20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਦੇ ਮਾਮਲੇ 'ਚ ਸਹੁਰੇ ਪਰਿਵਾਰ ਦੇ ਤਿੰਨ ਜੀਆਂ ਵਿਰੁੱਧ ਮਾਮਲਾ ਦਰਜ

ਅਜੀਤ ਡੈਸਕ 20-07-2025
ਫ਼ਿਰੋਜ਼ਪੁਰ, 19 ਜਲਾਈ (ਰਾਕੇਸ਼ ਚਾਵਲਾ)-ਵਿਆਹੁਤਾ ਨੂੰ ਦਹੇਜ ਲਈ ਤੰਗ ਪ੍ਰੇਸ਼ਾਨ ਦੇ ਮਾਮਲੇ 'ਚ ਸਹੁਰੇ ਪਰਿਵਾਰ ਦੇ ਤਿੰਨ ਜੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਵਿਆਹੁਤਾ ਜਸਵਿੰਦਰ ਕੌਰ ਪੁੱਤਰੀ ਬਲਕਾਰ ਸਿੰਘ ਹਾਲ ਵਾਸੀ ਬਸਤੀ ਕੇਸਰ ਸਿੰਘ ਵਾਲੀ ਥਾਣਾ ਗੁਰੂਹਰਸਹਾਏ ਨੇ ਦੱਸਿਆ ਕਿ ਉਸ ਦੀ ਸ਼ਾਦੀ 8 ਨਵੰਬਰ 2024 ਨੂੰ ਗੁਰਚਰਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਜਲਾਲਾਬਾਦ ਨਾਲ ਹੋਈ ਸੀ | ਸ਼ਾਦੀ ਸਮੇਂ ਮੁਦਈਆ ਦੇ ਮਾਤਾ ਪਿਤਾ ਨੇ ਆਪਣੀ ਹੈਸੀਅਤ ਮੁਤਾਬਿਕ ਦਾਜ ਦਹੇਜ ਦਿੱਤਾ ਸੀ, ਪ੍ਰੰਤੂ ਸਹੁਰੇ ਪਰਿਵਾਰ ਵਾਲੇ ਦਹੇਜ ਦੇ ਸਮਾਨ ਤੋਂ ਖ਼ੁਸ਼ ਨਹੀਂ ਸਨ | ਦਹੇਜ ਦੀ ਹੋਰ ਮੰਗ ਪੂਰੀ ਨਾ ਕਰਨ ਕਰਕੇ ਵਿਆਹੁਤਾ ਨੂੰ ਕੁੱਟਮਾਰ ਕਰ ਘਰੋ ਕੱਢ ਦਿੱਤਾ | ਇਸ ਸਬੰਧੀ ਪੁਲਿਸ ਨੇ ਗੁਰਚਰਨਜੀਤ ਸਿੰਘ , ਬਲਵੀਰ ਸਿੰਘ ਅਤੇ ਦਰਸ਼ਨਾਂ ਵਾਸੀਆਨ ਜਲਾਲਾਬਾਦ ਵਿਰੁੱਧ ਮਹਿਲਾ ਥਾਣਾ ਵਿਖੇ ਕੇਸ ਦਰਜ ਕੀਤਾ ਹੈ |
ਪਿਛਲੀ ਖ਼ਬਰ ਪੈਸਟੀਸਾਈਡ ਅਤੇ ਫਰਟੀਲਾਈਜ਼ਰ ਡੀਲਰਾਂ ਦੀ ਹੋਈ ਮੀਟਿੰਗ ਅਗਲੀ ਖ਼ਬਰ ਨਵੋਦਿਆ ਸਕੂਲ ਮਹੀਆਂਵਾਲਾ 'ਚ ਕਬੱਡੀ ਟਰਾਇਲਾਂ ਬਾਅਦ ਟੀਮਾਂ ਦੀ ਕੀਤੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।