ਫ਼ਿਰੋਜਪੁਰ, 7 ਨਵੰਬਰ (ਰਾਕੇਸ਼ ਚਾਵਲਾ)-ਫ਼ਿਰੋਜਪੁਰ ਸ਼ਹਿਰੀ ਹਲਕੇ ਅਧੀਨ ਆਉਂਦੀ ਬਸਤੀ ਅੰਬਰਸਰੀਆਂ ਵਾਲੀ ਦੇ ਵਸਨੀਕ ਡੋਗਰ ਸਿੰਘ ਉੱਪਲ ਅਤੇ ਪਰਿਵਾਰਿਕ ਮੈਂਬਰਾਂ ਨੂੰ ਉਦੋਂ ਗਹਿਰਾ ਸਦਮਾ ਲੱਗਿਆ ਜਦੋਂ ਡੋਗਰ ਸਿੰਘ ਦਾ ਵੱਡਾ ਸਪੁੱਤਰ ਤਰਸੇਮ ਸਿੰਘ ਆਪਣੀ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜਿਆ ਹੈ | ਤਰਸੇਮ ਸਿੰਘ ਦਾ ਅੰਤਿਮ ਸੰਸਕਾਰ ਪਰਿਵਾਰ ਵਲੋਂ ਧਾਰਮਿਕ ਰੀਤੀ ਰਿਵਾਜ ਅਨੁਸਾਰ ਕਰ ਦਿੱਤਾ ਗਿਆ ਹੈ | ਜਾਣਕਾਰੀ ਅਨੁਸਾਰ ਨੌਜਵਾਨ ਤਰਸੇਮ ਸਿੰਘ ਦੀ ਉਮਰ ਕਰੀਬ 43 ਸਾਲ ਸੀ ਅਤੇ ਆਪਣੇ ਪਿਤਾ-ਪੁਰਖੀ ਖੇਤੀਬਾੜੀ ਧੰਦੇ ਨੂੰ ਕਰ ਰਿਹਾ ਸੀ | ਇਸ ਦੁੱਖ ਦੀ ਘੜੀ ਵਿਚ ਪਰਿਵਾਰ ਦੇ ਮੈਂਬਰਾਂ ਨਾਲ ਧਾਰਮਿਕ, ਸਮਾਜਿਕ ਜਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ |