰਨ ਦੇ ਲਈ ਥਾਣਾ ਸਿਟੀ ਫਿਰੋਜ਼ਪੁਰ ਵਿੱਚ ਸ਼ਿਕਾਇਤ ਦਰਜ ਕਰਵਾਈ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਸ਼ਰਮਾ ਸਿੰਘ ਨੇ ਸੁਪਰਡੈਂਟ ਦੇ ਬਿਆਨਾਂ ਦੇ ਆਧਾਰ 'ਤੇ ਹਵਾਲਾਤੀ ਕਰਨਦੀਪ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਪਿੰਡ ਜਲਾਲ ਉਸਮਾ ਥਾਣਾ ਮਹਿਤਾ ਜ਼ਿਲ੍ਹਾ ਅੰਮਿ੍ਤਸਰ, ਕੈਦੀ ਪਲਵਿੰਦਰ ਸਿੰਘ ਉਰਫ਼ ਪਿੰਦੀ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਕਾਲੇ ਕੇ ਹਿਠਾੜ ਥਾਣਾ ਆਰਿਫ਼ ਕੇ ਜ਼ਿਲ੍ਹਾ ਫਿਰੋਜ਼ਪੁਰ, ਹਵਾਲਾਤੀ ਸੋਨੰੂ ਉਰਫ਼ ਤੇਰੇ ਪੁੱਤਰ ਮਲੂਕਾ ਵਾਸੀ ਵਾਲਮੀਕੀ ਮੰਦਰ ਵਾਲੀ ਗਲੀ ਬਸਤੀ ਭਾਗ ਸਿੰਘ ਵਾਲੀ ਥਾਣਾ ਸਦਰ ਫਿਰੋਜ਼ਪੁਰ, ਹਵਾਲਾਤੀ ਮਨਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਨੰਗਲ ਬੁੱਟਰ ਥਾਣਾ ਸ਼ੇਖਵਾ ਜ਼ਿਲ੍ਹਾ ਗੁਰਦਾਸਪੁਰ, ਹਵਾਲਾਤੀ ਰਾਜਵੀਰ ਸਿੰਘ ਉਰਫ਼ ਰਾਜੂ ਪੁੱਤਰ ਭਜਨ ਸਿੰਘ ਪਿੰਡ ਚਪਾੜੀ ਥਾਣਾ ਲੱਖੋ ਕੇ ਜ਼ਿਲ੍ਹਾ ਫਿਰੋਜ਼ਪੁਰ, ਬੰਦੀ ਮੁਹੰਮਦ ਨਾਸਿਰ ਪੁੱਤਰ ਮੋਹਮ ਜਾਕੀਰ ਵਾਸੀ ਗਰਾਮ ਗਲੀ ਟੋਲੀ ਥਾਣਾ, ਹਵਾਲਾਤੀ ਸਾਗਰ ਪੁੱਤਰ ਪ੍ਰੇਮ ਵਾਸੀ ਕਿਲਚੇ ਥਾਣਾ ਸਦਰ ਜ਼ਿਲ੍ਹਾ ਫਿਰੋਜ਼ਪੁਰ, ਹਵਾਲਾਤੀ ਗੁਰਵੰਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮਸਤੇ ਵਾਲਾ ਥਾਣਾ ਮੱਖੂ ਜ਼ਿਲ੍ਹਾ ਫਿਰੋਜ਼ਪੁਰ ਤੋਂ ਮੋਬਾਈਲ ਫੋਨ ਅਤੇ ਪਾਬੰਦੀ ਸ਼ੁਦਾ ਪਦਾਰਥ ਬਰਾਮਦ ਕਰਕੇ 52 ਏ 42 ਪਰੀਸੰਨਜ਼ ਐਕਟ ਤਹਿਤ ਮੁਕਦਮਾ ਨੰਬਰ 425 ਦਰਜ ਕੀਤਾ |