ਤਲਵੰਡੀ ਭਾਈ, 31 ਅਗਸਤ (ਕੁਲਜਿੰਦਰ ਸਿੰਘ ਗਿੱਲ)-ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਕਾਂਗਰਸ ਕਮੇਟੀਆਂ ਦੇ ਪ੍ਰਧਾਨ ਦੀ ਚੋਣ ਲਈ ਵਰਕਰਾਂ ਤੋਂ ਰਾਏ ਲੈਣ ਦੀ ਆਰੰਭ ਕੀਤੀ ਗਈ ਕਵਾਇਤ ਤਹਿਤ ਕਾਂਗਰਸ ਦੇ ਕੇਂਦਰੀ ਆਬਜ਼ਰਵਰ ਵਿਵੇਕ ਬਾਂਸਲ ਅੱਜ ਤਲਵੰਡੀ ਭਾਈ ਵਿਖੇ ਪੁੱਜੇ | ਇਸ ਮੌਕੇ 'ਤੇ ਕਾਂਗਰਸ ਦੇ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਵਲੋਂ ਇੱਥੇ ਹੋਟਲ ਕਵਾਲਿਟੀ ਗਰੈਂਡ ਵਿਖੇ ਬਲਾਕ ਪੱਧਰੀ ਮੀਟਿੰਗ ਕਰਵਾਈ ਗਈ | ਮੀਟਿੰਗ 'ਚ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ, ਕੁਲਬੀਰ ਸਿੰਘ ਜ਼ੀਰਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਿਰੋਜਪੁਰ, ਭੋਲਾ ਬਰਾੜ ਕੋਆਰਡੀਨੇਟਰ ਫ਼ਿਰੋਜਪੁਰ ਦਿਹਾਤੀ ਵੀ ਮੌਜੂਦ ਸਨ | ਮੀਟਿੰਗ ਦੀ ਆਰੰਭਤਾ ਮੌਕੇ ਹਲਕਾ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਪੁੱਜੇ ਆਗੂਆਂ ਤੇ ਵਰਕਰਾਂ ਲਈ ਸਵਾਗਤੀ ਸ਼ਬਦ ਕਹੇ | ਬਲਾਕ ਪ੍ਰਧਾਨ ਕੰਵਲਪ੍ਰੀਤ ਸਿੰਘ ਗਿੱਲ ਤੇ ਹੋਰ ਆਗੂਆਂ ਨੇ ਕੇਂਦਰੀ ਆਬਜ਼ਰਵਰ ਵਿਵੇਕ ਬਾਂਸਲ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ | ਮੀਟਿੰਗ ਦੌਰਾਨ ਵਿਵੇਕ ਬਾਂਸਲ ਨੇ ਕਿਹਾ ਕਿ ਕਾਂਗਰਸ ਪਾਰਟੀ ਕਾਡਰ ਆਧਾਰਿਤ ਸੰਗਠਨ ਹੈ ਤੇ ਕੁੱਲ ਹਿੰਦ ਕਾਂਗਰਸ ਦੇ ਆਗੂ ਰਾਹੁਲ ਆਗੂ ਵਲੋਂ ਹਰ ਫ਼ੈਸਲਾ ਪਾਰਟੀ ਵਰਕਰਾਂ ਦੀ ਸਹਿਮਤੀ ਨਾਲ ਲੈਣ ਦੀ ਗੱਲ ਆਖੀ ਗਈ ਹੈ | ਜਿਸ ਤਹਿਤ ਉਹ ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਵਰਕਰਾਂ ਦੀ ਵਡਮੁੱਲੀ ਰਾਇ ਲੈਣ ਆਏ ਹਨ | ਇਸ ਸਮੇਂ ਸੰਬੋਧਨ ਕਰਦਿਆਂ ਮੈਂਬਰ ਸ਼ੇਰ ਸਿੰਘ ਘੁਬਾਇਆ ਤੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਵਰਕਰਾਂ ਨੂੰ ਪਾਰਟੀ ਦੀ ਬਿਹਤਰੀ ਤੇ 2027 ਦੀਆਂ ਚੋਣਾਂ ਦੌਰਾਨ ਮੁੜ ਕਾਂਗਰਸ ਪਾਰਟੀ ਦੀ ਜਿੱਤ ਦਾ ਪਰਚਮ ਲਹਿਰਾਉਣ ਲਈ ਦਿ੍ੜ੍ਹ ਇਰਾਦੇ ਨਾਲ ਮਿਹਨਤ ਕਰਨ ਦੀ ਅਪੀਲ ਕੀਤੀ | ਇਸ ਮੌਕੇ ਧਨਜੀਤ ਸਿੰਘ ਧਨੀ ਵਿਰਕ, ਰੂਪ ਲਾਲ ਵੱਤਾ, ਰਾਜਿੰਦਰ ਛਾਬੜਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ, ਅਮਰਿੰਦਰ ਸਿੰਘ ਟਿੱਕਾ, ਮਨੀਸ਼ ਕੁਮਾਰ ਸੁਲਹਾਨੀ, ਬਲਜੀਤ ਸਿੰਘ ਬਰਾੜ, ਕਮਲ ਅਗਰਵਾਲ ਮੁੱਦਕੀ ਆਦਿ ਨੇ ਵੀ ਵਿਚਾਰ ਰੱਖੇ | ਇਸ ਸਮੇਂ ਚਮਕੌਰ ਸਿੰਘ ਢੀਂਡਸਾ ਸਾਬਕਾ ਜ਼ਿਲ੍ਹਾ ਪ੍ਰਧਾਨ, ਗੁਰਭੇਜ ਸਿੰਘ ਟਿੱਬੀ, ਦੇਸ ਰਾਜ ਆਹੂਜਾ ਪ੍ਰਧਾਨ ਸ਼ਹਿਰੀ ਕਾਂਗਰਸ ਤਲਵੰਡੀ ਭਾਈ, ਹਰਦੀਪ ਸਿੰਘ ਹੈਪੀ, ਜਗਸੀਰ ਸਿੰਘ ਕੋਟ ਕਰੋੜ, ਸਰਬਜੀਤ ਕੌਰ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ, ਭਗਵੰਤ ਸਿੰਘ ਨਰੈਣਗੜ੍ਹ, ਜਸਵੀਰ ਸਿੰਘ ਜੱਸ ਕੋਟਲਾ, ਹਰਪ੍ਰੀਤ ਸਿੰਘ ਵਾੜਾ ਜੈਦ, ਹਰਮਨਜੀਤ ਸਿੰਘ ਗਿੱਲ, ਗੁਰਬਖ਼ਸ਼ ਸਿੰਘ ਮੱਪਾ ਬਰਾੜ, ਸਹਿਦੇਵ ਸਿੰਘ ਬਰਾੜ, ਬਲਜੀਤ ਸਿੰਘ ਬਰਾੜ, ਤਰਸੇਮ ਵੱਤਾ, ਭੁਪਿੰਦਰ ਸਿੰਘ ਭਿੰਦਾ ਨੰਬਰਦਾਰ, ਭੁਪਿੰਦਰ ਸਿੰਘ ਪਤਲੀ, ਕੁਲਵੰਤ ਸਿੰਘ ਮੱਲ, ਹਰਮੀਤ ਸਿੰਘ ਵਾੜਾ ਜਵਾਰ ਸਿੰਘ ਵਾਲਾ, ਬਲਦੇਵ ਸਿੰਘ ਰੱਤਾ ਖੇੜਾ, ਗੁਰਬਿੰਦਰ ਸਿੰਘ ਪਤਲੀ, ਸੁਖਚੈਨ ਸਿੰਘ ਕਾਲੀਏਵਾਲਾ, ਕੁਲਬੀਰ ਸਿੰਘ ਠੇਠਰ ਕਲਾਂ ਆਦਿ ਮੌਜੂਦ ਸਨ |