29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਪੋਰਬੰਦਰ ਤੋਂ ਪਹਿਲਗਾਮ ਤੱਕ ਪੈਦਲ ਯਾਤਰਾ ਕਰ ਰਹੇ ਦੋ ਨੌਜਵਾਨਾਂ ਦਾ ਮੱਖੂ ਪਹੁੰਚਣ 'ਤੇ ਨਿੱਘਾ ਸਵਾਗਤ

ਅਜੀਤ ਡੈਸਕ 19-07-2025
ਮੱਖੂ, 18 ਜੁਲਾਈ (ਵਰਿੰਦਰ ਮਨਚੰਦਾ)-ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਪੋਰਬੰਦਰ ਤੋਂ ਪਹਿਲਗਾਮ ਲਈ ਪੈਦਲ ਯਾਤਰਾ 'ਤੇ ਨਿਕਲੇ ਗੁਜਰਾਤ ਦੇ 2 ਨੌਜਵਾਨਾਂ ਸਦਾਮ ਬਾਪੂ ਕਾਦਰੀ ਤੇ ਕੁਮਾਰ ਮਕਵਾਨਾ ਦਾ ਮੱਖੂ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਵਲੋਂ ਉਕਤ ਦੋਨਾਂ ਨੌਜਵਾਨਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ ਤੇ ਦੇਸ਼ ਦੀ ਏਕਤਾ ਲਈ ਸ਼ੁਰੂ ਕੀਤੀ ਪੈਦਲ ਯਾਤਰਾ ਦੀ ਪੁਰਜ਼ੋਰ ਸ਼ਬਦਾਂ 'ਚ ਸ਼ਲਾਘਾ ਕੀਤੀ ਗਈ | ਇਸ ਤੋਂ ਬਾਅਦ ਉਕਤ ਦੋਵੇਂ ਨੌਜਵਾਨ ਆਪਣੇ ਅਗਲੇ ਪੜ੍ਹਾਅ ਲਈ ਰਵਾਨਾ ਹੋ ਗਏ | ਇਸ ਮੌਕੇ ਨਰਿੰਦਰ ਮੋਹਣ ਕਟਾਰੀਆ ਪ੍ਰਧਾਨ ਨਗਰ ਪੰਚਾਇਤ ਮੱਖੂ, ਅਨਿਲ ਕੁਮਾਰ ਡੀ.ਸੀ ਧਵਨ ਵਾਈਸ ਪ੍ਰਧਾਨ, ਗੁਰਜੰਟ ਸਿੰਘ ਐਮ.ਸੀ., ਜਰਨੈਲ ਸਿੰਘ ਸੰਧੂ, ਸੰਦੀਪ ਠੁਕਰਾਲ, ਦਵਿੰਦਰ ਸਿੰਘ, ਨਿਸ਼ਾਨ ਸਿੰਘ ਅਮੀ ਵਾਲਾ, ਸੌਰਵ ਅਹੂਜਾ ਐਮ.ਸੀ., ਹੀਰਾ ਸਿੰਘ, ਜੋਗਿੰਦਰ ਸਿੰਘ ਥਿੰਦ, ਪਵਨ ਕਟਾਰੀਆ, ਦਰਬਾਰਾ ਸਿੰਘ ਪੀ.ਐੱਸ.ਓ., ਬੱਬਾ ਫੇਮੀ ਵਾਲਾ ਠੇਕੇਦਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਿਹਤ ਵਿਭਾਗ ਦੀਆਂ ਕੋਸ਼ਿਸ਼ਾਂ ਸਦਕਾ ਗਰਭਵਤੀ ਅÏਰਤਾਂ ਦੀ ਜਣੇਪੇ ਦੌਰਾਨ ਮੌਤ ਦਰ ਦਾ ਅੰਕੜਾ ਘਟਿਆ ਅਗਲੀ ਖ਼ਬਰ ਸਵੱਛ ਸਰਵੇਖਣ 2024 ਦੇ ਨਤੀਜਿਆਂ 'ਚ ਜ਼ੀਰਾ ਸੂਬੇ 'ਚੋਂ ਪਹਿਲੇ ਸਥਾਨ 'ਤੇ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।