ਮਮਦੋਟ, 18 ਨਵੰਬਰ(ਰਾਜਿੰਦਰ ਸਿੰਘ ਹਾਂਡਾ)-ਤਹਿਸੀਲ ਦਫ਼ਤਰਾਂ ਅੰਦਰ ਬਣੇ ਫ਼ਰਦ ਕੇਂਦਰ ਜਿੱਥੇ ਜ਼ਮੀਨਾਂ/ਜਾਇਦਾਦਾਂ ਦੀ ਵਿੱਕਰੀ ਤਾੋ ਬਾਅਦ ਇੰਤਕਾਲ ਦਰਜ਼ ਕਰਨ, ਮਾਲ ਰਿਕਾਰਡ ਕੰਪਿਊਟਰਾਈਜ਼ਡ ਕਰਨ ਅਤੇ ਲੋਕਾਂ ਨੂੰ ਜ਼ਮੀਨਾਂ/ ਜਾਇਦਾਦਾਂ ਦੀਆਂ ਜਮਾਂਬੰਦੀਆਂ ਦੀਆਂ ਨਕਲਾਂ ਦੇਣ ਦਾ ਕੰਮਕਾਜ ਹੰੁਦਾ ਹੈ | ਉੱਥੇ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਪਿਛਲੇ 17-18 ਸਾਲਾਂ ਤੋਂ ਅਜੇ ਤੱਕ ਪੱਕਾ ਨਹੀਂ ਕੀਤਾ ਗਿਆ ਅਤੇ ਨਾ ਹੀ ਸਮੇਂ ਸਿਰ ਤਨਖ਼ਾਹ ਦਿੱਤੀ ਜਾਂਦੀ ਹੈ | ਆਪਣੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਫ਼ਰਦ ਕੇਂਦਰ ਦੇ ਕੰਪਿਊਟਰ ਆਪਰੇਟਰ ਪ੍ਰੇਮ ਸਿੰਘ ਤੇ ਹੋਰ ਮੁਲਾਜ਼ਮਾਂ ਨੇ ਦੱਸਿਆ ਕਿ ਕਈ ਵਾਰ ਪੰਜਾਬ ਸਰਕਾਰ, ਸੀਨੀਅਰ ਅਫ਼ਸਰਾਂ ਅਤੇ ਸਬੰਧਿਤ ਮੰਤਰੀ ਦੇ ਧਿਆਨ ਵਿਚ ਮੰਗਾਂ ਲਿਆ ਚੁੱਕੇ ਹਨ ਪਰੰਤੂ ਲਾਰਿਆਂ ਤੋ ਬਿਨਾਂ ਕੁਝ ਵੀ ਪੱਲੇ ਨਹੀਂ ਪਿਆ | ਜਿਸ ਕਾਰਨ ਉਹਨਾਂ ਨੂੰ ਆਪਣਾ ਭਵਿੱਖ ਖ਼ਤਰੇ ਵਿਚ ਨਜ਼ਰ ਆ ਰਿਹਾ ਹੈ | ਮੁਲਾਜ਼ਮਾਂ ਨੇ ਦੱਸਿਆਂ ਕਿ ਆਏ ਦਿਨ ਨਵੀਆਂ-ਨਵੀਆਂ ਪ੍ਰਾਈਵੇਟ ਕੰਪਨੀਆਂ ਆਪਣੇ ਸਾਫ਼ਟਵੇਅਰ ਲੈ ਕੇ ਮਾਲ ਵਿਭਾਗ ਵਿਚ ਦਾਖਲ ਹੋ ਰਹੀਆਂ ਹਨ | ਜਿਨ੍ਹਾਂ ਕਾਰਨ ਫ਼ਰਦ ਕੇਂਦਰ ਮੁਲਾਜ਼ਮਾਂ ਨੂੰ ਆਪਣੇ ਭਵਿੱਖ ਸੁਰੱਖਿਅਤ ਮਹਿਸੂਸ ਨਹੀਂ ਹੰੁਦਾ ਅਤੇ ਪੰਜਾਬ ਸਰਕਾਰ ਵਲੋਂ ਵੀ ਉਹਨਾਂ ਦੀ ਠੇਕੇ ਆਧਾਰਿਤ ਨੌਕਰੀ ਦੀ ਕੋਈ ਪੱਕੀ ਗਰੰਟੀ ਨਹੀਂ ਦਿੱਤੀ ਜਾ ਰਹੀ ਹੈ | ਜਿਸ ਕਾਰਨ ਉਹ ਨਿਰਾਸ਼ਾ ਦੇ ਆਲਮ ਵਿਚੋਂ ਗੁੱਜਰ ਰਹੇ ਹਨ | ਉਹਨਾਂ ਦੱਸਿਆਂ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਹੱਕੀ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਤਾਂ ਪੂਰੇ ਪੰਜਾਬ ਦੇ ਫ਼ਰਦ ਕੇਂਦਰ ਮੁਲਾਜ਼ਮ 2,3,4 ਦਸੰਬਰ ਨੂੰ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ |