10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਨਸ਼ੇ ਦਾ ਸੇਵਨ ਕਰ ਰਹੇ ਵਿਅਕਤੀ ਨੂੰ ਕੀਤਾ ਗਿ੍ਫਤਾਰ, ਮਾਮਲਾ ਦਰਜ

ਅਜੀਤ ਡੈਸਕ 20-10-2025
ਫਿਰੋਜ਼ਪੁਰ, 19 ਅਕਤੂਬਰ (ਸੁਖਵਿੰਦਰ ਸਿੰਘ)- ਫਿਰੋਜ਼ਪੁਰ ਪੁਲਿਸ ਨੇ ਹੈਰੋਇਨ ਪੀਣ ਵਾਲੇ ਵਿਅਕਤੀ ਨੂੰ ਕਾਬੂ ਕਰਕੇ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕੀਤਾ | ਸਿਟੀ ਥਾਣਾ ਦੇ ਮੁੱਖ ਅਫਸਰ ਇੰਸਪੈਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਦੌਰਾਨੇ ਗਸ਼ਤ ਪੁਲਿਸ ਪਾਰਟੀ ਸਮੇਤ ਲਵ ਪੁੱਤਰ ਬਾਊ ਲਾਲ ਵਾਸੀ ਪੁਰਾਣੀ ਸਬਜ਼ੀ ਮੰਡੀ ਬਗ਼ਦਾਦੀ ਗੇਟ ਫਿਰੋਜ਼ਪੁਰ ਸ਼ਹਿਰ ਨੂੰ ਕਾਬੂ ਕੀਤਾ ਜੋ ਧੀਮੀ ਜਿਹੀ ਅੱਗ ਬਾਲ ਕੇ ਸਿਲਵਰ ਵਰਕ ਉਪਰ ਕੋਈ ਨਸ਼ੀਲੀ ਵਸਤੂ ਪਾ ਕੇ ਉਸ ਦੇ ਥੱਲੇ ਲਾਈਟਰ ਨਾਲ ਅੱਗ ਜਲਾ ਕੇ ਸਿਲਵਰ ਵਰਕ ਉਪਰ ਪੈਦਾ ਹੋਣ ਵਾਲਾ ਧੂੰਆਂ ਨੱਕ ਰਾਹੀਂ ਆਪਣੇ ਅੰਦਰ ਖਿੱਚ ਰਿਹਾ ਸੀ ਜਿਸ ਨੂੰ ਮੌਕੇ 'ਤੇ ਲਾਈਟ ਤੇ ਸਿਲਵਰ ਪੇਪਰ ਸਮੇਤ ਕਾਬੂ ਕਰਕੇ ਸਿਟੀ ਥਾਣਾ ਫਿਰੋਜ਼ਪੁਰ ਵਿਚ ਮੁਕੱਦਮਾ ਦਰਜ ਕੀਤਾ |
ਪਿਛਲੀ ਖ਼ਬਰ ਸਕੂਲ 'ਚੋਂ ਸਾਮਾਨ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਮਾਰਕੀਟ ਕਮੇਟੀ ਅਬੋਹਰ ਅਧੀਨ ਆਉਂਦੀਆਂ 91 ਕਿੱਲੋਮੀਟਰ ਪੇਂਡੂ ਸੜਕਾਂ ਦੇ ਨਵੀਨੀਕਰਨ ਦਾ ਕੰਮ ਜ਼ੋਰਾਂ 'ਤੇ -ਚੇਅਰਮੈਨ ਉਪਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।