ਫ਼ਿਰੋਜ਼ਪੁਰ, 19 ਜੁਲਾਈ (ਦਵਿੰਦਰ ਪਾਲ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ ਫ਼ਿਰੋਜਪੁਰ ਅਕਾਦਮਿਕ, ਸਮਾਜਿਕ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਏ ਪਲੱਸ ਗ੍ਰੇਡ ਪ੍ਰਾਪਤ ਕਾਲਜ ਹੈ | ਦੇਵ ਸਮਾਜ ਕਾਲਜ ਫ਼ਾਰ ਵੁਮੈਨ ਫ਼ਿਰੋਜ਼ਪੁਰ ਵਲੋਂ ਆਗਾਮੀ ਸੈਸ਼ਨ ਲਈ ਨਵਾਂ ਕਾਲਜ ਪ੍ਰੋਸਪੈਕਟਸ ਵਿਧੀਵਤ ਤੌਰ 'ਤੇ ਜਾਰੀ ਕੀਤਾ ਗਿਆ | ਇਸ ਸਮਾਰੋਹ ਦੇ ਸ਼ੁਰੂਆਤ ਦੇਵ ਸਮਾਜ ਦੇ ਸੰਸਥਾਪਕ ਪਰਮ ਪੂਜਨੀਕ ਭਗਵਾਨ ਦੇਵ ਆਤਮਾ ਜੀ ਦੇ ਭਜਨ ਨਾਲ ਕੀਤੀ ਗਈ | ਇਹ ਸਮਾਰੋਹ ਕਾਲਜ ਸਵਰਗੀ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਸਾਬਕਾ ਚੇਅਰਮੈਨ ਦੇ ਅਸ਼ੀਰਵਾਦ, ਡਾ. ਅਗਨੀਜ਼ ਢਿੱਲੋਂ, ਸੈਕਟਰੀ ਦੇਵ ਸਮਾਜ, ਮਾਨਵਿੰਦਰ ਸਿੰਘ ਮਾਂਗਟ ਸੀ.ਏ.ਓ.ਦੇਵ ਸਮਾਜ ਕਾਲਜ, ਐਡਵੋਕੇਟ ਅਜੇ ਬੱਤਾ ਸੈਕਟਰੀ ਦੇਵ ਸਮਾਜ ਕਾਲਜ ਫ਼ਾਰ ਵੁਮੈਨ ਫ਼ਿਰੋਜ਼ਪੁਰ, ਡਾ. ਸੰਗੀਤਾ ਪਿ੍ੰਸੀਪਲ ਅਤੇ ਦੇਵ ਸਮਾਜ ਮੈਨੇਜਿੰਗ ਕਮੇਟੀ ਦੇ ਹੋਰ ਮਾਣਯੋਗ ਮੈਂਬਰਾਂ ਦੀ ਅਗਵਾਈ ਹੇਠ ਹੋਇਆ | ਨਵਾਂ ਪ੍ਰੋਸਪੈਕਟਸ ਕਾਲਜ ਦੀ ਉਤਸ਼ਾਹਜਨਕ ਦਿ੍ਸ਼ਟੀ, ਵਿਦਿਆਰਥੀ ਕੇਂਦਰਿਤ ਨੀਤੀਆਂ ਅਤੇ ਉੱਤਮ ਸਿੱਖਿਆ ਪ੍ਰਦਾਨ ਕਰਨ ਦੇ ਪ੍ਰਤੀ ਨੀਤੀ ਨੂੰ ਦਰਸਾਉਂਦਾ ਹੈ | ਇਸ ਵਿਚ ਅਕਾਦਮਿਕ ਕੋਰਸਾਂ, ਵਿਦਿਆਰਥੀ ਸਹਾਇਤਾ ਸੇਵਾਵਾਂ, ਆਧੁਨਿਕ ਸਹੂਲਤਾਂ ਅਤੇ ਨੈਤਿਕ ਮੁੱਲਾਂ 'ਤੇ ਆਧਾਰਿਤ ਪੂਰਨ ਵਿਕਾਸ ਲਈ ਕੀਤੀਆਂ ਕੋਸ਼ਿਸ਼ਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ | ਕਾਲਜ ਵਿਚ ਵਿਦਿਆਰਥਣਾਂ ਲਈ ਵਿਸ਼ੇਸ਼ ਸਹੂਲਤ ਵੀ ਦਿੱਤੀ ਗਈ ਹੈ | ਜਿਸ ਨਾਲ ਵਿਦਿਆਰਥੀਆ ਨੂੰ ਦੂਰੋ ਆਉਣ-ਜਾਣ ਦੀ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ | ਇਸ ਮੌਕੇ 'ਤੇ ਪਿੰ੍ਰਸੀਪਲ ਡਾ. ਸੰਗੀਤਾ ਨੇ ਕਿਹਾ ਕਿ ਕਾਲਜ ਸਾਲ 1934 ਤੋਂ ਲਗਾਤਾਰ ਨਾਰੀ ਸਸ਼ਕਤੀਕਰਨ ਲਈ ਲਗਾਤਾਰ ਅਗਾਹਵਧੂ ਹੈ | ਵਿਦਿਆਰਥਣਾਂ ਨੂੰ ਆਤਮ ਵਿਸ਼ਵਾਸੀ, ਸਮਾਜਕ ਤੌਰ 'ਤੇ ਜ਼ਿੰਮੇਵਾਰ ਅਤੇ ਨੈਤਿਕ ਗੁਣਾਂ ਵਾਲਾ ਨਾਗਰਿਕ ਬਣਾਉਣਾ | ਉਹਨਾਂ ਦੱਸਿਆ ਕਿ ਕਾਲਜ ਹਰ ਸਾਲ ਉੱਚ ਮੁਕਾਮ ਹਾਸਿਲ ਕਰ ਰਿਹਾ ਹੈ, ਜਿਵੇਂ ਕਿ ਕਾਲਜ ਨੂੰ ਮਨਿਸਟਰੀ ਆਫ਼ ਐਜੂਕੇਸ਼ਨ ਭਾਰਤ ਸਰਕਾਰ ਵਲੋਂ ਡਿਸਟਿ੍ਕਟ ਗਰੀਨ ਚੈਂਪੀਅਨ ਅਵਾਰਡ (2024-25), ਐਨ.ਆਰ.ਆਈ.ਐੱਸ.ਜੀ ਨਵੀਂ ਦਿੱਲੀ ਵਲੋਂ ਦੀ 1+ ਗਰੇਡ ਰੇਟਿੰਗ, ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਓਵਰਆਲ ਟਰਾਫ਼ੀ 6 ਵਾਰੀ ਲਗਾਤਾਰ ਜਿੱਤ ਕੇ ਇਤਿਹਾਸ ਰਚਿਆ, ਇੰਟਰ-ਜ਼ੋਨਲ ਯੂਥ ਫ਼ੈਸਟੀਵਲ ਵਿਚ ਸੈਕਿੰਡ ਰਨਰ ਅੱਪ ਟਰਾਫ਼ੀ ਪ੍ਰਾਪਤ ਕੀਤੀ, ਇੰਟਰ-ਯੂਨੀਵਰਸਿਟੀ ਯੂਥ ਫ਼ੈਸਟੀਵਲ ਵਿੱਚ ਸੰਮੀ, ਕਲੀ ਅਤੇ ਕਵੀਸ਼ਰੀ ਵਿਚ ਪਹਿਲਾ ਸਥਾਨ ਹਾਸਲ ਕੀਤਾ, ਡੀ.ਐੱਸ.ਟੀ. ਥਿਊਰੀ ਕੋਰ ਗਰਾਂਟ ਪ੍ਰਾਪਤ ਕੀਤੀ, ਇ-ਰਿਸੋਰਸ ਯੂਸੇਜ ਵਿਚ ਭਾਰਤ ਵਿਚ ਤੀਜੀ ਵਾਰੀ ਲਗਾਤਾਰ 8ਵਾਂ ਸਥਾਨ ਹਾਸਿਲ ਕੀਤਾ, ਨੈਸ਼ਨਲ ਐਜੂਟਰਸਟ ਆਫ਼ ਇੰਡੀਆ ਨਵੀਂ ਦਿੱਲੀ ਵਲੋਂ 'ਇਕੋ-ਫਰੈਂਡਲੀ ਕਾਲਜ' ਦਾ ਦਰਜਾ ਪ੍ਰਾਪਤ, ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਵਲੋਂ 'ਚੇਨਜਿੰਗ ਲੈਂਡਸਕੇਪ ਆਫ਼ ਹਾਇਰ ਐਜੂਕੇਸ਼ਨ ਇਨ ਪੰਜਾਬ' ਤਹਿਤ ਕਾਲਜ ਨੂੰ ਉੱਚ ਸਿੱਖਿਆ ਦੇ ਖੇਤਰ ਵਿਚ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੇ ਕਾਲਜ ਪ੍ਰਬੰਧਨ ਅਤੇ ਅਧਿਆਪਕਾਂ ਦਾ ਇਸ ਯਤਨ ਵਿਚ ਸਾਥ ਦੇਣ ਲਈ ਧੰਨਵਾਦ ਕੀਤਾ | ਸਮਾਰੋਹ ਦੇ ਅੰਤ 'ਤੇ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਇਕ ਉੱਚ ਗੁਣਵੱਤਾ ਵਾਲੀ ਤੇ ਨੈਤਿਕ ਮੁੱਲਾਂ 'ਤੇ ਆਧਾਰਿਤ ਸਿੱਖਿਆ ਦੀ ਗਾਰੰਟੀ ਦਿੱਤੀ ਗਈ ਜੋ ਦੇਵ ਸਮਾਜ ਦੇ ਆਦਰਸ਼ਾਂ ਉੱਤੇ ਆਧਾਰਿਤ ਹੋਵੇਗੀ |