02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸੀਨੀਅਰ ਸਿਟੀਜ਼ਨ ਫੋਰਮ ਵਲੋਂ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਸ਼ਰਧਾਂਜਲੀ ਭੇਟ

ਅਜੀਤ ਡੈਸਕ 21-07-2025
ਫ਼ਿਰੋਜ਼ਪੁਰ, 20 ਜੁਲਾਈ (ਗੁਰਿੰਦਰ ਸਿੰਘ)-ਸੀਨੀਅਰ ਸਿਟੀਜ਼ਨ ਫੋਰਮ ਫ਼ਿਰੋਜ਼ਪੁਰ ਦੀ ਕਾਰਜਕਾਰਨੀ ਦੀ ਜ਼ਰੂਰੀ ਮੀਟਿੰਗ ਪ੍ਰਦੀਪ ਧਵਨ ਦੀ ਅਗਵਾਈ ਵਿਚ ਹੋਈ | ਮੀਟਿੰਗ 'ਚ ਹਾਜ਼ਰ ਸਾਥੀਆਂ ਨੇ ਦੇਸ਼ ਦੇ ਮਹਾਨ ਦੌੜਾਕ ਤੇ ਮੈਰਾਥਨ 'ਚ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦੀ ਅਗਵਾਈ ਕਰਨ ਵਾਲੇ ਫੌਜਾ ਸਿੰਘ ਦੀ 114 ਸਾਲ ਦੀ ਉਮਰ 'ਚ ਸੜਕ ਹਾਦਸੇ ਵਿਚ ਹੋਈ ਮੌਤ 'ਤੇ ਅਫ਼ਸੋਸ ਜ਼ਾਹਿਰ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ | ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਤੋਂ ਸ਼ਹਿਰ 'ਚ ਸੜਕਾਂ ਦੀ ਮੁਰੰਮਤ ਤੇ ਟੋਏ ਭਰਨ, ਸੀਵਰੇਜ ਸਿਸਟਮ ਠੀਕ ਕਰਨ, ਬੇਸਹਾਰਾ ਪਸ਼ੂਆਂ ਤੇ ਕੁੱਤਿਆਂ ਦੀ ਸੰਭਾਲ ਕਰਨ ਦੀ ਮੰਗ ਕੀਤੀ ਗਈ | ਇਸ ਮੌਕੇ ਲਏ ਫ਼ੈਸਲੇ ਵਿਚ ਫ਼ਿਰੋਜ਼ਪੁਰ ਤੋਂ ਹਰਿਦੁਆਰ ਤੇ ਸ਼੍ਰੀ ਹਜ਼ੂਰ ਸਾਹਿਬ ਨੰਦੇੜ (ਮਹਾਰਾਸ਼ਟਰ) ਨੂੰ ਜਾਂਦੀਆਂ ਹਫ਼ਤਾਵਾਰੀ ਰੇਲ ਗੱਡੀਆਂ ਨੂੰ ਹਫ਼ਤੇ ਵਿਚ ਦੋ ਵਾਰ ਚਲਾਉਣ, ਨਵੀਂ ਦਿੱਲੀ ਤਾੋਂ ਮੋਗਾ ਇੰਟਰਸਿਟੀ ਤੇ ਨਵੀਂ ਦਿੱਲੀ ਤੋਂ ਬਠਿੰਡਾ ਤੱਕ ਦੀਆਂ ਰੇਲ ਗੱਡੀਆਂ ਨੂੰ ਫ਼ਿਰੋਜ਼ਪੁਰ ਛਾਉਣੀ ਤੱਕ ਚਲਾਉਣ ਸੰਬੰਧੀ ਜਲਦੀ ਹੀ ਫੋਰਮ ਦਾ ਡੈਪੂਟੇਸ਼ਨ ਰੇਲਵੇ ਅਧਿਕਾਰੀਆਂ ਅਤੇ ਸੀਵਰੇਜ ਸਿਸਟਮ ਨੂੰ ਠੀਕ ਕਰਨ ਸੰਬੰਧੀ ਵਿਭਾਗੀ ਅਧਿਕਾਰੀਆਂ ਨੂੰ ਮਿਲਿਆ ਜਾਵੇਗਾ | ਇਹ ਵੀ ਫੈਸਲਾ ਕੀਤਾ ਕਿ ਅਗਲੀ ਮੀਟਿੰਗ ਰਾਮ ਬਾਗ਼ ਫ਼ਿਰੋਜ਼ਪੁਰ ਛਾਉਣੀ ਵਿਖੇ 27 ਜੁਲਾਈ ਦਿਨ ਐਤਵਾਰ ਨੂੰ ਕੀਤੀ ਜਾਵੇਗੀ | ਇਸ ਮੌਕੇ ਪ੍ਰਦੀਪ ਧਵਨ, ਸਤੀਸ਼ ਪੂਰੀ , ਮੁਹਿੰਦਰ ਸਿੰਘ ਧਾਲੀਵਾਲ, ਰਾਕੇਸ਼ ਸ਼ਰਮਾ, ਸੁਰਿੰਦਰ ਬੇਰੀ, ਡਾਕਟਰ ਸੁਰਿੰਦਰ ਸਿੰਘ, ਡਾਕਟਰ ਗੁਰਦੇਵ ਸਿੰਘ ਮਿੱਤਲ, ਤਿਲਕ ਰਾਜ ਏਰੀ, ਅਵਤਾਰ ਸਿੰਘ ਭੋਲਾ, ਪ੍ਰੇਮ ਚੰਦ, ਬਲਦੇਵ ਸਚਦੇਵਾ, ਚਰਨਜੀਤ ਮਹਾਜਨ, ਸ਼ਾਮ ਲਾਲ ਗੱਖੜ, ਹਰੀਸ਼ ਮੌਂਗਾ, ਯੋਗਿੰਦਰ ਕਾਕੜ, ਪ੍ਰਵੇਸ਼ ਕੁਮਾਰ ਗੱਤਿੰਡਰ ਕਮਲ ਆਦਿ ਨੇ ਵੀ ਸੰਬੋਧਨ ਕੀਤਾ |
ਪਿਛਲੀ ਖ਼ਬਰ ਹੈਰੋਇਨ ਸਮੇਤ ਮੁਲਜ਼ਮ ਨੂੰ ਕੀਤਾ ਕਾਬੂ- ਮਾਮਲਾ ਦਰਜ ਅਗਲੀ ਖ਼ਬਰ ਰੋਡਵੇਜ਼ ਬੱਸ ਤੇ ਮੋਟਰਸਾਈਕਲ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।