ਜ਼ੀਰਾ, 7 ਨਵੰਬਰ(ਪ੍ਰਤਾਪ ਸਿੰਘ ਹੀਰਾ)-ਪੰਜਾਬ ਰਾਜ ਕਾਨੂੰਨੀ ਸੇਵਾ ਅਥਾਰਟੀ ਮੋਹਾਲੀ ਦੇ ਐਕਸ਼ਨ ਪਲਾਨ ਅਨੁਸਾਰ ਸਿਵਲ ਜੱਜ (ਐਸ.ਡੀ) ਚੀਫ ਜੁਡੀਸ਼ੀਅਲ ਮੈਜਿਸਟਰੇਟ ਮੈਡਮ ਅਨੁਰਾਧਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜੀਵਨ ਮੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਚ ਨੈਸ਼ਨਲ ਲੀਗਲ ਦਿਵਸ ਮਨਾਇਆ ਗਿਆ | ਇਸ ਸਮਾਰੋਹ ਦੀ ਅਗਵਾਈ ਸਕੂਲ ਪਿ੍ੰਸੀਪਲ ਕਰਮਜੀਤ ਸਿੰਘ ਜੋਸ਼ਨ ਵਲੋਂ ਕੀਤੀ ਗਈ | ਸਮਾਗਮ ਵਿਚ ਮੁੱਖ ਬੁਲਾਰੇ ਵਜੋਂ ਐਡਵੋਕੇਟ ਨਵਦੀਪ ਸਿੰਘ ਕਰੀਰ ਸਿਵਲ ਕੋਰਟ ਜ਼ੀਰਾ ਸ਼ਾਮਿਲ ਹੋਏ | ਜਿਨ੍ਹਾਂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਕਾਨੂੰਨ ਦੀ ਪਰਿਭਾਸ਼ਾ,ਕਾਨੂੰਨੀ ਨੁਕਤੇ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋ ਆਮ ਲੋਕਾਂ ਨੂੰ ਨਿਆ ਲੈਣ ਲਈ ਨਿਆ ਪ੍ਰਣਾਲੀ ਬਾਰੇ ਅਤੇ ਹੋਰ ਮੁਆਵਜਿਆਂ ਸਬੰਧੀ ਜਾਣਕਾਰੀ ਦਿੱਤੀ | ਉਹਨਾਂ ਦੇ ਨਾਲ ਸਤਿੰਦਰ ਸਚਦੇਵਾ ਮੈਂਬਰ ਲੋਕ ਅਦਾਲਤ ਅਤੇ ਅਸ਼ੋਕ ਮੋਂਗਾ ਮੈਂਬਰ ਲੋਕ ਅਦਾਲਤ ਪਹੁੰਚੇ ਸਨ | ਇਸ ਦੌਰਾਨ ਲੀਗਲ ਲਿਟਰੇਸੀ ਦੇ ਨੋਡਲ ਇੰਚਾਰਜ ਲੈਕਚਰਾਰ ਨਵੀਨ ਸਚਦੇਵਾ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ | ਇਸ ਮੌਕੇ ਵਿਦਿਆਰਥੀਆਂ ਵਿਚ ਲੀਗਲ ਸਰਵਿਸ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਪੇਂਟਿੰਗ ਅਤੇ ਸਲੋਗਨ ਮੁਕਾਬਲੇ ਕਰਵਾਏ ਗਏ | ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਲੀਗਲ ਸਰਵਿਸ ਨਾਲ ਜੁੜੇ ਮਹੱਤਵਪੂਰਨ ਸੰਦੇਸ਼ ਵਾਲੇ ਸਲੋਗਨ ਲਿਖੇ | ਪੇਂਟਿੰਗ 'ਚ ਪੁਜ਼ੀਸ਼ਨ ਹਾਸਲ ਕਰਨ ਵਾਲੇ ਬੱਚਿਆਂ ਵਿਚ ਅਭਿਸ਼ੇਕ, ਕਿਰਨਦੀਪ, ਮਨਦੀਪ ਅਤੇ ਸਲੋਗਨ ਮੁਕਾਬਲਿਆਂ ਵਿਚ ਰਿਸ਼ਬ ਕੁਮਾਰ, ਓਮ ਵੀਰ ਅਤੇ ਅਰਸ਼ਦੀਪ ਸਿੰਘ ਨੂੰ ਪਿ੍ੰਸੀਪਲ ਕਰਮਜੀਤ ਸਿੰਘ ਜੋਸਨ ਵਲੋਂ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਨ੍ਹਾਂ ਮੁਕਾਬਲਿਆਂ ਦੀ ਸਫਲਤਾ ਲਈ ਲੈਕਚਰਾਰ ਸੁਨੀਤਾ ਰਾਣੀ, ਸਵਰਨਪਾਲ ਪਾਲ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ | ਇਸ ਮੌਕੇ ਅਧਿਆਪਕ ਮਹਾਂਬੀਰ ਬਾਂਸਲ, ਨਿਰਮਲਜੀਤ ਕੌਰ, ਮਮਤਾ ਪੁਰੀ, ਮਨਿੰਦਰਜੀਤ ਕੌਰ, ਮੈਡਮ ਸੁਮਨ,ਬਲਵਿੰਦਰ ਸਿੰਘ, ਹਰਜਿੰਦਰ ਸਿੰਘ,ਅਜੈ ਕੁਮਾਰ, ਕੁਲਵਿੰਦਰ ਸਿੰਘ, ਦਰਸ਼ਨ ਲਾਲ,ਬਲਜੀਤ ਸਿੰਘ, ਗੁਰਮੀਤ ਕੌਰ,ਜਗਤਾਰ ਸਿੰਘ, ਅਮਰਜੀਤ ਸਿੰਘ,ਗੁਰਸ਼ਾਮ ਸਿੰਘ, ਸੰਦੀਪ ਕੌਰ,ਰਣਬੀਰ ਸਿੰਘ ਆਦਿ ਸਕੂਲ ਸਟਾਫ਼ ਹਾਜ਼ਰ ਸਨ |