09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਹੜ੍ਹ ਪੀੜਤਾਂ ਨੂੰ ਰਾਹਤ ਪਹੁੰਚਾਉਣ 'ਚ ਪੰਜਾਬ ਸਰਕਾਰ ਬੁਰੀ ਤਰਾਂ ਫੇਲ੍ਹ-ਬਾਂਸਲ, ਜ਼ੀਰਾ

ਅਜੀਤ ਡੈਸਕ 01-09-2025
ਜ਼ੀਰਾ, 31 ਅਗਸਤ (ਰਜਨੀਸ਼ ਕਥੂਰੀਆ)-ਪੰਜਾਬ ਵਿਚ ਜ਼ਿਲ੍ਹਾ ਪ੍ਰਧਾਨਾਂ ਦਾ 3 ਸਾਲ ਦਾ ਕਾਰਜਕਾਲ ਪੂਰਾ ਹੋਣ 'ਤੇ ਨਵੀਆਂ ਨਿਯੁਕਤੀਆਂ ਕਰਨ ਲਈ ਪਾਰਟੀ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਨਿਯੁਕਤ ਕੀਤੇ ਗਏ ਕੇਂਦਰੀ ਅਬਜ਼ਰਵਰ ਵਿਵੇਕ ਬਾਂਸਲ ਤੇ ਪੰਜਾਬ ਕਾਂਗਰਸ ਵਲੋਂ ਲਗਾਏ ਗਏ ਅਬਜ਼ਰਵਰ ਸ਼ੇਰ ਸਿੰਘ ਘੁਬਾਇਆ, ਰਾਜ ਬਖ਼ਸ਼ ਕੰਬੋਜ, ਧਨਜੀਤ ਸਿੰਘ ਧਨੀ ਆਦਿ ਹਰ ਵਿਧਾਨ ਸਭਾ ਹਲਕੇ 'ਚ ਮੀਟਿੰਗਾਂ ਕਰ ਰਹੇ ਹਨ | ਇਸੇ ਕੜੀ ਦੇ ਤਹਿਤ ਕਾਂਗਰਸ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਤੇ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਇੱਥੇ ਰੱਖੀ ਗਈ ਮੀਟਿੰਗ ਵਿਚ ਜ਼ੀਰਾ ਦੇ ਸਮਰਥਕ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ | ਇਸ ਮੌਕੇ ਮੰਚ 'ਤੇ ਸਾਬਕਾ ਚੇਅਰਮੈਨ ਮਹਿੰਦਰਜੀਤ ਸਿੰਘ ਜ਼ੀਰਾ, ਡਾ. ਰਸ਼ਪਾਲ ਸਿੰਘ ਗਿੱਲ ਪ੍ਰਧਾਨ ਨਗਰ ਕੌਂਸਲ, ਹਰੀਸ਼ ਜੈਨ ਸਾਬਕਾ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ, ਗੁਰਭੇਜ ਸਿੰਘ ਟਿੱਬੀ ਸਾਬਕਾ ਚੇਅਰਮੈਨ, ਰਾਜਿੰਦਰ ਛਾਬੜਾ ਸਾਬਕਾ ਚੇਅਰਮੈਨ ਅਬਜ਼ਰਵਰ ਤਰਨਤਾਰਨ, ਹਰੀਸ਼ ਤਾਂਗਰਾ ਸ਼ਹਿਰੀ ਪ੍ਰਧਾਨ ਆਦਿ ਮੰਚ 'ਤੇ ਮੌਜੂਦ ਸਨ | ਇਸ ਦੌਰਾਨ ਵਿਵੇਕ ਬਾਂਸਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਜਿੱਥੇ ਜ਼ਿਲ੍ਹਾ ਪ੍ਰਧਾਨ ਚੁਣਨ ਦੇ ਲਈ ਲੋਕਾਂ ਦੇ ਵਿਚਾਰ ਜਾਣ ਰਹੇ ਹਾਂ, ਉੱਥੇ ਸਾਨੂੰ ਇਸ ਗੱਲ ਦੀ ਵੀ ਚਿੰਤਾ ਹੈ ਕਿ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਵੱਡੇ ਪੱਧਰ ਤੇ ਲੋਕ ਕੁਦਰਤੀ ਆਫ਼ਤ ਹੜ੍ਹਾਂ ਦੀ ਮਾਰ ਝੱਲ ਰਹੇ ਹਨ | ਇਸ ਦੌਰਾਨ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਅੱਜ ਪੂਰਾ ਸੂਬਾ ਹੜ੍ਹਾਂ ਦੀ ਮਾਰ ਹੇਠ ਹੈ | ਪੰਜਾਬ ਦਾ ਮੁੱਖ ਮੰਤਰੀ ਅਤੇ ਹਲਕੇ ਦੇ ਵਿਧਾਇਕ ਲੋਕਾਂ ਨੂੰ ਰਾਹਤ ਮੁਹੱਈਆ ਕਰਵਾਉਣ ਵਿਚ ਬੁਰੀ ਤਰ੍ਹਾਂ ਅਸਫਲ ਹੋਏ ਹਨ | ਉਹਨਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਵੱਲੋਂ ਜਿਹੜੇ ਹੈਲੀਕਾਪਟਰ ਰਾਹੀਂ ਹੜ੍ਹ ਪੀੜਤਾਂ ਨੂੰ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ ਉਸ ਵਿਚ ਕੋਈ ਵੀ ਦਮ ਨਹੀਂ ਹੈ ਕਿਉਂਕਿ ਜਿਹੜੀ ਰਾਹਤ ਸਮਗਰੀ ਸੁੱਟੀ ਜਾ ਰਹੀ ਹੈ ਉਹ ਹਲਕੇ ਦੇ ਵਿਧਾਇਕ ਉਸ ਦੇ ਵਿਚੋਂ ਚਮਚਾ ਵੀ ਖਾ ਕੇ ਵਿਖਾਉਣ | ਉਨ੍ਹਾਂ ਕਿਹਾ ਕਿ ਆਫ਼ਤ ਵਾਲੇ ਇਲਾਕਿਆਂ ਦੇ ਵਿਚ ਜਿਹੜੀ ਵੀ ਰਾਹਤ ਸਮਗਰੀ ਜਾ ਰਹੀ ਹੈ | ਇਸ ਮੌਕੇ ਨਗਰ ਕੌਂਸਲ ਜ਼ੀਰਾ ਦੇ ਸਾਬਕਾ ਪ੍ਰਧਾਨ ਡਾ. ਰਸ਼ਪਾਲ ਸਿੰਘ, ਅਨਵਰ ਹੁਸੈਨ, ਸਾਬਕਾ ਸਰਪੰਚ ਗੁਰਮੇਲ ਸਿੰਘ ਮਨਸੂਰ ਵਾਲ ਨੇ ਵੀ ਸੰਬੋਧਨ ਕੀਤਾ | ਸਟੇਜ ਸਕੱਤਰ ਦੀ ਭੂਮਿਕਾ ਹਰੀਸ਼ ਜੈਨ ਗੋਗਾ ਨੇ ਨਿਭਾਈ | ਇਸ ਮੌਕੇ ਮਹਿਕਦੀਪ ਸਿੰਘ ਜ਼ੀਰਾ ਪ੍ਰਧਾਨ ਯੂਥ ਕਾਂਗਰਸ ਜ਼ਿਲ੍ਹਾ ਫ਼ਿਰੋਜਪੁਰ,ਬਲਵਿੰਦਰ ਸਿੰਘ , ਦਲਵਿੰਦਰ ਸਿੰਘ ਗੋਸ਼ਾ ਮਰੂੜ ਸਾਬਕਾ ਸਰਪੰਚ, ਸਰਪੰਚ ਗੁਰਮੇਲ ਸਿੰਘ ਮਨਸੂਰਵਾਲ, ਪਰਮਿੰਦਰ ਸਿੰਘ ਲਾਡਾ, ਅਸ਼ੋਕ ਮਨਚੰਦਾ, ਨੰਬਰਦਾਰ ਬਖ਼ਸ਼ੀਸ਼ ਸਿੰਘ ਨੂਰਪੁਰ, ਚੇਅਰਮੈਨ ਕੁਲਬੀਰ ਸਿੰਘ ਟਿੰਮੀ, ਸਾਬਕਾ ਸਰਪੰਚ ਅੰਗਰੇਜ਼ ਸਿੰਘ ਸਨ੍ਹੇਰ, ਸਾਬਕਾ ਸਰਪੰਚ ਜਨਕ ਰਾਜ ਸ਼ਰਮਾ ਵਾੜਾ ਪੋਹਵਿੰਡ,ਦਰਸ਼ਨ ਸਿੰਘ ਸਰਪੰਚ ਨਰੰਗ ਸਿੰਘ ਵਾਲਾ, ਰੋਮੀ ਚੋਪੜਾ,ਗੁਰਜੀਤ ਸਿੰਘ ਗੋਗੋਆਣੀ, ਰੂਬਲ ਵਿਰਦੀ, ਨਿਤੀਸ਼ ਕੁਮਾਰ ਗੋਲੂ, ਸੁਖਬੀਰ ਸਿੰਘ ਹੁੰਦਲ ਸਰਪੰਚ ਚੂਚਕਵਿੰਡ, ਗੁਰਪ੍ਰੀਤ ਸਿੰਘ ਵਾੜਾ ਵਰਿਆਮ ਸਿੰਘ, ਬਲਜਿੰਦਰ ਸਿੰਘ ਖੋਸਾ ਧੰਨਾ ਸ਼ਹੀਦ ਅਤੇ ਮਨੀ ਸ਼ਰਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਾਂਗਰਸ ਦੇ ਕੇਂਦਰੀ ਆਬਜ਼ਰਵਰ ਵਿਵੇਕ ਬਾਂਸਲ ਵਲੋਂ ਬਲਾਕ ਪੱਧਰੀ ਮੀਟਿੰਗ ਅਗਲੀ ਖ਼ਬਰ ਫਿਰੋਜ਼ਪੁਰ ਸ਼ਹਿਰ ਦੇ ਨੌਜਵਾਨਾਂ ਵਲੋਂ ਪਿੰਡ ਬਾਰੇ ਕੇ ਵਿਚ ਹੜ੍ਹ ਪੀੜਤਾਂ ਲਈ ਸੁੱਕੇ ਰਾਸ਼ਨ ਦੀ ਸੇਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।