13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਵਾਤਾਵਰਨ ਦੀ ਸ਼ੁੱਧਤਾ ਲਈ ਸੰਤ ਅਮਰਜੀਤ ਸਿੰਘ ਹਰਿਆਲੀ ਮਿਸ਼ਨ ਮੁੱਦਕੀ ਵਲੋਂ ਲਗਾਏ ਬੂਟੇ

ਅਜੀਤ ਡੈਸਕ 18-07-2025
ਮੁੱਦਕੀ, 17 ਜੁਲਾਈ (ਭਾਰਤ ਭੂਸ਼ਨ ਅਗਰਵਾਲ)-ਵੱਧਦੇ ਪ੍ਰਦੂਸ਼ਣ ਤੋਂ ਵਾਤਾਵਰਨ ਨੂੰ ਬਚਾਉਣ ਤੇ ਪ੍ਰਦੂਸ਼ਣ ਮੁਕਤ ਕਰਨ ਦੇ ਉਦੇਸ਼ ਨਾਲ ਸੰਤ ਅਮਰਜੀਤ ਸਿੰਘ ਹਰਿਆਲੀ ਮਿਸ਼ਨ ਮੁੱਦਕੀ ਵਲੋਂ ਕਸਬਾ ਮੁੱਦਕੀ ਅੰਦਰ ਵੱਖ-ਵੱਖ ਥਾਵਾਂ 'ਤੇ ਛਾਂਦਾਰ ਤੇ ਫਲਦਾਰ ਬੂਟੇ ਲਗਾਏ ਗਏ | ਬਿਜਲੀ ਘਰ ਮੁੱਦਕੀ ਵਿਖੇ ਬੂਟੇ ਲਗਾ ਕੇ ਹਰਿਆਲੀ ਲਹਿਰ ਦੀ ਸ਼ੁਰੂਆਤ ਕਰਦਿਆਂ ਜਸਵਿੰਦਰ ਸਿੰਘ ਬੱਬੂ ਭੈਲ, ਮਾਸਟਰ ਦੀਦਾਰ ਸਿੰਘ, ਸੁਖਜੀਤ ਸਿੰਘ, ਸੁਖਦੇਵ ਸਿੰਘ ਰਾਜੂ ਪੇ੍ਰਮੀ, ਹਰਪ੍ਰੀਤ ਸਿੰਘ ਕੈਂਥ, ਮਾਸਟਰ ਬਲਜੀਤ ਸਿੰਘ ਫੌਜੀ, ਗੁਰਨਾਮ ਸਿੰਘ, ਭਾਰਤ ਭੂਸ਼ਨ ਗੁਪਤਾ, ਸੁਦੇਸ਼ ਕੁਮਾਰ ਹੈਪੀ, ਬਲਜੀਤ ਸਿੰਘ ਸਾਗਰ ਸਟੂਡੀਓ, ਜਗਦੀਪ ਸਿੰਘ, ਲੱਕੀ ਸ਼ਰਮਾ ਨੇ ਕਿਹਾ ਕਿ ਦਿਨੋਂ-ਦਿਨ ਗੰਧਲੇ ਹੋ ਰਹੇ ਵਾਤਾਵਰਨ ਨੂੰ ਸ਼ੁੱਧ ਤੇ ਹਰਿਆ-ਭਰਿਆ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨੀ ਬੇਹੱਦ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਇਹ ਸਾਡਾ ਸਭ ਦਾ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਵਾਤਾਵਰਨ ਦੀ ਸੰਭਾਲ ਵਿਚ ਆਪਣਾ ਬਣਦਾ ਯੋਗਦਾਨ ਪਾਈਏ ਤੇ ਇਸ ਨੂੰ ਗੰਧਲਾ ਹੋਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰੀਏ | ਸੰਤ ਅਮਰਜੀਤ ਸਿੰਘ ਹਰਿਆਲੀ ਮਿਸ਼ਨ ਮੁੱਦਕੀ ਦੇ ਨੁਮਾਇੰਦਿਆਂ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਵੱਧ ਤੋਂ ਵੱਧ ਬੂਟੇ ਲਗਾਉਣ |
ਪਿਛਲੀ ਖ਼ਬਰ ਲਾਇਨਜ਼ ਕਲੱਬ ਵਲੋਂ ਸਰਕਾਰੀ ਸਕੂਲ 'ਚ ਲਗਾਏ ਬੂਟੇ ਅਗਲੀ ਖ਼ਬਰ ਜਦੋਂ ਭਾਕਿਯੂ ਕਾਦੀਆਂ ਨੇ ਪਰਚੇ 'ਚ ਨਾਮਜ਼ਦ ਮੁਲਜ਼ਮਾ ਨੂੰ ਥਾਣੇ ਲਿਆ ਕੇ ਥਾਣਾ ਮੁਖੀ ਨੂੰ ਗਿ੍ਫ਼ਤਾਰ ਕਰਨ ਦੀ ਚੁਨੌਤੀ ਦਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।