20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਕੈਂਟ ਪੁਲਿਸ ਵਲੋਂ ਖੋਹ ਦੇ ਮਾਮਲੇ 'ਚ ਦੋ ਅਣਪਛਾਤੇ ਲੜਕਿਆਂ ਵਿਰੁੱਧ ਮਾਮਲਾ ਦਰਜ

ਅਜੀਤ ਡੈਸਕ 20-07-2025
ਫ਼ਿਰੋਜ਼ਪੁਰ, 19 ਜੁਲਾਈ (ਰਾਕੇਸ਼ ਚਾਵਲਾ)-ਕੈਂਟ ਪੁਲਿਸ ਵਲੋਂ ਖੋਹ ਦੇ ਮਾਮਲੇ 'ਚ ਦੋ ਅਣਪਛਾਤੇ ਲੜਕਿਆ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਰਜ ਕਰਵਾਏ ਬਿਆਨ 'ਚ ਮੁੱਦਈ ਬਲਕਾਰ ਸਿੰਘ ਪੁੱਤਰ ਅਨੋਖ ਸਿੰਘ ਵਾਸੀ ਪਿੰਡ ਕਾਦਾ ਬੋੜਾ ਥਾਣਾ ਘੱਲ ਖ਼ੁਰਦ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਦੱਸਿਆ ਕਿ ਉਹ 17 ਜੁਲਾਈ ਨੂੰ ਆਪਣੇ ਮੋਟਰਸਾਈਕਲ ਪਲਟੀਨਾ ਨੰਬਰ ਪੀ.ਬੀ. 05 ਵਾਈ 7763 ਪਰ ਫ਼ਿਰੋਜ਼ਪੁਰ ਕੈਂਟ ਆਇਆ ਸੀ ਅਤੇ ਆਪਣੀ ਘਰੇਲੂ ਜ਼ਰੂਰਤ ਲਈ ਪੰਜਾਬ ਨੈਸ਼ਨਲ ਬੈਂਕ ਸਦਰ ਬਾਜ਼ਾਰ ਫ਼ਿਰੋਜ਼ਪੁਰ ਕੈਂਟ ਵਿਖੇ ਆਪਣੇ ਖਾਤੇ 'ਚੋਂ ਚੈੱਕ ਰਾਹੀਂ ਕੁੱਝ ਰੁਪਏ ਕਢਵਾਏ ਸਨ ,ਜੋ ਆਪਣੇ ਝੋਲੇ ਵਿਚ ਪਾ ਲਏ | ਇਸ ਉਪਰੰਤ ਉਹ ਕੈਂਟ ਬਾਜ਼ਾਰ 'ਚ ਸਬਜ਼ੀ ਵਗ਼ੈਰਾ ਖ਼ਰੀਦਣ ਲਈ ਆ ਗਿਆ ਤੇ ਆਪਣਾ ਮੋਟਰਸਾਈਕਲ ਸਬਜ਼ੀ ਮੰਡੀ ਅੰਦਰ ਖੜ੍ਹਾ ਕਰ ਦਿੱਤਾ | ਉਹ ਜਦੋਂ ਸਬਜ਼ੀ ਖ਼ਰੀਦ ਰਿਹਾ ਸੀ ਤਾਂ ਇਕ ਨੌਜਵਾਨ ਲੜਕਾ ਆਇਆ ਤੇ ਮੁੱਦਈ ਦੇ ਮੋਟਰਸਾਈਕਲ ਉੱਪਰ ਟੰਗਿਆ ਪੈਸਿਆਂ ਦਾ ਝੋਲਾ ਚੋਰੀ ਕਰ ਕੇ ਭੱਜ ਗਿਆ, ਜਿਸ 'ਚ 49000 ਰੁਪਏ ਸਨ | ਇਸ ਸਬੰਧੀ ਪੁਲਿਸ ਨੇ ਦੋ ਅਣਪਛਾਤੇ ਲੜਕਿਆ ਵਿਰੁੱਧ ਮਾਮਲਾ ਦਰਜ ਕੀਤਾ |
ਪਿਛਲੀ ਖ਼ਬਰ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਪੁੱਤਰ ਚੇਤਨਿਆ ਬਘੇਲ ਨੂੰ ਗਿ੍ਫ਼ਤਾਰ ਕਰਨ ਦੀ ਸੁਰਿੰਦਰ ਜੌੜਾ ਵਲੋਂ ਨਿੰਦਾ ਅਗਲੀ ਖ਼ਬਰ ਪੈਸਟੀਸਾਈਡ ਅਤੇ ਫਰਟੀਲਾਈਜ਼ਰ ਡੀਲਰਾਂ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।