ਜ਼ੀਰਾ, 19 ਜੁਲਾਈ (ਪ੍ਰਤਾਪ ਸਿੰਘ ਹੀਰਾ)-ਪੀ.ਐਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਮਹੀਆਂ ਵਾਲਾ ਕਲਾਂ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਚੱਲ ਰਹੇ ਕਲੱਸਟਰ ਪੱਧਰੀ ਤਿੰਨ ਰੋਜ਼ਾ ਕਬੱਡੀ ਟਰਾਇਲਾਂ ਉਪਰੰਤ ਖੇਤਰੀ ਪੱਧਰ ਲਈ ਟੀਮਾਂ ਦੀ ਚੋਣ ਕੀਤੀ ਗਈ | ਟਰਾਇਲਾਂ ਦੀ ਸ਼ੁਰੂਆਤ ਪਿ੍ੰਸੀਪਲ ਸਵਰਨਜੀਤ ਕੌਰ ਨਿੱਝਰ ਦੁਆਰਾ ਕੀਤੀ ਗਈ | ਇਸ ਦੌਰਾਨ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗਾਂ ਵਿਚ ਲੜਕੇ ਅਤੇ ਲੜਕੀਆਂ ਦੇ ਹੋਏ ਮੁਕਾਬਲਿਆਂ ਵਿਚ ਬੱਚਿਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰੀਰਕ ਸਿੱਖਿਆ ਅਧਿਆਪਕ ਚਰਨਬੀਰ ਸਿੰਘ ਅਤੇ ਉਰਮਿਲਾ ਨੇ ਦੱਸਿਆ ਕਿ ਇਸ ਟਰਾਇਲਾਂ ਵਿਚ ਪੰਜਾਬ ਕਲੱਸਟਰ-2 ਦੇ 12 ਨਵੋਦਿਆ ਸਕੂਲਾਂ ਦੇ 90 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਇਨ੍ਹਾਂ ਵਿਚ ਲੜਕੇ ਅਤੇ ਲੜਕੀਆਂ ਦੇ ਮੁਕਾਬਲਿਆਂ ਦੌਰਾਨ ਫ਼ਿਰੋਜ਼ਪੁਰ ਦੇ 22, ਗੁਰਦਾਸਪੁਰ ਦੇ 9, ਅੰਮਿ੍ਤਸਰ-1 ਦੇ 3, ਫ਼ਾਜ਼ਿਲਕਾ ਦੇ 12, ਜਲੰਧਰ ਦੇ 14, ਐੱਸ.ਬੀ.ਐੱਸ ਨਗਰ ਦੇ 5, ਅੰਮਿ੍ਤਸਰ-2 ਦੇ 4, ਕਪੂਰਥਲਾ ਦੇ 3 ਵਿਦਿਆਰਥੀਆਂ ਖੇਤਰ ਪੱਧਰੀ ਖੇਡਾਂ ਲਈ ਚੁਣੇ ਗਏ | ਖੇਤਰ ਪੱਧਰੀ ਖੇਡਾਂ ਲੜਕੇ ਦੀਆਂ ਸੋਲਨ ਅਤੇ ਲੜਕੀਆਂ ਦੀਆਂ ਰੋਪੜ ਵਿਖੇ ਹੋ ਰਹੀਆਂ ਹਨ | ਚੋਣ ਕਮੇਟੀ ਵਿਚ ਕਬੱਡੀ ਖੇਡ ਮਾਹਿਰ ਚਰਨਜੀਤ ਸਿੰਘ ਡੀ.ਪੀ ਫ਼ਤਿਹਗੜ੍ਹ ਪੰਜਤੂਰ, ਲਖਵੀਰ ਸਿੰਘ ਡੀ.ਪੀ ਡੀ.ਏ.ਵੀ ਸਕੂਲ ਤਲਵੰਡੀ ਭਾਈ, ਬਲਵਿੰਦਰ ਸਿੰਘ ਡੀ.ਪੀ ਸਰਕਾਰੀ ਹਾਈ ਸਕੂਲ ਲੱਲੇ ਸ਼ਾਮਿਲ ਸਨ | ਇਸ ਮੌਕੇ ਨਿਗਰਾਨ ਦੇ ਤੌਰ 'ਤੇ ਸ਼ਾਮਲੀ ਦੇਵੀ, ਮਨਦੀਪ ਕੌਰ, ਸੋਨਿਕਾ ਬੈੱਸਟ, ਕਿ੍ਸ਼ਨ, ਧੀਰਜ, ਸਤਵਿੰਦਰ ਕੌਰ, ਅਮੀਨਾ ਕੁਮਾਰੀ, ਮਈਸਰ ਅਹਿਮਦ, ਅਤੁਲ ਕੁਮਾਰ, ਨਮਿਤਾ ਸ਼ਰਮਾ ਆਦਿ ਹਾਜ਼ਰ ਸਨ | ਇਸ ਮੌਕੇ ਸਕੂਲ ਵਾਈਸ ਪਿ੍ੰਸੀਪਲ ਸੁਨੀਲ ਕੁਮਾਰ ਡੋਗਰਾ, ਜਸਪ੍ਰੀਤ ਸਿੰਘ ਲੈਕਚਰਾਰ ਭੌਤਿਕ ਵਿਗਿਆਨ, ਰਾਜ ਕੁਮਾਰ ਲੈਕਚਰਾਰ ਇਤਿਹਾਸ ਆਦਿ ਹਾਜ਼ਰ ਸਨ |