20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪੈਸਟੀਸਾਈਡ ਅਤੇ ਫਰਟੀਲਾਈਜ਼ਰ ਡੀਲਰਾਂ ਦੀ ਹੋਈ ਮੀਟਿੰਗ

ਅਜੀਤ ਡੈਸਕ 20-07-2025
ਜ਼ੀਰਾ, 19 ਜੁਲਾਈ (ਪ੍ਰਤਾਪ ਸਿੰਘ ਹੀਰਾ)-ਪੈਸਟੀਸਾਈਡ ਅਤੇ ਫਰਟੀਲਾਈਜ਼ਰ ਡੀਲਰਾਂ ਦੀ ਮੀਟਿੰਗ ਪ੍ਰਧਾਨ ਇੰਦਰਜੀਤ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਦਾਣਾ ਮੰਡੀ ਜ਼ੀਰਾ ਵਿਖੇ ਹੋਈ | ਜਿਸ ਵਿਚ ਅਹਿਮ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ 'ਚ ਮੇਨ ਡੀਲਰਾਂ ਨੂੰ ਆ ਰਹੀਆਂ ਮੁਸ਼ਕਲਾਂ ਜਿਵੇਂ ਕਿ ਖਾਦ ਦੇ ਨਾਲ ਹੋ ਰਹੀ ਬੇਲੋੜੀ ਟੈਗਿੰਗ ਦਾ ਵਿਰੋਧ ਕੀਤਾ ਗਿਆ ਅਤੇ ਖਾਦ ਦੀ ਮੰਗ ਮੁਤਾਬਿਕ ਉਪਲਬਧਤਾ ਨਾ ਹੋਣ ਦੀ ਮਜਬੂਰੀ ਵੀ ਦਰਸਾਈ ਗਈ ਤੇ ਡੀਲਰਾਂ ਵਲੋਂ ਮੰਗ ਕੀਤੀ ਗਈ ਕਿ ਸਰਕਾਰ ਖਾਦ ਦੀ ਮੰਗ ਸਬੰਧੀ ਉਸ ਦੀ ਪੂਰਨ ਉਪਲਬਧਤਾ ਕਰਵਾਏ ਅਤੇ ਇਸ ਬੇਲੋੜੀ ਟੈਗਿੰਗ ਹੱਲ ਕਰੇ, ਨਹੀਂ ਤਾਂ ਯੂਨੀਅਨ ਕਿਸਾਨਾਂ ਨੂੰ ਨਾਲ ਲੈ ਕੇ ਇਸ ਦਾ ਵਿਰੋਧ ਕਰੇਗੀ ਤੇ ਆਉਣ ਵਾਲੇ ਟਾਈਮ 'ਚ ਯੂਨੀਅਨ ਇਕੱਠੀ ਹੋ ਕੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਮਿਲ ਕੇ ਹੋ ਰਹੀ ਬੇਲੋੜੀ ਟੈਗਿੰਗ ਨੂੰ ਰੋਕਣ ਸਬੰਧੀ ਬੇਨਤੀ ਕਰੇਗੀ | ਮੀਟਿੰਗ 'ਚ ਪ੍ਰਧਾਨ ਇੰਦਰਜੀਤ ਸਿੰਘ ਬੁੱਟਰ, ਸਰਪ੍ਰਸਤ ਹਾਕਮ ਸਿੰਘ ਅਰੋੜਾ, ਮੀਤ ਪ੍ਰਧਾਨ ਮਨਦੀਪ ਸਿੰਘ ਸਰਾਂ, ਖ਼ਜ਼ਾਨਚੀ ਪੂਰਨ ਸਿੰਘ ਅਰੋੜਾ, ਸੈਕਟਰੀ ਦਵਿੰਦਰ ਕੁਮਾਰ ਨੰਦਾ, ਗੁਰਜਿੰਦਰ ਸਿੰਘ ਵਿਰਕ, ਬੰਟੀ ਭੂਸ਼ਨ, ਤੇਜਿੰਦਰ ਅਰੋੜਾ, ਪਿ੍ੰਸ ਅਰੋੜਾ, ਵਿਸ਼ਾਲ ਬਾਂਸਲ, ਕਿਸ਼ਨ ਚੁੱਘ, ਸੁਰਜੀਤ ਕੁਮਾਰ, ਸਰਬਜੀਤ ਸਿੰਘ ਢਿੱਲੋਂ ਤੋਂ ਇਲਾਵਾ ਹੋਰ ਵੀ ਡੀਲਰ ਸਾਹਿਬਾਨ ਹਾਜ਼ਰ ਸਨ |
ਪਿਛਲੀ ਖ਼ਬਰ ਕੈਂਟ ਪੁਲਿਸ ਵਲੋਂ ਖੋਹ ਦੇ ਮਾਮਲੇ 'ਚ ਦੋ ਅਣਪਛਾਤੇ ਲੜਕਿਆਂ ਵਿਰੁੱਧ ਮਾਮਲਾ ਦਰਜ ਅਗਲੀ ਖ਼ਬਰ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਦੇ ਮਾਮਲੇ 'ਚ ਸਹੁਰੇ ਪਰਿਵਾਰ ਦੇ ਤਿੰਨ ਜੀਆਂ ਵਿਰੁੱਧ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।