ਫ਼ਿਰੋਜ਼ਪੁਰ, 19 ਜੁਲਾਈ (ਕੁਲਬੀਰ ਸਿੰਘ ਸੋਢੀ)-ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ ਸਾਥੀ ਰਣਬੀਰ ਸਿੰਘ ਦੀ ਪਹਿਲੀ ਬਰਸੀ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਜਸਵਿੰਦਰ ਸਿੰਘ ਕੌੜਾ ਦੀ ਪ੍ਰਧਾਨਗੀ ਹੇਠ ਮਨਾਈ ਗਈ | ਆਗੂ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਨੀਂਹ ਰੱਖਣ ਵਾਲੇ ਰਣਬੀਰ ਸਿੰਘ ਢਿੱਲੋਂ ਨੂੰ ਉਨ੍ਹਾਂ ਦੀਆਂ ਦਿੱਤੀਆਂ ਗਈਆਂ ਸੇਵਾਵਾਂ ਨੂੰ ਯਾਦ ਕਰਦਿਆਂ ਜਥੇਬੰਦੀ ਨੇ ਪ੍ਰਣ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਜਿਵੇਂ ਕਿ ਪੁਰਾਣੀ ਪੈਨਸ਼ਨ ਬਹਾਲ ਕਰਨਾ ਆਊਟ ਸੋਰਸ 'ਤੇ ਕੰਮ ਕਰਦੇ ਕਾਮਿਆਂ ਨੂੰ ਪੱਕਾ ਕਰਨਾ, ਐਨ.ਆਰ.ਐੱਚ.ਐੱਮ ਪੰਜਾਬ ਏਡਸ ਕੰਟਰੋਲ ਸੋਸਾਇਟੀ ਅਤੇ ਓਟ ਸੈਂਟਰ ਦੇ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ਵਿਭਾਗ ਅਧੀਨ ਕਰਕੇ ਪੱਕੇ ਕਰਨਾ, ਪੁਰਾਣੇ ਸਕੇਲ ਲਾਗੂ ਕਰਨਾ, ਮਲਟੀਪਰਪਜ਼ ਹੈਲਥ ਵਰਕਰ ਦਾ ਨਾਮ ਵਿਚ ਤਬਦੀਲੀ ਕਰਨੀ, ਮਲਟੀਪਰਪਜ਼ 2211 ਹੈੱਡ 'ਤੇ ਕੰਮ ਕਰਦੀਆਂ ਮਲਟੀਪਰ ਫੀਮੇਲ ਦਾ ਕੋਰਟ ਕੇਸ ਜਰਨਲ ਆਈਜ ਕਰਕੇ ਸਾਰਿਆਂ ਨੂੰ ਬਰਾਬਰ ਤਨਖ਼ਾਹ ਦੇਣਾ, ਕੱਟੇ ਭੱਤੇ ਬਹਾਲ ਕਰਾਉਣਾ ਆਦਿ ਮੰਗਾਂ ਨੂੰ ਲੈ ਕੇ ਪੰਜਾਬ ਪੱਧਰ 'ਤੇ ਨਵਾਂ ਵਿਸਥਾਰ ਕਰਕੇ ਸਾਥੀ ਰਣਬੀਰ ਸਿੰਘ ਢਿੱਲੋਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾਵੇਗੀ | ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਇਕ ਆਰਜ਼ੀ ਚੋਣ ਕਰਵਾਈ ਗਈ | ਜਿਸ ਵਿਚ ਰਮੇਸ਼ ਕੁਮਾਰ ਨੂੰ ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਜਨਰਲ ਸੈਕਟਰੀ ਸਤਨਾਮ ਸਿੰਘ, ਸੀਨੀਅਰ ਮੀਤ ਪ੍ਰਧਾਨ ਕਿਰਨਪਾਲ ਕੌਰ ਅਤੇ ਗੁਰਦੇਵ ਕੌਰ ਕੱਸੋਆਣਾ, ਸੁਖਵਿੰਦਰ ਨੱਢਾ ਮੀਤ ਪ੍ਰਧਾਨ, ਮਨਜੀਤ ਸਿੰਘ ਗੁਰੂਹਰਸਹਾਏ, ਗੁਰਦੇਵ ਸਿੰਘ ਫ਼ਿਰੋਜ਼ਪੁਰ ਗੁਰਬੀਰ ਸਿੰਘ, ਜਗਤਾਰ ਸਿੰਘ ਗੁਰੂਹਰਸਹਾਏ, ਗੁਰਮੀਤ ਕੌਰ ਕੱਸੂਆਣਾ, ਪਲਵਿੰਦਰ ਕੌਰ ਗੁਰੂਹਰਸਹਾਏ ਅਤੇ ਬਲਜੀਤ ਕੌਰ ਕੱਸੋਆਣਾ ਕੈਸ਼ੀਅਰ, ਇੰਦਰਜੀਤ ਕੌਰ ਗੁਰੂਹਰਸਹਾਏ, ਬਲਵਿੰਦਰ ਕੌਰ, ਬਲਜਿੰਦਰ ਕੌਰ ਅਤੇ ਸੰਗੀਤਾ ਪਾਸੀ ਪੈੱ੍ਰਸ ਸਕੱਤਰ, ਦਵਿੰਦਰ ਸਿੰਘ, ਪਰਮਵੀਰ ਸਿੰਘ, ਮਨਜੀਤ ਸਿੰਘ ਸਹਾਇਕ ਪੈੱ੍ਰਸ ਸਕੱਤਰ, ਰਮਨਦੀਪ ਸਿੰਘ, ਬਲਦੇਵ ਸਿੰਘ ਦਫ਼ਤਰੀ ਸਕੱਤਰ, ਜਸਵੰਤ ਸਿੰਘ ਸੋਢੀ ਨਗਰ, ਗੁਰਮੀਤ ਸਿੰਘ ਗੁਰੂਹਰਸਹਾਏ ਅਤੇ ਗੁਰਪ੍ਰੀਤ ਸਿੰਘ ਆਰਗੇਨਾਈਜ਼ਰ, ਹਰਬੀਰ ਕੌਰ, ਜਸਮੀਤ ਕੌਰ ਰਾਣੀ ਕੱਸੋਆਣਾ, ਮੁੱਖ ਸਲਾਹਕਾਰ ਨਰਿੰਦਰ ਸ਼ਰਮਾ, ਸੁਖਦੇਵ ਸਿੰਘ, ਜਗਸੀਰ ਸਿੰਘ, ਕਸ਼ਮੀਰ ਸਿੰਘ, ਕੁਲਵਿੰਦਰ ਸਿੰਘ ਕੱਸੋਆਣਾ ਸਲਾਹਕਾਰ, ਸਤਨਾਮ ਸਿੰਘ ਫ਼ਿਰੋਜ਼ਸ਼ਾਹ, ਗੁਰਸੇਵਕ ਸਿੰਘ, ਸਰਬਜੀਤ ਸਿੰਘ ਐਕਟਿਵ ਮੈਂਬਰ, ਬਲਜੀਤ ਕੌਰ, ਬਲਵਿੰਦਰ ਕੌਰ, ਰਿਬਿਕਾ ਅਤੇ ਪਰਮਜੀਤ ਕੌਰ ਨੂੰ ਜ਼ਿੰਮੇਵਾਰੀ ਸੌਂਪੀ ਜਾਵੇਗੀ | ਇਸ ਮੌਕੇ ਪੰਜਾਬ ਸੁਬਾਰਡੀਨੇਟ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਮ ਪ੍ਰਸਾਦ, ਕੌਰਜੀਤ ਸਿੰਘ, ਪੈਰਾ ਮੈਡੀਕਲ ਆਗੂ ਨਰਿੰਦਰ ਸਿੰਘ ਪ੍ਰੀਤ ਮੁਖੀਜਾ, ਗੌਰਵ ਦਾਸ, ਸੰਤੋਸ਼ ਕੁਮਾਰੀ, ਅਜੀਤ ਸਿੰਘ ਸੋਢੀ, ਇੰਦਰਜੀਤ ਸਿੰਘ ਫਾਰਮੇਸੀ ਅਫ਼ਸਰ, ਜਤਿੰਦਰ ਸ਼ਰਮਾ ਅਤੇ ਹੋਰ ਕਈ ਦਫ਼ਤਰਾਂ ਤੋਂ ਸਾਥੀ ਰਣਬੀਰ ਸਿੰਘ ਦੀ ਬਰਸੀ ਤੇ ਵੱਡੀ ਗਿਣਤੀ ਵਿਚ ਪਹੁੰਚੇ ਸਨ |